ਮੁਰਦਿਆਂ ਦਾ ਰਾਹ
ਮੁਰਦਿਆਂ ਦਾ ਰਾਹ , ਨਾਈਜੀਰੀਆਈ ਲੇਖਕ ਚਿਨੁਆ ਅਚੇਬੇ, ਪਹਿਲੀ ਵਾਰ 1953 ਵਿੱਚ ਪ੍ਰਕਾਸ਼ਿਤ ਇੱਕ ਨਿੱਕੀ ਕਹਾਣੀ ਹੈ। [1]
ਪਲਾਟ
[ਸੋਧੋ]ਮਾਈਕਲ ਓਬੀ ਜਨਵਰੀ 1949 ਵਿੱਚ ਨਾਈਜੀਰੀਆ ਵਿੱਚ ਰਹਿੰਦਾ ਇੱਕ ਨੌਜਵਾਨ ਸੁਧਾਰ-ਵਾਦੀ ਸਿੱਖਿਅਕ ਹੈ। ਉਸ ਨੂੰ ਨਡੂਮ ਸੈਂਟਰਲ ਸਕੂਲ ਨੂੰ ਸੁਧਾਰਨ ਦਾ ਕੰਮ ਮਿਲਦਾ ਹੈ, ਜੋ ਕਿ ਆਪਣੇ ਪਿਚਾਖੜੀ ਜਾਂ ਪਿਛਲਖ਼ੁਰੀ ਤਰੀਕਿਆਂ ਲਈ ਮਸ਼ਹੂਰ ਹੈ।
ਮਾਈਕਲ ਅਤੇ ਉਸਦੀ ਪਤਨੀ, ਨੈਂਸੀ, ਪਿੰਡ ਨੂੰ ਆਧੁਨਿਕ ਯੁੱਗ ਵਿੱਚ ਦਾਖ਼ਲ ਕਰਾਉਣ ਦੇ ਇਰਾਦੇ ਨਾਲ ਪਿੰਡ ਪਹੁੰਚਦੇ ਹਨ। ਉਨ੍ਹਾਂ ਦੇ ਦੋ ਟੀਚੇ, ਉੱਚ ਸਿੱਖਿਆ ਦੇ ਉੱਚੇ ਮਿਆਰ ਨੂੰ ਲਾਗੂ ਕਰਨਾ ਅਤੇ ਸਕੂਲ ਦੇ ਕੈਂਪਸ ਨੂੰ ਸੁੰਦਰ ਬਣਾਉਣਾ ਹਨ।
ਇਕ ਸ਼ਾਮ ਮਾਈਕ ਦੇਖਦਾ ਹੈ ਕਿ ਇੱਕ ਬੁਢੀ ਔਰਤ ਅਹਾਤੇ ਵਿੱਚੋਂ ਲੰਘਦੀ ਇੱਕ ਮਧਮ ਜਿਹੀ ਡੰਡੀ ਤੇ ਜਾ ਰਹੀ ਹੈ। ਫੈਕਲਟੀ ਦੇ ਕੁਝ ਮੈਂਬਰਾਂ ਨਾਲ ਸਲਾਹ ਕਰਨ ਦੇ ਬਾਅਦ, ਮਾਈਕਲ ਨੂੰ ਪਤਾ ਚੱਲਦਾ ਹੈ ਕਿ ਸਕੂਲ ਨੇ ਬੀਤੇ ਵਿੱਚ ਵੀ ਰਾਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸਦਾ ਨੇੜਲੇ ਪਿੰਡ ਨੇ ਤਕੜਾ ਵਿਰੋਧ ਕੀਤਾ ਸੀ। ਸਰਕਾਰੀ ਸਿੱਖਿਆ ਅਫਸਰ ਦੇ ਤਹਿ ਕੀਤੇ ਦੌਰੇ ਸਮੇਂ ਉਸਤੇ ਮਾੜਾ ਪ੍ਰਭਾਵ ਪੈਣ ਦੇ ਡਰੋਂ, ਮਾਈਕਲ ਉਥੇ ਕੰਡਿਆਲੀ ਵਾੜ ਕਰਵਾ ਦਿੰਦਾ ਹੈ ਅਤੇ ਰਾਹ ਬੰਦ ਕਰਵਾ ਦਿੰਦਾ ਹੈ। ਕੰਡਿਆਲੀ ਤਾਰ ਲਗਵਾਉਣ ਦੇ ਤਿੰਨ ਦਿਨ ਬਾਅਦ, ਮਾਈਕਲ ਦੀ ਮੁਲਾਕਾਤ ਪਿੰਡ ਦੇ ਪੁਜਾਰੀ ਨਾਲ ਹੁੰਦੀ ਹੈ, ਜੋ ਉਸਨੂੰ ਇਸ ਰਸਤੇ ਦੀ ਮਹੱਤਤਾ ਦੱਸਦਾ ਹੈ ਮਾਰਗ ਅਤੇ ਇਸ ਦੇ ਨਾਲ ਪਿੰਡ ਦੇ ਲੋਕਾਂ ਦੇ ਪੁਰਾਣੇ ਵਿਸ਼ਵਾਸ ਨਾਲ ਇਸਦੇ ਰਿਸ਼ਤੇ ਤੇ ਚਾਨਣਾ ਪਾਉਂਦਾ ਹੈ। ਮਾਈਕਲ ਅੜਿਆ ਹੋਇਆ ਹੈ ਕਿ ਰਸਤਾ ਬੰਦ ਰਹੇਗਾ ਅਤੇ ਦੱਸਦਾ ਹੈ ਕਿ ਸਕੂਲ ਦਾ ਮਕਸਦ ਹੀ ਅਜਿਹੇ ਪੁਰਾਣੇ ਵਿਸ਼ਵਾਸ ਖਤਮ ਕਰਨਾ ਹੈ।
ਦੋ ਦਿਨ ਬਾਅਦ, ਜਣੇਪੇ ਸਮੇਂ ਇੱਕ ਨੌਜਵਾਨ ਔਰਤ ਦੀ ਪਿੰਡ ਵਿੱਚ ਮੌਤ ਹੋ ਜਾਂਦੀ ਹੈ। ਇੱਕ ਸਿਆਣਾ ਰਾਹ ਬੰਦ ਕਰਨ ਦੇ ਕਾਰਨ ਖਫ਼ਾ ਹੋਈਆਂ ਰੂਹਾਂ ਨੂੰ ਖੁਸ਼ ਕਰਨ ਲਈ ਭਾਰੀ ਕੁਰਬਾਨੀਆਂ ਦਾ ਸੁਝਾ ਦਿੰਦਾ ਹੈ। ਰਾਤ ਨੂੰ ਫੁੱਲ ਅਤੇ ਵਾੜ ਪੁੱਟ ਦਿੱਤੇ ਹੋਏ ਸਨ, ਅਤੇ ਸਕੂਲ ਦੀ ਇੱਕ ਇਮਾਰਤ ਢਾਹ ਦਿੱਤੀ ਹੋਈ ਸੀ। ਜਦ ਸਰਕਾਰੀ ਸਿੱਖਿਆ ਅਫਸਰ ਆਉਂਦਾ ਹੈ, ਓਬੀ ਦੀ ਨਿਖੇਧੀ ਕਰਦਾ ਹੈ ਅਤੇ "ਸਕੂਲ ਅਤੇ ਪਿੰਡ ਵਿਚਕਾਰ ਬਣ ਰਹੀ ਕਬਾਇਲੀ-ਜੰਗ ਦੀ ਸਥਿਤੀ" ਬਾਰੇ "ਇੱਕ ਭੈੜੀ ਰਿਪੋਰਟ" ਲਿਖਦਾ ਹੈ।
ਹਵਾਲੇ
[ਸੋਧੋ]- ↑ Achebe, Chinua. Dead Men's Path. Literature: A Pocket Anthology. Fourth Edition. Edited by R. S. Gwynn. New York: Penguin, 2009.