ਮਾਪ ਇਕਾਈਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਪ ਇਕਾਈ ਕਿਸੇ ਭੌਤਿਕ ਰਾਸ਼ੀ ਦੀ ਇੱਕ ਨਿਸ਼ਚਿਤ ਮਾਤਰਾ ਨੂੰ ਕਹਿੰਦੇ ਹਨ ਜੋ ਰਿਵਾਜ ਜਾਂ/ਅਤੇ ਨਿਯਮ ਦੁਆਰਾ ਪਾਰਿਭਾਸ਼ਿਤ ਅਤੇ ਮੰਜੂਰ ਕੀਤੀ ਗਈ ਹੋਵੇ ਅਤੇ ਜੋ ਉਸ ਭੌਤਿਕ ਰਾਸ਼ੀ ਦੇ ਮਾਪ ਲਈ ਮਾਣਕ ਦੇ ਰੂਪ ਵਿੱਚ ਪ੍ਰਯੋਗ ਹੁੰਦੀ ਹੋਵੇ। ਉਸ ਭੌਤਿਕ ਰਾਸ਼ੀ ਦੀ ਕੋਈ ਵੀ ਹੋਰ ਮਾਤਰਾ ਇਸ ਇਕਾਈ ਦੇ ਇੱਕ ਗੁਣਕ ਦੇ ਰੂਪ ਵਿੱਚ ਵਿਅਕਤ ਕੀਤੀ ਜਾਂਦੀ ਹੈ।

ਉਦਾਹਰਣ ਲਈ ਲੰਬਾਈ ਇੱਕ ਭੌਤਿਕ ਰਾਸ਼ੀ ਹੈ। ਮੀਟਰ ਲੰਬਾਈ ਦਾ ਮਾਪ ਹੈ ਜੋ ਇੱਕ ਨਿਸ਼ਚਿਤ ਮਿਥੀ ਹੋਈ ਦੂਰੀ ਦੇ ਬਰਾਬਰ ਹੁੰਦਾ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਫਲਾਣਾ ਦੂਰੀ 47 ਮੀਟਰ ਹੈ ਤਾਂ ਇਸਦਾ ਮਤਲਬ ਹੁੰਦਾ ਹੈ ਕਿ ਉਕਤ ਦੂਰੀ 1 ਮੀਟਰ ਦਾ 47 ਗੁਣਾ ਹੈ।