ਸਮੱਗਰੀ 'ਤੇ ਜਾਓ

ਮਾਰੀਅਨ ਐਂਡਰਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਰੀਅਨ ਐਂਡਰਸਨ 1940 ਵਿੱਚ,  ਤਸਵੀਰ ਕਾਰਲ ਵਨ ਵੇਕਤਨ ਦੁਆਰਾ

 ਮਾਰੀਅਨ ਐਂਡਰਸਨ (27 ਫਰਵਰੀ, 1897 – 8 ਅਪ੍ਰੈਲ, 1993)[1] ਇੱਕ ਅਮਰੀਕੀ ਕੰਟਰਾਲਟੋ ਅਤੇ ਵੀਹਵੀਂ ਸਦੀ ਦੇ ਜਸ਼ਨਾਵੀ ਗਾਇਕਾਂ ਵਿਚੋਂ ਇੱਕ ਸੀ। ਸੰਗੀਤ ਆਲੋਚਕ ਐਲਨ ਬੀੱਥ ਨੇ ਕਿਹਾ ਕਿ "ਉਸ ਦੀ ਅਵਾਜ਼ ਅਮੀਰ, ਜੀਵੰਤ ਕੰਟਰਾਲਟੋ ਦੀ ਅੰਦਰੂਨੀ ਸੁੰਦਰਤਾ ਵਾਲੀ ਹੈ।"[2]  ਜ਼ਿਆਦਾਤਰ ਉਸਦਾ ਗਾਇਨ ਕਿੱਤਾ ਕਿਸੇ ਵੱਡੇ ਸੰਗੀਤ ਸਮਾਗਮ ਵਿੱਚ ਰਾਗ ਅਤੇ ਸੰਗੀਤ ਦੁਹਰਾਓ ਵਿੱਚ ਅਤੇ 1925 ਅਤੇ 1965 ਵਿਚਕਾਰ ਸੰਯੁਕਤ ਰਾਜ ਅਮਰੀਕਾ ਅਤੇ ਯੂਰਪ ਦੀਆਂ ਮਸ਼ਹੂਰ ਆਰਕੈਸਟ੍ਰਾ ਨਾਲ ਗੁਜ਼ਰਿਆ ਸੀ। ਬੇਸ਼ੱਕ ਬਹੁਤ ਸਾਰੀਆਂ ਪ੍ਰਸਿੱਧ ਯੂਰਪੀਨ ਓਪੈਰਾ ਕੰਪਨੀਆਂ ਉਸ ਅੱਗੇ ਪੇਸ਼ਕਸ਼ ਰੱਖੀਆਂ, ਪਰ ਉਸਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਸਦੀ ਐਕਟਿੰਗ ਵਿੱਚ ਕੋਈ ਸਿਖਲਾਈ ਨਹੀਂ ਹੈ। ਉਸਨੇ ਸਿਰਫ਼ ਸੰਗੀਤ-ਸੰਮੇਲਨ ਵਿੱਚ ਗਾਇਨ ਨੂੰ ਹੀ ਤਰਜੀਹ ਦਿੱਤੀ।[3]

ਮੁੱਢਲਾ ਜੀਵਨ

[ਸੋਧੋ]

ਮਾਰੀਅਨ ਐਂਡਰਸਨ ਦਾ ਜਨਮ 27 ਫਰਵਰੀ 1897  ਫਿਲਡੇਲਫੀਆ ਵਿੱਚ ਹੋਇਆ, ਉਹ ਜੋਹਨ ਬੇਰਕਲੇ ਐਂਡਰਸਨ ਅਤੇ ਸਾਬਕਾ ਐਨੀ ਡੇਲੀਆਹ ਰੁਕਰ ਧੀ ਸੀ। ਉਸਦੇ ਪਿਤਾ ਫਿਲਡੇਲਫੀਆ ਦੇ ਕੇਂਦਰਸਥਲ ਵਿੱਚ ਬਰਫ਼ ਅਤੇ ਕੌਲਾ ਵੇਚਦਾ ਸੀ। ਉਸਦਾ ਵਿਆਹ ਐਂਡਰਸਨ ਦੀ ਮਾਂ ਨਾਲ ਹੋਇਆ ਜੋ ਵੀਰਜੀਨਿਆ ਸੇਮੀਨਰੀ ਅਤੇ ਕਾਲਜ ਵਿੱਚ ਕਦੇ ਕਦੇ ਆਓਂਦੀ ਸੀ ਅਤੇ ਸਕੂਲ ਅਧਿਆਪਕਾ ਵਜੋਂ ਵੀਰਜੀਨਿਆ ਕੰਮ ਕਰਦੀ ਸੀ। ਉਸਨੂੰ ਡਿਗਰੀ ਪ੍ਰਾਪਤ ਨਹੀਂ ਹੋਈ, ਐਨੀ ਐਂਡਰਸਨ ਕਾਨੂੰਨੀ ਤੌਰ 'ਤੇ ਫਿਲਡੇਲਫੀਆ ਵਿੱਚ ਪੜ੍ਹਾ ਨਹੀਂ ਸਕਦੀ ਸੀ ਕਿਊਂਕੀ  ਉਥੇ ਸਿਰਫ਼ ਕਾਲੇ ਅਧਿਆਪਕ ਹੀ ਆਵੇਦਨ ਦੇ ਸਕਦੇ ਸਨ, ਚਿੱਟੇ ਨਹੀਂ। ਇਸ ਕਰਕੇ ਉਹ ਛੋਟੇ-ਛੋਟੇ ਬੱਚਿਆਂ ਦੀ ਦੇਖਭਾਲ  ਕਰਕੇ ਕਮਾਉਂਦੀ ਸੀ। ਮਾਰੀਅਨ ਤਿੰਨ ਐਂਡਰਸਨ ਬੱਚਿਆਂ ਵਿਚੋਂ ਵੱਡੀ ਸੀ। ਉਸਦੀਆਂ ਦੋ ਭੈਣਾਂ ਸਨ - ਅਲਾਇਸ (1899-1965) ਅਤੇ ਏਥੇਲ (1902-1990), ਉਹ ਵੀ ਗਾਇਕ ਹੀ ਬਣੀਆਂ। ਏਥੇਲ ਦਾ ਵਿਆਹ ਜੇਮਸ ਡੀਪ੍ਰਿਸਟ ਨਾਲ ਹੋਇਆ ਅਤੇ ਉਸਦਾ ਸਵ. ਪੁੱਤਰ, ਜੇਮਸ ਐਂਡਰਸਨ ਡੀਪ੍ਰਿਸਟ ਇੱਕ ਪ੍ਰਸਿੱਧ ਨਿਰਦੇਸ਼ਕ ਦੇ ਤੌਰ 'ਤੇ ਜਾਣਿਆ ਗਿਆ।[4]

ਹਵਾਲੇ

[ਸੋਧੋ]
  1. Marian Anderson Biography Archived 2013-07-29 at the Wayback Machine., Lakewood Public Library.
  2. Max de Schauensee/Alan Blyth: "Marian Anderson", Grove Music Online, ed.
  3. Allan Keiler, Marian Anderson: A Singer's Journey, New York 2000
  4. New York Times Books: Allan Keiler, Marian Anderson: A Singer's Journey. (subscription access)