ਮੁਹੰਮਦ ਅਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁਹੰਮਦ ਜਮੀਲ ਅਬਦੁਲਕਾਦਿਰ ਅਸ਼ਾ ਜਨਮ 6 ਸਤਬੰਰ 1980 ਇੰਗਲੈਂਡ ਰਹਿੰਦਾ ਜੋਰਡਨ ਦਾ ਡਾਕਟਰ ਹੈ ਜਿਸ ਨੂੰ 30 ਜੂਨ 2007 ਦੇ ਗਲਾਸਗੋ ਏਅਰਪੋਰਟ ਹਮਲੇ ਤੋਂ ਬਾਅਦ ਸ਼ੱਕੀ ਵਿਅਕਤੀ ਵਜੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੇ ਕਤਲ ਅਤੇ ਵਿਸਫੋਟ ਦੀ ਸਾਜ਼ਿਸ਼ ਕਰਨ ਦੇ ਦੋਸ਼ ਲਾਏ ਗਏ ਸਨ ਪਰ 16 ਦਸੰਬਰ 2008 ਨੂੰ ਉਸ ਨੂੰ ਦੋਸ਼ੀ ਸਾਬਿਤ ਨਾ ਹੋਣ ਉੱਤੇ ਸਾਰਿਆਂ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ।

ਮੁੱਢਲੀ ਜ਼ਿੰਦਗੀ ਅਤੇ ਡਾਕਟਰੀ ਕਿੱਤਾ[ਸੋਧੋ]

ਮੁਹੰਮਦ ਅਸ਼ਾ ਦਾ ਜਨਮ ਸਾਊਦੀ ਅਰੇਬਿਆ ਵਿੱਚ ਹੋਇਆ ਪਰ  ਉਸ ਦਾ ਪਰਿਵਾਰ ਫਲਸਤੀਨੀ ਮੂਲ ਦਾ ਸੀ। ਉਹ 1991 ਵਿੱਚ ਆਪਣੇ ਪਰਿਵਾਰ ਨਾਲ ਜੋਰਡਨ ਪਰਵਾਸ ਕਰ ਗਿਆ। ਉਸ ਦੀ ਸਿੱਖਿਆ ਅੱਮਾਨ ਦੇ ਗਿਫਟਡ ਬੱਚਿਆਂ ਵਾਲੇ ਜੁਬਲੀ ਸਕੂਲ ਵਿੱਚ ਹੋਈ ਜਿੱਥੇ ਉਸ ਨੂੰ ਅੰਦਰੂਨੀ ਪ੍ਰਵਿਰਤੀ ਅਤੇ ਪੜ੍ਹਾਕੂ ਵਿਦਿਆਰਥੀ ਵਜੋਂ ਯਾਦ ਕੀਤਾ ਜਾਂਦਾ ਹੈ।ਉਸ ਨੇ ਅਰਬੀ ਸ਼ਾਇਰੀ ਵਿੱਚ ਇਨਾਮ ਹਾਸਿਲ ਕੀਤਾ ਅਤੇ ਜੋਰਡਨ ਦੇ ਬਾਦਸ਼ਾਹ ਹੁਸੈਨ ਦੀ ਚੌਥੀ ਬੇਗਮ ਨੂਰ ਨੂੰ ਮਿਲਿਆ ਜਦੋਂ ਉਸ ਨੇ ਇਸ ਸਕੂਲ ਦਾ ਦੌਰਾ ਕੀਤਾ।ਸਕੂਲ ਦੇ ਆਖਿਰੀ ਸਾਲ ਵਿੱਚ ਉਸ ਨੇ 98.3% ਨੰਬਰ ਹਾਸਿਲ ਕੀਤੇ ਅਤੇ ਬਾਅਦ ਵਿੱਚ ਜੋਰਡਨ ਦੇ ਰਾਸ਼ਟਰੀ ਮੈਡੀਕਲ ਦਾਖਲਾ ਇਮਤਿਹਾਨ ਵਿੱਚ ਤੀਜੀ ਥਾਂ ਹਾਸਿਲ ਕੀਤੀ।

ਮੁਹੰਮਦ ਅਸ਼ਾ ਨੇ ਯੂਨੀਵਰਸਿਟੀ ਆਫ ਜੋਰਦਾਨਸ ਮੈਡੀਕਲ ਸਕੂਲ ਤੋਂ ਗ੍ਰੈਜੂਏਟ ਬਣਕੇ ਯੂਨੀਵਰਸਿਟੀ ਆਫ ਬਰਮਿੰਘਮ ਤੋਂ ਨੇਉਰੋਲੋਜੀ ਦੀ ਪੜ੍ਹਾਈ ਕੀਤੀ।.

ਉਹ ਆਪਣੀ ਪਤਨੀ ਨਾਲ 2005 ਵਿੱਚ ਇੰਗਲੈਂਡ ਚਲਾ ਗਿਆ ਅਤੇ ਪੋਸਟ ਗ੍ਰੈਜੂਏਟ ਟ੍ਰੇਨਿੰਗ ਲਈ ਕੇ ਨੇਉਰੋਸਰਜਨ ਦਾ ਪੇਸ਼ਾ ਆਪਣਾ ਲਿਆ ਜਿੱਥੇ ਉਸ ਨੂੰ ਭਵਿੱਖ ਵਿੱਚ ਬਰਤਾਨੀਆ ਦੇ ਸਿਰੇ ਦੇ ਨੇਉਰੋਸਰਜਨ ਵਜੋਂ ਵੇਖਿਆ ਜਾਣ ਲੱਗਾ। 

ਗਲਾਸਗੋ ਏਅਰਪੋਰਟ ਹਮਲਾ[ਸੋਧੋ]

ਗਰਿਫ਼ਤਾਰੀ[ਸੋਧੋ]

1 ਜੁਲਾਈ 2007 ਨੂੰ ਗਲਾਸਗੋ ਏਅਰਪੋਰਟ ਹਮਲੇ ਦੇ ਇੱਕ ਦਿਨ ਬਾਅਦ ਅਸ਼ਾ ਅਤੇ ਉਸ ਦੀ ਪਤਨੀ ਨੂੰ ਗਰਿਫ਼ਤਾਰ ਕਰ ਲਿਆ ਗਿਆ। ਅਸ਼ਾ ਨੇ ਪੁਲਿਸ ਨੂੰ ਦੱਸਿਆ ਕੀ ਉਹ ਆਪਣੀ ਪਤਨੀ ਲਈ ਵਿਆਹ ਦੀ ਵਰ੍ਹੇਗੰਢ ਤੇ ਅੰਗੂਠੀ ਸੌਗਾਤ ਦੇਣ ਲਈ ਜੌਹਰੀ ਕੋਲ ਜਾ ਰਿਹਾ ਸੀ। ਉਸ ਦੀ ਪਤਨੀ ਨੂੰ ਬਾਅਦ ਵਿੱਚ ਬਿਨਾ ਕਿਸੇ ਦੋਸ਼ ਲਾਏ ਛੱਡ ਦਿੱਤਾ ਗਿਆ ਅਤੇ ਉਹ ਆਪਣੇ ਪਰਿਵਾਰ ਕੋਲ ਜੋਰਡਨ ਆ ਗਈ। ਇਸ ਗਰਿਫ਼ਤਾਰੀ ਤੋਂ ਬਾਅਦ ਉਸ ਨੂੰ ਆਪਣੀ ਮੈਡੀਕਲ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ।20 ਜੁਲਾਈ 2007 ਨੂੰ ਮੁਹੰਮਦ ਅਸ਼ਾ ਇਸ ਕਤਲ, ਵਿਸਫੋਟ ਅਤੇ ਹਮਲੇ ਦਾ ਚੌਥਾ ਸ਼ੱਕੀ ਆਦਮੀ ਬਣ ਗਿਆ। [1]

ਮੁਕੱਦਮਾ ਅਤੇ ਰਿਹਾਈ[ਸੋਧੋ]

ਉਸ ਉੱਤੇ ਦੋਸ਼ ਸੀ ਕੀ ਉਸ ਨੇ ਆਪਣੇ ਮਿੱਤਰ ਬਿਲਾਲ ਅਬਦੁੱਲਾ ਨੂੰ 1500 ਪੌਂਡ ਉਧਾਰ ਦਿੱਤੇ ਜਦਕਿ ਮੁਹੰਮਦ ਅਸ਼ਾ ਦਾ ਕਹਿਣਾ ਸੀ ਕਿ ਉਹ ਚਾਹੁੰਦਾ ਸੀ ਕਿ ਅਬਦੁੱਲਾ ਦੇ ਇਸਲਾਮਿਕ ਉਗਰਵਾਦ ਵੱਲ ਵਧਦੇ ਕਦਮਾਂ ਤੋਂ ਉਹ ਪਰੇਸ਼ਾਨ ਸੀ ਅਤੇ ਉਹ ਕਫ਼ੀਲ ਅਹਮਦ ਨੂੰ ਨਾਪਸੰਦ ਕਰਦਾ ਸੀ ਅਤੇ ਉਸ ਨੇ ਅਬਦੁੱਲਾ ਨੂੰ ਅਜਿਹੇ ਮਾਰੂ ਵਿਚਾਰਾਂ ਤੋਂ ਬਾਹਰ ਆਉਣ ਲਈ ਤੇ ਆਪਣਾ ਕੈਰੀਅਰ ਬਣਾਉਣ ਲਈ ਕੋਸ਼ਿਸ਼ ਵਜੋਂ ਅਜਿਹਾ ਕੀਤਾ।'.

16 ਦਸੰਬਰ 2008 ਨੂੰ ਹੋਏ ਫੈਸਲੇ ਵਿੱਚ ਮੁਹੰਮਦ ਅਸ਼ਾ ਨੂੰ ਕਤਲ ਅਤੇ ਧਮਾਕੇ ਦੀ ਸਾਜ਼ਿਸ਼ ਦਾ ਦੋਸ਼ੀ ਨਹੀਂ ਸਮਝਿਆ ਗਿਆ।  ਜਿਊਰੀ ਨੇ ਸਵੀਕਾਰ ਕੀਤਾ ਕਿ ਉਹ ਬੇਕਸੂਰ ਸੀ ਅਤੇ ਉਸ ਨੂੰ ਆਪਣੇ ਦੋਸਤਾਂ ਬਿਲਾਲ ਅਬਦੁੱਲਾ ਅਤੇ ਕਫ਼ੀਲ ਅਹਮਦ ਦੀ ਬਣਾਈ ਯੋਜਨਾ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਇਹ ਵੀ ਦੇਖੋ[ਸੋਧੋ]

  • 2007 UK terrorist incidents
  • Adnan Bukhari
  • Lotfi Raissi

ਹਵਾਲੇ[ਸੋਧੋ]

ਬਾਹਰੀ ਹਵਾਲੇ[ਸੋਧੋ]