ਮੁਖ਼ਤਾਰ ਮਸੂਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁਖ਼ਤਾਰ ਮਸੂਦ, ਇੱਕ ਪ੍ਰਸਿੱਧ ਪਾਕਿਸਤਾਨੀ ਉਰਦੂ ਲੇਖਕ ਅਤੇ ਨੌਕਰਸ਼ਾਹ ਸੀ। ਮਸੂਦ, ਅਲੀਗੜ ਮੁਸਲਿਮ ਯੂਨੀਵਰਸਿਟੀਭਾਰਤ ਦਾ ਇੱਕ ਗ੍ਰੈਜੂਏਟ ਸੀ। ਭਾਰਤ ਦੀ ਵੰਡ ਦੇ ਬਾਅਦ ਉਹ ਪਾਕਿਸਤਾਨ ਚਲੇ ਗਏ। 1949 ਵਿਚ, ਉਹ ਸੈਂਟਰਲ ਸੁਪੀਰੀਅਰ ਸਰਵਿਸ (ਸੀ ਐੱਸ ਐੱਸ) ਦੀ ਪ੍ਰੀਖਿਆ ਪਾਸ ਕਰ ਗਏ ਅਤੇ ਕਮਿਸ਼ਨਰ ਅਤੇ ਫੈਡਰਲ ਸੈਕਟਰੀ ਵਰਗੇ ਵੱਖ-ਵੱਖ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ। ਉਹਨਾਂ ਨੇ ਤਿੰਨ ਕਿਤਾਬਾਂ- ਆਵਾਜ਼-ਏ-ਦੋਸਤ, ਸਫ਼ੇਰ ਨਸੀਬ, ਲੋਹ-ਏ-ਅਯਾਮ - ਲਿਖੀਆਂ, ਜਿਹਨਾਂ ਨੂੰ ਉਹਨਾਂ ਦੀ ਸ਼ਾਨਦਾਰ ਗੱਦ ਅਤੇ ਸੁਨੱਖੀ ਸ਼ੈਲੀ ਲਈ ਪਾਕਿਸਤਾਨ ਦੇ ਸਾਹਿਤਕ ਹਿੱਸਿਆਂ ਵਿੱਚ ਬਹੁਤ ਸਨਮਾਨ ਦਿੱਤਾ ਜਾਂਦਾ ਹੈ।[1] ਪਾਕਿਸਤਾਨੀ ਸਾਹਿਤ ਲਈ ਉਸ ਦੇ ਯੋਗਦਾਨ  ਦਾ ਸਨਮਾਨ ਕਰਨ ਲਈ ਉਸ ਨੂੰ  ਸਿਤਾਰਾ-ਏ-ਇਮਤਿਆਜ਼ ਨਾਲ ਸਨਮਾਨਿਤ ਕੀਤਾ ਗਿਆ ਸੀ। ਲਾਹੌਰ ਵਿਖੇ 15 ਅਪ੍ਰੈਲ 2017 ਨੂੰ ਉਸ ਦੀ ਮੌਤ ਹੋ ਗਈ।[2]

ਹਵਾਲੇ[ਸੋਧੋ]

  1. "Renowned bureaucrat, writer Mukhtar Masood dead at 88". tribune.com.pk. Retrieved 16 April 2017.
  2. "Writer Mukhtar Masood passes away". dawn.com. Retrieved 16 April 2017.