ਮੁਲਤਾਤੁਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁਲਤਾਤੁਲੀ
Eduard Douwes Dekker - 001.jpg
ਐਡੂਆਰਦ ਡਾਵਸ਼ ਡੈੱਕਰ, ਮੁਲਤਾਤੁਲੀ
ਜਨਮ ਐਡੂਆਰਦ ਡਾਵਸ਼ ਡੈੱਕਰ
(1820-03-02)2 ਮਾਰਚ 1820
ਆਮਸਟਰਡੈਮ, ਉੱਤਰੀ ਹਾਲੈਂਡ, ਜਰਮਨੀ
ਮੌਤ 19 ਫਰਵਰੀ 1887(1887-02-19) (ਉਮਰ 66)
Nieder Ingelheim, Rhine, Germany
ਪੇਸ਼ਾ Writer

ਐਡੂਆਰਦ ਡਾਵਸ਼ ਡੈੱਕਰ (2 ਮਾਰਚ 1820 - 19 ਫਰਵਰੀ 1887), ਮੁਲਤਾਤੁਲੀ (ਲਾਤੀਨੀ multa tuli, "ਲੰਮਾ ਤਸੀਹਾ ") ਕਰਕੇ ਮਸ਼ਹੂਰ ਇੱਕ ਡੱਚ ਲੇਖਕ ਸੀ, ਜਿਸਨੂੰ ਆਪਣੇ ਵਿਅੰਗਮਈ ਨਾਵਲ, ਮੈਕਸ ਹਾਵੇਲਾਰ (1860) ਲਈ ਖ਼ਾਸਕਰ ਜਾਣਿਆ ਜਾਂਦਾ ਹੈ।

ਜੀਵਨੀ[ਸੋਧੋ]

ਡਾਵਸ਼ ਡੈੱਕਰ ਆਮ੍ਸਟਰਡੈਮ ਵਿੱਚ ਪੈਦਾ ਹੋਇਆ ਸੀ। ਉਸ ਦਾ ਪਿਤਾ ਇੱਕ ਜਹਾਜ਼ ਦਾ ਕਪਤਾਨ ਸੀ, ਅਤੇ ਆਪਣੇ ਪੁੱਤਰ ਨੂੰ ਵਪਾਰੀ ਬਣਾਉਣਾ ਚਾਹੁੰਦਾ ਸੀ, ਪਰ ਇਸ ਨੂੰ ਇਹ ਰੁੱਖਾ ਧੰਦਾ ਬੇਹਦ ਨਾਪਸੰਦ ਸੀ। 1838 ਵਿੱਚ ਉਹ ਜਾਵਾ ਚਲਿਆ ਗਿਆ ਅਤੇ ਇੱਕ ਸਿਵਲ ਸੇਵਕ ਦੇ ਤੌਰ 'ਤੇ ਕਰਮਚਾਰੀ ਲੱਗ ਗਿਆ। ਫਿਰ ਇਸਨੇ ਕਈ ਨੌਕਰੀਆਂ ਬਦਲੀਆਂ ਅਤੇ ਆਖਰ 1851 ਵਿਚ ਮਾਲੂਕੂ ਵਿੱਚ ਐਂਬੋਨ ਵਿਖੇ ਸਹਾਇਕ-ਰੈਜੀਡੈਂਟ ਬਣ ਗਿਆ। 1857 ਵਿਚ ਜਾਵਾ ਦੇ ਬੈਂਟਮ ਰੈਜੀਡੈਂਸੀ (ਹੁਣ ਬੈਂਟਮ ਸੂਬਾ) ਦੇ ਲੇਬਾਕ ਵਿਖੇ ਤਬਦੀਲ ਕਰ ਦਿੱਤਾ ਗਿਆ ਸੀ। ਇਸ ਸਮੇਂ ਤੱਕ ਉਸਨੂੰ ਡੱਚ ਪ੍ਰਸ਼ਾਸਨ ਦੇ ਸਾਰੇ ਭੇਦ ਪਤਾ ਚੱਲ ਗਏ ਸੀ, ਅਤੇ ਉਸ ਨੇ ਖੁੱਲ੍ਹ ਕੇ ਬਸਤੀਵਾਦੀ ਸਿਸਟਮ ਦੀਆਂ ਜਿਆਦਤੀਆਂ ਦਾ ਵਿਰੋਧ ਕਰਨ ਲਈ ਸ਼ੁਰੂ ਕਰ ਦਿੱਤਾ ਸੀ। ਇਸ ਕਰਕੇ ਉਸ ਨੇ ਪ੍ਰਗਟਾਉ ਦੇ ਉਸ ਦੇ ਖੁੱਲੇਪਣ ਲਈ ਉਸ ਦੇ ਦਫ਼ਤਰ ਨੇ ਬਰਖਾਸਤਗੀ ਦੀ ਧਮਕੀ ਦੇ ਦਿੱਤੀ। ਡੈੱਕਰ ਨੇ ਅਸਤੀਫ਼ਾ ਦੇ ਦਿੱਤਾ ਅਤੇ ਨੀਦਰਲੈਂਡ ਨੂੰ ਵਾਪਸ ਚਲਾ ਗਿਆ।