ਸਮੱਗਰੀ 'ਤੇ ਜਾਓ

ਮੁਕਲਾਵਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਆਹ ਤੋਂ ਪਿੱਛੋਂ ਲੜਕੀ ਨੂੰ ਦੂਜੀ ਵਾਰ ਸਹੁਰੇ ਭੇਜਣ ਦੀ ਰਸਮ ਨੂੰ ਮੁਕਲਾਵਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਛੋਟੀ ਉਮਰ ਵਿਚ ਵਿਆਹ ਕਰਨ ਦਾ ਰਿਵਾਜ ਸੀ। ਜਦ ਲੜਕੀ 5-7 ਸਾਲ ਬਾਅਦ ਜੁਆਨ ਹੋ ਜਾਂਦੀ ਸੀ, ਉਸ ਸਮੇਂ ਮੁਕਲਾਵਾ ਦਿੱਤਾ ਜਾਂਦਾ ਸੀ। ਮੁਕਲਾਵਾ ਇਕ ਕਿਸਮ ਦਾ ਛੋਟਾ ਵਿਆਹ ਹੁੰਦਾ ਸੀ। ਮੁਕਲਾਵਾ ਦੇਣ ਸਮੇਂ ਹੀ ਲੜਕੀ ਨੂੰ ਦਾਜ ਦਿੱਤਾ ਜਾਂਦਾ ਸੀ। ਦਾਜ ਨੂੰ ਰੱਖਣ ਲਈ ਸੰਦੂਖ ਦਿੰਦੇ ਸਨ। ਜਿਹੜੀਆਂ ਕੁੜੀਆਂ ਜੁਆਨ ਹੁੰਦੀਆਂ ਸਨ, ਉਨ੍ਹਾਂ ਦਾ ਵਿਆਹ ਮੁਕਲਾਵਾ ਇਕੱਠਾ ਹੀ ਕਰ ਦਿੰਦੇ ਸਨ।ਹੁਣ ਮੁਟਿਆਰ ਕੁੜੀਆਂ ਦਾ ਵਿਆਹ ਕੀਤਾ ਜਾਂਦਾ ਹੈ। ਇਸ ਲਈ ਹੁਣ ਮੁਕਲਾਵੇ ਦੀ ਰਸਮ ਖਤਮ ਹੋ ਗਈ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.