ਮਾਰਕਸੀ ਅਰਥਸ਼ਾਸਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਾਰਕਸੀ ਅਰਥਸ਼ਾਸਤਰ ਜਾਂ ਅਰਥਸ਼ਾਸਤਰ ਦਾ ਮਾਰਕਸੀ ਸਕੂਲ ਆਰਥਿਕ ਚਿੰਤਨ ਦੇ ਉਸ ਸਕੂਲ ਨੂੰ ਕਹਿੰਦੇ ਹਨ ਜਿਸ ਦੀਆਂ ਬੁਨਿਆਦਾਂ ਕਲਾਸੀਕਲ ਸਿਆਸੀ ਆਰਥਿਕਤਾ ਦੀ ਆਲੋਚਨਾ ਰਾਹੀਂ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ ਨੇ ਰੱਖੀਆਂ। ਮਾਰਕਸੀ ਅਰਥਸ਼ਾਸਤਰ ਅੰਦਰ ਵੱਖ-ਵੱਖ ਸਿਧਾਂਤ ਹਨ ਅਤੇ ਇਸ ਵਿੱਚ ਵਿਚਾਰ ਦੇ ਕਈ ਸਕੂਲ ਸ਼ਾਮਿਲ ਹਨ, ਜੋ ਬਹੁਤ ਮਾਮਲਿਆਂ ਵਿੱਚ ਇੱਕ ਦੂਜੇ ਦਾ ਵਿਰੋਧ ਕਰ ਰਹੇ ਹੁੰਦੇ ਹਨ, ਅਤੇ ਬਹੁਤ ਸਾਰੇ ਮਾਮਲਿਆਂ ਵਿੱਚ ਤਾਂ ਵੱਖਰੀਆਂ ਆਰਥਿਕ ਵਿਧੀਆਂ ਦੀ ਹਿੱਤ ਪੂਰਤੀ ਕਰਨ ਲਈ ਮਾਰਕਸੀ ਵਿਸ਼ਲੇਸ਼ਣ ਨੂੰ ਮਾਤਰ ਵਰਤਿਆ ਗਿਆ ਹੁੰਦਾ ਹੈ।[1]

ਮਾਰਕਸੀ ਅਰਥਸ਼ਾਸਤਰ ਦੇ ਸਰੋਕਾਰਾਂ ਵਿੱਚ ਪੂੰਜੀਵਾਦ ਵਿੱਚ ਸੰਕਟ ਦਾ ਵਿਸ਼ਲੇਸ਼ਣ, ਵੱਖ ਵੱਖ ਆਰਥਿਕ ਪ੍ਰਣਾਲੀਆਂ ਵਿੱਚ ਵਾਧੂ ਉਤਪਾਦ ਅਤੇ ਵਾਧੂ ਮੁੱਲ ਦੀ ਭੂਮਿਕਾ ਅਤੇ ਵੰਡ, ਆਰਥਿਕ ਮੁੱਲ ਦਾ ਮੁੱਢ ਅਤੇ ਪ੍ਰਕਿਰਤੀ, ਆਰਥਿਕ ਅਤੇ ਸਿਆਸੀ ਪ੍ਰਕਿਰਿਆਵਾਂ ਤੇ ਜਮਾਤ ਅਤੇ ਜਮਾਤੀ ਸੰਘਰਸ਼ ਦਾ ਅਸਰ, ਅਤੇ ਆਰਥਿਕ ਵਿਕਾਸ ਦੀ ਪ੍ਰਕਿਰਿਆ ਸ਼ਾਮਿਲ ਹਨ।

ਹਵਾਲੇ[ਸੋਧੋ]

  1. Wolff and Resnick, Richard and Stephen (August 1987). Economics: Marxian versus Neoclassical. The Johns Hopkins University Press. p. 130. ISBN 0801834805. Marxian theory (singular) gave way to Marxian theories (plural).