ਮਿਸ਼ੇਲ ਏਹਲਨ
ਮਿਸ਼ੇਲ ਏਹਲਨ ਅਮਰੀਕੀ ਫ਼ਿਲਮ ਨਿਰਦੇਸ਼ਕ, ਨਿਰਮਾਤਾ, ਪਟਕਥਾ-ਲੇਖਕ ਅਤੇ ਅਭਿਨੇਤਰੀ ਹੈ ਜੋ ਆਪਣੀ ਕਾਮੇਡੀ ਫ਼ੀਚਰ ਬੁੱਚ ਜੈਮੀ ਲਈ ਜ਼ਿਆਦਾਤਰ ਜਾਣੀ ਜਾਂਦੀ ਹੈ।
ਕਰੀਅਰ
[ਸੋਧੋ]ਮਿਸ਼ੇਲ ਨੇ ਲਾਸ ਏਂਜਲਸ ਫ਼ਿਲਮ ਸਕੂਲ ਵਿੱਚ ਗ੍ਰੈਜੂਏਟ ਕੀਤੀ, ਜਿਥੇ ਉਸਨੇ ਲਿਖਣ ਅਤੇ ਨਿਰਦੇਸ਼ਨ ਦੀ ਪੜ੍ਹਾਈ ਕੀਤੀ ਸੀ।[1] ਉਸਨੇ ਲਘੂ ਫ਼ਿਲਮ ਹਾਫ ਲਾਫਿੰਗ ਲਿਖੀ, ਇਸ ਨੂੰ ਨਿਰਦੇਸ਼ਿਤ ਕੀਤਾ ਅਤੇ ਇਸ ਵਿੱਚ ਅਦਾਕਾਰੀ ਕੀਤੀ, ਜਿਸਨੂੰ ਲੋਗੋ[2] 'ਤੇ ਪ੍ਰਸਾਰਿਤ ਕੀਤਾ ਗਿਆ ਅਤੇ ਦ ਅਲਟੀਮੇਟ ਲੈਸਬੀਅਨ ਸ਼ੌਰਟ ਫ਼ਿਲਮ ਫੈਸਟੀਵਲ ਡੀਵੀਡੀ[3] ਵਿੱਚ ਸ਼ਾਮਿਲ ਕੀਤੀ ਗਈ। ਬੁੱਚ ਜੈਮੀ ਏਹਲੇਨ ਦੀ ਪਹਿਲੀ ਫ਼ੀਚਰ ਫ਼ਿਲਮ ਸੀ। ਆਪਣੇ ਆਪ ਨੂੰ ਖੁੱਲ੍ਹੇ ਤੌਰ 'ਤੇ ਲੈਸਬੀਅਨ ਦਰਸਾਉਂਦਿਆਂ ਉਸਨੇ ਫ਼ਿਲਮ ਨੂੰ ਇੱਕ ਬੁੱਚ ਲੈਸਬੀਅਨ ਅਭਿਨੇਤਰੀ ਵਜੋਂ ਲਿਖਿਆ[4], ਉਸਨੂੰ ਨਿਰਦੇਸ਼ਿਤ ਕੀਤਾ ਅਤੇ ਉਸ ਵਿੱਚ ਅਭਿਨੈ ਵੀ ਕੀਤਾ, ਇਸ ਫ਼ਿਲਮ ਵਿੱਚ ਉਹ ਇੱਕ ਆਦਮੀ ਵਜੋਂ ਦਿਖਾਈ ਦਿੰਦੀ ਹੈ।[1] ਉਸਨੇ ਆਪਣੇ ਪ੍ਰਦਰਸ਼ਨ ਲਈ "ਆਉਟਸਟੈਂਡਿੰਗ ਅਭਿਨੇਤਰੀ ਇਨ ਫ਼ੀਚਰ ਫ਼ਿਲਮ" ਲਈ 2007 ਆਉਟਫੇਸਟ ਗ੍ਰੈਂਡ ਜਿਊਰੀ ਅਵਾਰਡ ਹਾਸਿਲ ਕੀਤਾ ਹੈ।[5]
ਫ਼ਿਲਮੋਗ੍ਰਾਫੀ
[ਸੋਧੋ]- ਐਸ ਐਂਡ ਐਮ ਸੈਲੀ (2015) ਜੈਮੀ ਦੇ ਰੂਪ ਵਿੱਚ (ਲੇਖਕ / ਨਿਰਦੇਸ਼ਕ / ਨਿਰਮਾਤਾ ਵੀ)[6]
- ਹੇਟਰੋਸੈਕਸੁਅਲ ਜਿਲ (2013) ਜੈਮੀ ਦੀ ਭੂਮਿਕਾ ਵਿੱਚ (ਲੇਖਕ / ਨਿਰਦੇਸ਼ਕ / ਨਿਰਮਾਤਾ ਵੀ)[7]
- ਬੁੱਚ ਜੈਮੀ (2007) ਜੈਮੀ ਵਜੋਂ (ਲੇਖਕ / ਨਿਰਦੇਸ਼ਕ / ਨਿਰਮਾਤਾ ਵੀ)[1]
- ਹਾਫ ਲਾਫਿੰਗ (2003) ਈਵ ਦੀ ਭੂਮਿਕਾ 'ਚ (ਲੇਖਕ / ਨਿਰਦੇਸ਼ਕ / ਨਿਰਮਾਤਾ ਵੀ)[8]
- ਦ ਬ੍ਰੈਸਟ ਆਫ ਟਾਈਮਜ਼ (2003) (ਨਿਰਦੇਸ਼ਕ)[8]
- ਬੈਲੇ ਡੀਜ਼ਲ (2002) ਬੈਲੇ ਡੀਜ਼ਲ ਵਜੋਂ (ਲੇਖਕ / ਨਿਰਦੇਸ਼ਕ / ਨਿਰਮਾਤਾ ਵੀ)[8]
ਇਹ ਵੀ ਵੇਖੋ
[ਸੋਧੋ]- ਫ਼ਿਲਮ ਅਤੇ ਟੈਲੀਵਿਜ਼ਨ ਔਰਤ ਨਿਰਦੇਸ਼ਕਾਂ ਦੀ ਸੂਚੀ
- ਲੈਸਬੀਅਨ ਫ਼ਿਲਮ ਨਿਰਮਾਤਾਵਾਂ ਦੀ ਸੂਚੀ
- ਔਰਤਾਂ ਦੁਆਰਾ ਨਿਰਦੇਸ਼ਤ ਐਲਜੀਬੀਟੀ ਨਾਲ ਸਬੰਧਤ ਫ਼ਿਲਮਾਂ ਦੀ ਸੂਚੀ
ਹਵਾਲੇ
[ਸੋਧੋ]- ↑ 1.0 1.1 1.2 "Butch Jamie: Crew". Ballet Diesel Films. Archived from the original on July 8, 2011. Retrieved May 24, 2011.
- ↑ "The Click List: Best in Short Films: Half Laughing". Viacom. Archived from the original on May 26, 2009. Retrieved May 24, 2011.
- ↑ "Ultimate Lesbian Short Film Festival". Wolfe Video. Archived from the original on April 14, 2010. Retrieved May 24, 2011.
- ↑ Gilchrist, Tracy E. (October 29, 2007). "Butch Jaime's Michelle Ehlen". GayWired.com. Archived from the original on May 26, 2008. Retrieved May 24, 2011.
- ↑ "Outfest The Los Angeles Gay and Lesbian Film Festival". Outfest. Archived from the original on May 20, 2012. Retrieved May 24, 2011.
- ↑ "S&M Sally (2015)". IMDb.com. Retrieved 2016-03-07.
- ↑ "Heterosexual Jill (2013)". IMDb.com. Retrieved 2016-03-07.
- ↑ 8.0 8.1 8.2 "Past Projects". Ballet Diesel Films. Archived from the original on July 7, 2011. Retrieved May 24, 2011.