ਮਾਲਵਿਕਾਗਨਿਮਿਤਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਮਾਲਵਿਕਾਗਨਿਮਿਤਰਮ (ਦੇਵਨਾਗਰੀ: मालविकाग्निमित्रम् , ਭਾਵ ਮਾਲਵਿਕਾ ਅਤੇ ਅਗਨੀਮਿਤਰ) ਕਾਲੀਦਾਸ ਦਾ ਪਹਿਲਾ ਸੰਸਕ੍ਰਿਤ ਡਰਾਮਾ ਹੈ ।[੧] ਇਸ ਵਿੱਚ ਮਾਲਵਦੇਸ਼ ਦੀ ਰਾਜਕੁਮਾਰੀ ਮਾਲਵਿਕਾ ਅਤੇ ਵਿਦੀਸ਼ਾ ਦੇ ਰਾਜੇ ਅਗਨੀਮਿਤਰ ਦਾ ਪ੍ਰੇਮ ਅਤੇ ਉਨ੍ਹਾਂ ਦੇ ਵਿਆਹ ਦਾ ਵਰਣਨ ਹੈ ।

ਇਹ ਸ਼ਿੰਗਾਰ ਰਸ ਪ੍ਰਧਾਨ ਪੰਜ ਅੰਕਾਂ ਦਾ ਡਰਾਮਾ ਹੈ । ਇਹ ਕਾਲੀਦਾਸ ਦੀ ਪਹਿਲੀ ਨਾਟ ਰਚਨਾ ਹੈ ; ਇਸ ਲਈ ਇਸ ਵਿੱਚ ਉਹ ਮਿਠਾਸ ਅਤੇ ਸੁਹਜਾਤਮਕ ਰਸ ਨਹੀਂ ਜੋ ਵਿਕਰਮੋਰਵਸ਼ੀ ਅਤੇ ਅਭਿਗਿਆਨਸ਼ਾਕੁੰਤਲਮ ਵਿੱਚ ਹੈ । ਵਿਦੀਸ਼ਾ ਦਾ ਰਾਜਾ ਅਗਨੀਮਿਤਰ ਇਸ ਡਰਾਮੇ ਦਾ ਨਾਇਕ ਹੈ ਅਤੇ ਵਿਦਭ੍ਰਰਾਜ ਦੀ ਸਕੀ ਭੈਣ ਮਾਲਵਿਕਾ ਇਸਦੀ ਨਾਇਕਾ ਹੈ । ਇਸ ਡਰਾਮੇ ਵਿੱਚ ਇਨ੍ਹਾਂ ਦੋਨਾਂ ਦੀ ਪ੍ਰੇਮ ਕਥਾ ਹੈ । ”

ਕਾਲੀਦਾਸ ਨੇ ਸ਼ੁਰੂ ਵਿੱਚ ਹੀ ਸੂਤਰਧਾਰ ਤੋਂ ਕਹਾਇਆ ਹੈ -

ਪੁਰਾਣਮਿਤਿਏਵ ਨ ਸਾਧੁ ਸਰਵਂ ਨ ਚਾਪਿ ਕਾਵਿਅਂ ਨਵਮਿਤਿਅਵਦਿਅਮ ।

ਸੰਤ : ਪਰੀਕਸ਼ਿਆਨਿਇਤਰਦਭਜੰਤੇ ਮੂਢ : ਪਰਪ੍ਰਤਿਅਇਨੇਇਬੁੱਧਿ : ॥

ਅਰਥਾਤ ਪੁਰਾਣੀ ਹੋਣ ਤੋਂ ਹੀ ਨਾ ਤਾਂ ਸਾਰੀਆਂ ਵਸਤੁਆਂ ਚੰਗੀਆਂ ਹੁੰਦੀਆਂ ਹਨ ਅਤੇ ਨਾ ਹੀ ਨਵੀਆਂ ਹੋਣ ਨਾਲ ਬੁਰੀਆਂ । ਵਿਵੇਕਸ਼ੀਲ ਵਿਅਕਤੀ ਆਪਣੀ ਬੁੱਧੀ ਨਾਲ ਪਰੀਖਿਆ ਕਰਕੇ ਸਭ ਤੋਂ ਵਧੀਆ ਚੀਜ਼ ਨੂੰ ਅੰਗੀਕਾਰ ਕਰ ਲੈਂਦੇ ਹਨ ਅਤੇ ਮੂਰਖ ਲੋਕ ਦੂਸਰਿਆਂ ਦੇ ਦੱਸਣ ਉੱਤੇ ਰੱਖਣ ਅਤੇ ਛੱਡਣ ਦਾ ਫ਼ੈਸਲਾ ਕਰਦੇ ਹਨ ।

ਇਹ ਡਰਾਮਾ ਨਾਟ - ਸਾਹਿਤ ਦੇ ਸ਼ਾਨਦਾਰ ਅਧਿਆਏ ਦਾ ਪਹਿਲਾਂ ਵਰਕਾ ਹੈ ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png