ਮਾਰਿਆ ਕੇੈਰੀ
ਮਾਰਿਆ ਕੇੈਰੀ | |
---|---|
![]() 2005 ਵਿੱਚ ਮਾਰਿਆ ਕੇੈਰੀ | |
ਜਨਮ | [1] ਹੰਟਿੰਗਟਨ (ਸੀ ਡੀ ਪੀ), ਨਿਊ ਯਾਰਕ, ਅਮਰੀਕਾ | ਮਾਰਚ 27, 1969
ਪੇਸ਼ਾ |
|
ਸਰਗਰਮੀ ਦੇ ਸਾਲ | 1988–ਵਰਤਮਾਨ |
ਜੀਵਨ ਸਾਥੀ | ਟੌਮੀ ਮੋਟੋਲਾ
(ਵਿ. 1993; ਤਲਾਕ 1998)ਨਿਕ ਕੈਨਨ
(ਵਿ. 2008; ਤਲਾਕ 2016) |
ਬੱਚੇ | 2 |
ਵੈੱਬਸਾਈਟ | mariahcarey |
ਦਸਤਖ਼ਤ | |
![]() |
ਮਾਰਿਆ ਕੇੈਰੀ ਇੱਕ ਅਮਰੀਕੀ ਗਾਇਕਾ, ਗੀਤਕਾਰ, ਅਦਾਕਾਰਾ ਅਤੇ ਰਿਕਾਰਡ ਨਿਰਮਾਤਾ ਹੈ। ਕੋਲੰਬਿਆ ਰਿਕਾਰਡਜ਼ ਨਾਲ ਕੰਮ ਕਰਨ ਤੋਂ ਬਾਅਦ, ਉਸਨੇ ਆਪਣੀ ਪਹਿਲੀ ਐਲਬਮ, ਮਾਰਿਆ ਕੇੈਰੀ (1990), ਰਿਲੀਜ਼ ਕੀਤੀ। ਸੋਨੀ ਮਿਊਜਿਕ ਦੇ ਮੁਖੀ ਟੋਮੀ ਮੋਟੋਲਾ ਨਾਲ ਉਸ ਦੇ ਵਿਆਹ ਦੇ ਬਾਅਦ, ਕੈਰੀ ਇਸ ਲੇਬਲ ਦੀ ਸਭ ਤੋਂ ਵੱਧ ਵਿਕਣ ਵਾਲੀ ਗਾਇਕਾ ਬਣ ਗਈ। ਮੋਟੋਲਾ ਨਾਲ ਤਲਾਕ ਤੋਂ ਬਾਅਦ, ਕੇੈਰੀ ਨੇ ਆਪਣੇ ਸੰਗੀਤ ਵਿੱਚ ਹਿਪ ਹਾਪ ਦੇ ਕੁਝ ਤੱਤਾਂ ਨੂੰ ਸ਼ਾਮਲ ਕੀਤਾ। ਬਿਲਬੋਰਡ ਨੇ ਉਸਨੂੰ ਅਮਰੀਕਾ ਦੀ 1990 ਦੇ ਦਹਾਕੇ ਦੀ ਸਭ ਤੋਂ ਸਫਲ ਕਲਾਕਾਰ ਦਾ ਨਾਮ ਦਿੱਤਾ ਜਦਕਿ ਵਰਲਡ ਮਿਊਜ਼ਿਕ ਅਵਾਰਡਜ਼ ਨੇ ਉਸਨੂੰ 1990 ਦੇ ਦਹਾਕੇ ਦੀ ਦੁਨੀਆ ਦੇ ਸਭ ਤੋਂ ਵੱਧ ਵਿਕਣ ਵਾਲੀ ਰਿਕਾਰਡਿੰਗ ਕਲਾਕਾਰ ਵਜੋਂ ਸਨਮਾਨਿਤ ਕੀਤਾ।
ਕੇੈਰੀ 2000 ਵਿੱਚ ਕੋਲੰਬੀਆ ਦੇ ਨਾਲ ਜੁੜੀ, ਅਤੇ ਵਰਜੀਨ ਰਿਕਾਰਡਾ ਨਾਲ 100 ਮਿਲੀਅਨ ਡਾਲਰ ਦੇ ਇੱਕ ਰਿਕਾਰਡ ਤੋੜ ਸਮਝੌਤੇ ਤੇ ਦਸਤਖਤ ਕੀਤੇ। 2001 ਵਿੱਚ ਆਪਣੀ ਫ਼ਿਲਮ ਗਲਿੱਟਰ ਅਤੇ ਇਸਦੇ ਆਉਣ ਵਾਲੇ ਸਾਉਂਡਟਰੈਕ ਦੇ ਰਿਲੀਜ਼ ਤੋਂ ਕੁਝ ਹਫਤੇ ਪਹਿਲਾਂ ਉਸ ਨੂੰ ਸਰੀਰਕ ਅਤੇ ਭਾਵਨਾਤਮਕ ਵਿਗਾੜ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੂੰ ਗੰਭੀਰ ਥਕਾਵਟ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਪ੍ਰੋਜੈਕਟ ਵਿੱਚ ਕਾਫੀ ਘਾਟਾ ਪਿਆ ਅਤੇ ਕੇੈਰੀ ਦੇ ਕਰੀਅਰ ਵਿੱਚ ਆਮ ਗਿਰਾਵਟ ਆਈ। ਕੈਰੀ ਦੇ ਰਿਕਾਰਡਿੰਗ ਇਕਰਾਰਨਾਮੇ ਨੂੰ 50 ਮਿਲੀਅਨ ਡਾਲਰ ਵਿੱਚੋਂ ਖਰੀਦਿਆ ਗਿਆ ਸੀ ਅਤੇ ਉਸ ਨੇ ਅਗਲੇ ਸਾਲ ਆਈਲੈਂਡ ਰਿਕਾਰਡਜ਼ ਦੇ ਨਾਲ ਇੱਕ ਮਲਟੀ-ਮਿਲੀਅਨ ਦਾ ਇਕਰਾਰਨਾਮਾ ਕੀਤਾ। ਇੱਕ ਅਸਫਲ ਪੀਰੀਅਡ ਦੇ ਬਾਅਦ, ਉਹ ਆਪਣੀ ਐਲਬਮ ਇੰਮਪੈਸੀਪੇਸ਼ਨ ਆਫ ਮਿਮੀ (2005) ਨਾਲ ਫਿਰ ਸੰਗੀਤਕ ਚਾਰਟ ਦੇ ਸਿਖਰ 'ਤੇ ਪਹੁੰਚ ਗਈ। ਇਹ ਐਲਬਮ 2005 ਦੀ ਵਿਸ਼ਵ ਦਾ ਦੂਜੀ ਸਭ ਤੋਂ ਵੱਧ ਵਿਕਣ ਵਾਲੀ ਐਲਬਮ ਬਣ ਗਈ। ਕੇਰੀ ਨੇ ਪ੍ਰੀਸੀਅਸ (2009) ਵਿੱਚ ਇੱਕ ਸਹਾਇਕ ਭੂਮਿਕਾ ਦੇ ਨਾਲ ਆਪਣੇ ਕਰੀਅਰ ਨੂੰ ਮੁੜ ਸੁਰਜੀਤ ਕੀਤਾ। ਜਿਸ ਨਾਲ ਉਸਨੂੰ ਨੂੰ ਪਾਮ ਸਪ੍ਰਿੰਗਜ਼ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਤੇ ਸਫਲ ਕਾਰਗੁਜ਼ਾਰੀ ਅਵਾਰਡ ਮਿਲਿਆ।
ਆਪਣੇ ਕਰੀਅਰ ਦੌਰਾਨ, ਕੈਰੀ ਨੇ ਦੁਨੀਆ ਭਰ ਵਿੱਚ 200 ਮਿਲੀਅਨ ਤੋਂ ਵੱਧ ਰਿਕਾਰਡ ਵੇਚੇ ਹਨ, ਅਤੇ ਉਹ ਦੁਨੀਆ ਦੇ ਸਭ ਤੋਂ ਵੱਧ ਵਿਲਣ ਵਾਲੇ ਸੰਗੀਤ ਕਲਾਕਾਰਾਂ ਵਿੱਚੋਂ ਇੱਕ ਬਣ ਗਈ ਹੈ। ਰਿਕਾਰਡਿੰਗ ਇੰਡਸਟਰੀ ਐਸੋਸੀਏਸ਼ਨ ਆਫ ਅਮਰੀਕਾ ਦੇ ਅਨੁਸਾਰ ਉਹ ਸੰਯੁਕਤ ਰਾਜ ਅਮਰੀਕਾ ਵਿੱਚ 63.5 ਮਿਲੀਅਨ ਪ੍ਰਮਾਣਿਤ ਐਲਬਮਾਂ ਦੇ ਨਾਲ ਤੀਜੀ ਸਭ ਤੋਂ ਵੱਧ ਵਿਕਣ ਵਾਲੀ ਜਨਾਨਾ ਕਲਾਕਾਰ ਹੈ। 2012 ਵਿੱਚ, ਉਸਨੇ ਵੀ.ਐੱਚ 1 ਦੀ 100 ਮਹਾਨ ਮਹਿਲਾ ਕਲਾਕਾਰਾਂ ਦੀ ਸੂਚੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਸੀ। ਆਪਣੀਆਂ ਵਪਾਰਕ ਪ੍ਰਾਪਤੀਆਂ ਤੋਂ ਇਲਾਵਾ, ਕੈਰੀ ਨੇ 5 ਗ੍ਰੈਮੀ ਪੁਰਸਕਾਰ, 19 ਵਿਸ਼ਵ ਸੰਗੀਤ ਪੁਰਸਕਾਰ, 10 ਅਮਰੀਕੀ ਸੰਗੀਤ ਪੁਰਸਕਾਰ ਅਤੇ 14 ਬਿਲਬੋਰਡ ਮਿਊਜ਼ਿਕ ਅਵਾਰਡ ਜਿੱਤੇ ਹਨ।[3][4]
ਮੁੱਢਲਾ ਜੀਵਨ
[ਸੋਧੋ]ਮਾਰਿਆ ਕੇੈਰੀ ਦਾ ਜਨਮ ਹੰਟਿੰਗਟਨ (ਸੀ ਡੀ ਪੀ), ਨਿਊ ਯਾਰਕ ਵਿਖੇ ਹੋਇਆ ਸੀ।[5] ਉਸ ਦੇ ਪਿਤਾ, ਐਲਫ੍ਰੈਡ ਰਾਏ ਕੈਰੀ, ਅਫ਼ਰੀਕਨ ਅਮਰੀਕਨ ਅਤੇ ਐਫਰੋ-ਵੈਨੇਜ਼ੁਏਲਾ ਮੂਲ ਦੇ ਸਨ ਜਦਕਿ ਉਸਦੀ ਮਾਂ, ਪੈਟਰੀਸ਼ੀਆ, ਆਇਰਿਸ਼ ਮੂਲ ਦੇ ਹੈ। 1960 'ਚ ਅਲਫੈੱਡ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਪੈਟਰੀਸ਼ਿਆ ਓਪੇਰਾ ਗਾਇਕ ਅਤੇ ਵੋਕਲ ਕੋਚ ਸੀ। ਉਸਦੇ ਪਿਤਾ ਨੇ ਇੱਕ ਏਰੋੋਨੌਟਿਕਲ ਇੰਜੀਨੀਅਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਜੋੜੇ ਨੇ ਉਸ ਸਾਲ ਦੇ ਅਖੀਰ ਵਿੱਚ ਵਿਆਹ ਕਰਵਾ ਲਿਆ ਅਤੇ ਅਤੇ ਨਿਊਯਾਰਕ ਵਿੱਚ ਇੱਕ ਛੋਟੇ ਉਪਨਗਰ ਵਿੱਚ ਰਹਿਣ ਲੱਗਾ। ਪੈਟਰੀਸ਼ੀਆ ਦੇ ਪਰਿਵਾਰ ਨੇ ਕਾਲੇ ਇਨਸਾਨ ਨਾਲ ਉਸਦੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਕੈਰੀ ਦੀ ਵੱਡੀ ਭੈਣ ਐਲਿਸਨ ਅਤੇ ਆਪਣੇ ਆਪ ਦੇ ਜਨਮ ਦੇ ਵਿਚਲੇ ਸਾਲਾਂ ਦੌਰਾਨ, ਕੈਰੀ ਪਰਿਵਾਰ ਨੂੰ ਆਪਣੇ ਨਸਲ ਦੇ ਕਾਰਨ ਭਾਈਚਾਰੇ ਦੇ ਅੰਦਰ ਸੰਘਰਸ਼ ਕਰਨਾ ਪਿਆ। ਕੈਰੀ ਤਿੰਨ ਸਾਲ ਦੀ ਸੀ ਜਦੋਂ ਉਸ ਦੇ ਮਾਪਿਆਂ ਨੇ ਤਲਾਕ ਲੈ ਲਿਆ।
ਤਲਾਕ ਤੋਂ ਬਾਅਦ, ਐਲਿਸਨ ਆਪਣੇ ਪਿਤਾ ਨਾਲ ਚਲੀ ਗਈ, ਜਦੋਂ ਕਿ ਦੂਜੇ ਦੋ ਬੱਚੇ ਮਰਿਆ ਅਤੇ ਭਰਾ ਮੋਰਗਨ ਆਪਣੀ ਮਾਂ ਨਾਲ ਰਹੇ। ਐਲੀਮੈਂਟਰੀ ਸਕੂਲ ਦੇ ਦੌਰਾਨ, ਕੈਰੀ ਸੰਗੀਤ, ਕਲਾ ਅਤੇ ਸਾਹਿਤ ਵਿਸ਼ਿਆ ਵਿੱਚ ਬਹੁਤ ਹੁਸ਼ਿਆਰ ਸੀ ਪਰ ਦੂਜਿਆਂ ਵਿਸ਼ਿਆ ਵਿੱਚ ਉਸਨੂੰ ਦਿਲਚਸਪੀ ਨਹੀਂ ਸੀ। ਕਈ ਸਾਲਾਂ ਦੇ ਵਿੱਤੀ ਸੰਘਰਸ਼ਾਂ ਦੇ ਬਾਅਦ, ਪੈਟਰੀਸ਼ੀਆ ਨੇ ਆਪਣੇ ਪਰਿਵਾਰ ਨੂੰ ਨਿਊਯਾਰਕ ਵਿੱਚ ਇੱਕ ਸਥਿਰ ਅਤੇ ਵਧੇਰੇ ਅਮੀਰ ਖੇਤਰ ਵਿੱਚ ਜਾਣ ਲਈ ਕਾਫ਼ੀ ਪੈਸਾ ਕਮਾਇਆ। ਕੈਰੀ ਨੇ ਕਵਿਤਾਵਾਂ ਲਿਖਣੀਆਂ ਅਤੇ ਉਹਨਾਂ ਨੂੰ ਸੰਗੀਤਬੱਧ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਗ੍ਰੀਨਲੌਨ, ਨਿਊ ਯਾਰਕ ਵਿਖੇ ਹਾਰਬਰਫੀਲਡ ਹਾਈ ਸਕੂਲ ਵਿੱਚ ਪੜ੍ਹਦੇ ਹੋਏ, ਇੱਕ ਗਾਇਕ-ਗੀਤ ਲੇਖਕ ਦੇ ਰੂਪ ਵਿੱਚ ਸ਼ੁਰੂ ਕਰ ਦਿੱਤਾ ਸੀ। ਇੱਥੇ ਹੀ ਉਹ 1997 ਵਿੱਚ ਗ੍ਰੈਜੂੲੇਟ ਹੋਈ ਸੀ।
ਹਵਾਲੇ
[ਸੋਧੋ]- ↑
- ↑
- ↑ "Winners Database - Mariah Carey". theamas.com. Retrieved March 10, 2018.
- ↑ "Mariah Carey to Perform at 2015 Billboard Music Awards". Billboard. Retrieved May 9, 2015.
- ↑