ਮਿਨਰਵਾ ਥੀਏਟਰ, ਕੋਲਕਾਤਾ
ਦਿੱਖ
Coordinates: 22°35′25″N 88°21′43″E / 22.59028°N 88.36194°E ਮਿਨਰਵਾ ਥੀਏਟਰ ਕਲਕੱਤਾ ਦਾ ਇੱਕ ਥੀਏਟਰ ਹੈ, ਜੋ 1893 ਵਿੱਚ ਬੀਡਨ ਸਟਰੀਟ ਵਾਲੀ ਇਸ ਸਾਈਟ ਤੇ ਬਣਾਇਆ ਗਿਆ ਸੀ, ਜਿੱਥੇ ਪਹਿਲਾਂ ਗ੍ਰੇਟ ਨੈਸ਼ਨਲ ਥੀਏਟਰ ਹੁੰਦਾ ਸੀ। ਇਸ ਮੰਚ ਤੇ ਆਯੋਜਿਤ ਪਹਿਲਾ ਨਾਟਕ ਮੈਕਬੈਥ ਸੀ. ਇਹ ਸ਼ੁਰੂ ਵਿੱਚ ਨਗਿੰਦਰ ਭੂਸ਼ਣ ਮੁਖੋਪਾਧਿਆਏ ਦੀ ਮਲਕੀਅਤ ਸੀ। ਸਮੇਂ ਨਾਲ ਇਸ ਦੀ ਮਾਲਕੀ ਦਾ ਕਈ ਵਾਰ ਇੰਤਕਾਲ ਹੋਇਆ। ਸ੍ਰੀ ਗਿਰੀਸ਼ ਚੰਦਰ ਘੋਸ਼ ਨੇ ਇਸ ਥੀਏਟਰ ਵਿੱਚ ਆਪਣੀ ਜ਼ਿੰਦਗੀ ਦਾ ਆਖ਼ਰੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। "ਮਿਨਰਵਾ" 1922 ਵਿੱਚ ਅੱਗ ਵਿੱਚ ਸੜ ਗਿਆ ਸੀ, ਪਰ ਜਲਦ ਇਸ ਦੀ ਮੁਰੰਮਤ ਕੀਤੀ ਗਈ ਅਤੇ 1925 ਵਿਚ, ਇਸ ਨੂੰ ਇਸ ਦਾ ਪੁਰਾਣਾ ਰੁਤਬਾ ਹਾਸਲ ਹੋ ਗਿਆ ਸੀ ਅਤੇ ਨਾਟਕ ਖੇਡਣ ਦੀ ਪ੍ਰਕਿਰਿਆ ਚਾਲੂ ਹੋ ਗਈ ਸੀ। ਸਟਾਰ ਅਤੇ ਕਲਾਸਿਕ ਥੀਏਟਰ ਦੇ ਨਾਲ-ਨਾਲ, ਮਿਨਰਵਾ ਵੀ ਉਹਨਾਂ ਸਥਾਨਾਂ ਵਿੱਚੋਂ ਇੱਕ ਸੀ ਜਿੱਥੇ ਹੀਰਾਲਾਲ ਸੇਨ ਦੀਆਂ ਬੰਗਾਲ ਵਿੱਚ ਪਹਿਲੀਆਂ ਮੋਸ਼ਨ ਪਿਕਚਰਾਂ ਦਿਖਾਈਆਂ ਗਈਆਂ ਸਨ।
ਇਹ ਵੀ ਦੇਖੋ
[ਸੋਧੋ]- Star Theatre, Calcutta
- Indian People's Theatre Association