ਮਿੰਬਰ (Arabic: منبر) ਮਸਜਿਦ ਵਿੱਚ ਬਣਾਇਆ ਉੱਚਾ ਥੜਾ ਹੁੰਦਾ ਹੈ ਜਿਸ ਉੱਪਰ ਖੜ ਕੇ ਇਮਾਮ ਖ਼ੁਤਬਾ ਕਹਿੰਦਾ ਹੈ ਜਾਂ ਹੁਸੈਨੀਆ ਵਿੱਚ ਉਹ ਥਾਂ ਜਿਥੇ ਬੈਠ ਕੇ ਉਪਦੇਸ਼ਕ ਸੰਬੋਧਨ ਕਰਦਾ ਹੈ। ਇਸ ਦੀ ਉਤਪਤੀ ਅਰਬੀ ਮੂਲ ن-ب-ر ("ਉੱਚਾ ਚੁੱਕਣਾ") ਤੋਂ ਹੋਈ ਹੈ; ਜਿਸਦਾ ਅਰਬੀ ਬਹੁਵਚਨ ਮਨਾਬਰ (Arabic: منابر) ਹੈ।