ਮੁਰੀਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੁਰੀਦ (ਅਰਬੀ: مُرِيد) ਇੱਕ ਸੂਫ਼ੀ ਸ਼ਬਦ ਹੈ, ਜਿਸ ਦਾ ਮਤਲਬ ਹੈ, ਵਚਨਬੱਧ: ਅਰਥਾਤ ਉਹ ਬੰਦਾ ਜਿਹੜਾ ਸੂਫ਼ੀਵਾਦ ਦੇ ਮਾਰਗ ਤੇ ਮੁਰਸ਼ਿਦ ਨੂੰ ਸਮਰਪਿਤ ਹੈ। ਹਜ਼ਰਤ ਮੁਹੰਮਦ ਨੂੰ ਵੇਖਕੇ ਜੋ ਈਮਾਨ ਲਿਆਏ ਉਸਨੂੰ ਸਹਾਬੀ ਕਹਿੰਦੇ ਹਨ। ਸਹਾਬੀ ਦੇ ਮਾਅਨੇ ਹੁੰਦੇ ਹਨ ”ਸ਼ਰਫੇ ਸਹਾਬਿਅਤ” ਯਾਨੀ ਸੁਹਬਤ ਹਾਸਲ ਕਰਨਾ। ਇਸ ਤਰ੍ਹਾਂ ਹੁਜੂਰ ਦੀ ਸੁਹਬਤ ਵਿੱਚ ਰਹਿਣ ਵਾਲੇ ਸਹਾਬੀ ਹੋਏ। ਤਸੱਵੁਫ਼ ਵਿੱਚ ਸੂਫੀਆਂ ਨੇ ਇਸ ਇਰਾਦਤ ਨੂੰ ‘ਮੁਰੀਦੀ’ ਦਾ ਨਾਮ ਦਿੱਤਾ ਹੈ। ਮੁਰੀਦੀ ਦਾ ਮਫ਼ਹੂਮ ਵੀ ਇਹੀ ਹੈ ਕਿ ਜਿਸਨੂੰ ਮੁਰਸ਼ਿਦ ਕਾਮਿਲ ਨਾਲ ਲਗਾਉ ਅਤੇ ਤਾੱਲੁਕ ਪੈਦਾ ਹੋ ਜਾਵੇ ਅਤੇ ਸੱਚੇ ਦਿਲੋਂ ਉਸ ਦੀ ਤਰਫ਼ ਮਾਇਲ ਹੋ ਜਾਵੇ ਅਤੇ ਉਸ ਦੀ ਖਿਦਮਤ ਵਿੱਚ ਆਖ਼ਿਰਤ ਸਵਾਰਨ ਲਈ ਸਿਰੇ ਦੀ ਨਿਮਰਤਾ ਨਾਲ ਫ਼ਰਮਾਬਰਦਾਰ ਹੋ ਜਾਵੇ।[1]

ਹਵਾਲੇ[ਸੋਧੋ]