ਮਾਮੇ ਮੁਰਕੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁਰਕੀ ਇਕ ਕਿਸਮ ਦੀ ਵਾਲੀ ਨੂੰ ਕਹਿੰਦੇ ਹਨ। ਮਾਮੇ ਵੱਲੋਂ ਦਿੱਤੀ ਗਈ ਕੰਨ ਦੀ ਪੇਪੜੀ ਵਿਚ ਪਾਉਣ ਵਾਲੀ, ਵਾਲੀ ਦੇ ਗਹਿਣੇ ਨੂੰ ਹੀ ਮਾਮੇ ਮੁਰਕੀਆਂ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਮੁੰਡੇ/ਕੁੜੀ ਦੇ ਵਿਆਹ ਸਾਰੇ ਰਿਸ਼ਤੇਦਾਰ ਰਲ-ਮਿਲ ਕੇ ਕਰਦੇ ਸਨ। ਮੁੰਡੇ/ਕੁੜੀ ਦੇ ਵਿਆਹਾਂ ਵਿਚ ਨਾਨਕਿਆਂ (ਨਾਨੇ, ਮਾਮੇ ਦੇ ਪਰਿਵਾਰ) ਵੱਲੋਂ ਨਾਨਕ ਛੱਕ ਪੂਰਿਆ ਜਾਂਦਾ ਸੀ/ਹੈ। ਨਾਨਕ ਛੱਕ ਵਿਚ ਘੱਟੋ-ਘੱਟ ਇਕ ਸੋਨੇ ਦਾ ਗਹਿਣਾ ਜ਼ਰੂਰ ਦਿੱਤਾ ਜਾਂਦਾ ਸੀ। ਇਸ ਨਾਨਕ ਛੱਕ ਵਿਚ ਪਾਏ ਗਏ ਕੰਨ ਦੇ ਗਹਿਣੇ ਨੂੰ ਹੀ ਮਾਮੇ ਮੁਰਕੀਆਂ ਕਿਹਾ ਜਾਂਦਾ ਸੀ। ਹੁਣ ਮਾਮੇ ਮੁਰਕੀਆਂ ਦਾ ਗਹਾ ਅਲੋਪ ਹੋ ਗਿਆ ਹੈ।[1]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.