ਮਾਰਗਰੈੱਟ ਬਰਕ ਵਾਈਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਰਗਰੇਟ ਬਰਕ ਵ੍ਹਾਈਟ
ਜਨਮਮਾਰਗਰੇਟ ਵ੍ਹਾਈਟ
14 ਜੂਨ 1904
ਬਰੋਂਕਸ, ਨਿਊਯਾਰਕ
ਮੌਤਅਗਸਤ 27, 1971(1971-08-27) (ਉਮਰ 67)
Stamford, Connecticut
ਜੀਵਨ ਸਾਥੀਈਵਰੈੱਟ ਚੈਪਮੈਨ (1924-1926; ਤਲਾਕ)
ਐਰਸਕਾਈਨ ਕਾਲਡਵੈਲ (1939-1942; ਤਲਾਕ)

ਮਾਰਗਰੇਟ ਬਰਕ ਵ੍ਹਾਈਟ (/ˌbɜrkˈhwt/; 14 ਜੂਨ 1904 – 27 ਅਗਸਤ 1971) ਇੱਕ ਅਮਰੀਕੀ ਫੋਟੋਗ੍ਰਾਫਰ ਅਤੇ ਦਸਤਾਵੇਜ਼ੀ ਫੋਟੋਗਰਾਫਰ ਸੀ। ਉਹ ਪਹਿਲੀ ਵਿਦੇਸ਼ੀ ਫੋਟੋਗ੍ਰਾਫਰ ਸੀ ਜਿਸ ਨੂੰ ਸੋਵੀਅਤ ਉਦਯੋਗ ਦੀ ਤਸਵੀਰ ਲੈਣ ਲਈ ਆਗਿਆ ਸੀ, ਪਹਿਲੀ ਔਰਤ ਜੰਗ ਖੇਤਰ ਦੀ ਪੱਤਰਕਾਰ ਸੀ (ਅਤੇ ਪਹਿਲੀ ਔਰਤ ਸੀ ਜਿਸ ਨੂੰ ਲੜਾਈ ਜ਼ੋਨ ਵਿੱਚ ਕੰਮ ਕਰਨ ਦੀ ਆਗਿਆ ਸੀ) ਅਤੇ ਹੈਨਰੀ ਲਿਊਸ ਦੇ ਲਾਈਫ ਲਈ ਕੰਮ ਕਰਨ ਵਾਲੀ ਪਹਿਲੀ ਔਰਤ ਫੋਟੋਗਰਾਫਰ ਸੀ ਅਤੇ ਉਸ ਦੀ ਲਈ ਤਸਵੀਰ ਫ੍ਰੰਟ ਕਵਰ ਤੇ ਛਪਦੀ ਸੀ।[1] ਪਾਰਕਿਨਸਨ ਬਿਮਾਰੀ ਨਾਲ ਪਹਿਲੇ ਲੱਛਣ ਵਿਕਸਤ ਹੋਣ ਦੇ ਲਗਪਗ ਅਠਾਰਾਂ ਸਾਲ ਬਾਅਦ ਉਹਦੀ ਮੌਤ ਹੋ ਗਈ।

ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਹੋਈ ਹਿੰਸਾ ਰਿਕਾਰਡ ਕਰਨਾ[ਸੋਧੋ]

ਤਸਵੀਰ:Gandhi spinning wheel.jpeg
ਮਹਾਤਮਾ ਗਾਂਧੀ ਦੀ 1946 ਵਿੱਚ ਲਈ ਗਈ ਇੱਕ ਫੋਟੋ ਜੋ ਪਹਿਚਾਣ ਚਿੰਨ੍ਹ ਸਾਬਤ ਹੋਈ।

ਮਾਰਗਰੈੱਟ ਬਰਕ ਵਾਈਟ ਨੂੰ,ਭਾਰਤ ਅਤੇ ਪਾਕਿਸਤਾਨ ਵਿੱਚ ਬਰਾਬਰ ਪ੍ਰਸਿਧੀ ਹਾਸਲ ਹੈ। ਉਸਨੇ ਪ੍ਰਮੁੱਖ ਭਾਰਤੀ ਅਤੇ ਪਾਕਿਸਤਾਨੀ ਸਿਆਸਤਦਾਨਾਂ ਦੀਆਂ ਵੱਖ ਵੱਖ ਸਮੇਂ ਇਤਿਹਾਸਕ ਤਸਵੀਰਾਂ ਲਈਆਂ ਸਨ। ਉਸਨੂੰ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਹੋਈ ਹਿੰਸਾ ਦੀਆਂ ਦਸਤਾਵੇਜ਼ੀ ਕਿਸਮ ਦੀਆਂ ਤਸਵੀਰਾਂ ਦੇ ਯੋਗਦਾਨ ਲਈ ਵੀ ਯਾਦ ਕੀਤਾ ਜਾਂਦਾ ਹੈ।

ਹਵਾਲੇ[ਸੋਧੋ]

  1. [1] Archived 2013-12-13 at the Wayback Machine. "The Last Days of a Legend," by Sean Callahan on a Bullfinch Press Web site publicizing the book Margaret Bourke-White: Photographer, by Sean Callahan; Web site accessed on July 2, 2006