ਸਮੱਗਰੀ 'ਤੇ ਜਾਓ

ਮਿਸ ਮਾਰਵਲ (ਟੈਲੀਵਿਜ਼ਨ ਲੜੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਿਸ ਮਾਰਵਲ ਇੱਕ ਆਉਣ ਵਾਲੀ ਅਮਰੀਕੀ ਟੈਲੀਵਿਜ਼ਨ ਲੜ੍ਹੀ ਹੈ, ਜੋ ਕਿ ਮਾਰਵਲ ਕੌਮਿਕਸ ਦੀ ਕਿਰਦਾਰ ਕਮਾਲਾ ਖ਼ਾਨ / ਮਿਸ ਮਾਰਵਲ 'ਤੇ ਅਧਾਰਿਤ ਹੈ ਅਤੇ ਇਸਨੂੰ ਬਿਸ਼ਾ ਕੇ. ਅਲੀ ਨੇ ਡਿਜ਼ਨੀ+ ਸਟ੍ਰੀਮਿੰਗ ਸੇਵਾ ਲਈ ਬਣਾਇਆ ਹੈ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਸੱਤਵੀਂ ਟੈਲੀਵਿਜ਼ਨ ਲੜ੍ਹੀ ਹੋਵੇਗੀ, ਜਿਸਨੂੰ ਮਾਰਵਲ ਸਟੂਡੀਓਜ਼ ਨੇ ਸਿਰਜਿਆ ਹੋਵੇਗਾ ਅਤੇ ਇਸ ਦੀ ਕਹਾਣੀ ਐੱਮਸੀਯੂ ਦੀਆਂ ਫਿਲਮਾਂ ਨਾਲ਼ ਵੀ ਸਿੱਧੀ ਜੁੜੀ ਹੋਵੇਗੀ। ਅਲੀ ਨੇ ਮੁੱਖ-ਲੇਖਕ ਹੋਣ ਦਾ ਜ਼ਿੰਮਾ ਸਾਂਭਿਆ ਹੈ ਅਤੇ ਆਦਿਲ ਅਲ ਅਰਬੀ ਅਤੇ ਬਿਲਾਲ ਫੱਲਾਹ ਇਸਦੇ ਮੁੱਖ ਨਿਰਦੇਸ਼ਕ ਹਨ।

ਮਿਸ ਮਾਰਵਲ 8 ਜੂਨ, 2022 ਨੂੰ ਜਾਰੀ ਹੋਣ ਦੀ ਤਾਕ ਵਿੱਚ ਹੈ, ਅਤੇ ਇਸ ਵਿੱਚ ਕੁੱਲ ਛੇ ਐਪੀਸੋਡਜ਼ ਹੋਣਗੇ। ਇਹ ਐੱਮਸੀਯੂ ਦੇ ਫੇਜ਼ 4 ਦਾ ਹਿੱਸਾ ਹੋਵੇਗੀ। ਇਹ ਲੜ੍ਹੀ ਦ ਮਾਰਵਲਜ਼ (2023) ਫਿਲਮ ਲਈ ਬੁਨਿਆਦ ਦਾ ਵੀ ਕੰਮ ਕਰੇਗੀ, ਜਿਸ ਵਿੱਚ ਇਮਾਨ ਵੇਲਾਨੀ ਮੁੜ ਮਿਸ ਮਾਰਵਲ / ਕਮਾਲਾ ਖ਼ਾਨ ਦਾ ਕਿਰਦਾਰ ਕਰੇਗੀ।

ਲੜ੍ਹੀ ਤੋਂ ਪਹਿਲਾਂ

[ਸੋਧੋ]

ਕਮਾਲਾ ਖ਼ਾਨ, ਜੋ ਕਿ ਅਵੈਂਜਰਜ਼ ਦੀ ਇੱਕ ਬਹੁਤ ਵੱਡੀ ਪ੍ਰਸ਼ੰਸਕ ਹੈ, ਖਾਸਕਰ ਕੈਰਲ ਡੈਨਵਰਜ਼ / ਕੈਪਟਨ ਮਾਰਵਲ ਦੀ, ਸਮਾਜ ਵਿੱਚ ਰਲਣ-ਮਿਲਣ ਵਿੱਚ ਔਖ਼ ਮਹਿਸੂਸ ਕਰਦੀ ਹੈ ਉਦੋਂ ਤੱਕ ਜਦੋਂ ਤੱਕ ਉਸ ਨੂੰ ਉਸਦੀਆਂ ਕਾਬਲੀਅਤਾਂ ਬਾਰੇ ਜਾਣਕਾਰੀ ਨਹੀਂ ਹੁੰਦੀ।

ਅਦਾਕਾਰ ਅਤੇ ਕਿਰਦਾਰ

[ਸੋਧੋ]
  • ਇਮਾਨ ਵੇਲਾਨੀ - ਕਮਾਲਾ ਖ਼ਾਨ / ਮਿਸ ਮਾਰਵਲ
  • ਮੈਟ ਲਿੰਟਜ਼ - ਬ੍ਰੂਨੋ ਕਾਰੈੱਲੀ
  • ਯਾਸਮੀਨ ਫਲੈੱਚਰ - ਨਾਕੀਆ ਬਾਹਾਦੀਰ
  • ਜ਼ਐਨੋਬੀਆ ਸ਼ਰੌਫ਼ - ਮੁਨੀਬਾ ਖ਼ਾਨ
  • ਮੋਹਨ ਕਪੂਰ - ਯੂਸੁਫ਼ ਖ਼ਾਨ
  • ਸਾਗਰ ਸ਼ੇਖ਼ - ਆਮਿਰ ਖ਼ਾਨ
  • ਰਿਸ਼ ਸ਼ਾਹ - ਕਮਰਾਨ
  • ਲੌਰੈੱਲ ਮਾਰਸਡੈੱਨ - ਜ਼ੋ ਜ਼ਿੱਮਰ
  • ਅਦਾਕੂ ਓਨੋਨੋਗਬੋ - ਫਰੀਹਾ
  • ਲੈਥ ਨਾਕਲੀ - ਸ਼ੇਖ਼ ਅਬਦੁੱਲਾਹ
  • ਟ੍ਰੈਵੀਨਾ ਸਪ੍ਰਿੰਗਰ - ਤਯੇਸ਼ਾ ਹਿੱਲਮੈਨ
  • ਅਰਾਮਿਸ ਨਾਈਟ - ਕਰੀਮ / ਰੈੱਡ ਡੈਗਰ