ਮੁਹੰਮਦ ਆਰਿਫ ਇਕਬਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁਹੰਮਦ ਆਰਿਫ ਇਕਬਾਲ ਉਰਦੂ ਬੁੱਕ ਰਿਵਿਊ ਮੈਗਜ਼ੀਨ ਦਾ ਸੰਪਾਦਕ ਹੈ। ਇਸ ਰਸਾਲੇ ਦੇ ਜ਼ਰੀਏ ਉਸਨੇ ਉਰਦੂ ਦੀਆਂ ਕਿਤਾਬਾਂ ਲਈ ਨਵਾਂ ਪਲੇਟਫਾਰਮ ਦਿੱਤਾ ਹੈ ਅਤੇ ਉਰਦੂ ਵਿੱਚ ਕਿਤਾਬਾਂ ਦੀ ਸਮੀਖਿਆ ਦੀ ਗੁਣਵੱਤਾ ਵਧਾਉਣ ਵਿੱਚ ਮਦਦ ਕੀਤੀ ਹੈ।

ਜ਼ਿੰਦਗੀ[ਸੋਧੋ]

ਮੁਹੰਮਦ ਆਰਿਫ ਇਕਬਾਲ ਦਾ ਜਨਮ 26 ਮਾਰਚ, 1962 ਨੂੰ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹਾ ਵਿੱਚ ਹੋਇਆ ਸੀ। ਉਸਨੇ 1978 ਵਿੱਚ ਮੈਟਰਿਕ ਦੀ ਪਾਸ ਕੀਤੀ ਅਤੇ 1980 ਵਿੱਚ ਆਈ.ਕੌਮ ਅਤੇ 1982 ਵਿੱਚ ਬਿਹਾਰ ਯੂਨੀਵਰਸਿਟੀ ਤੋਂ ਬੀ.ਕਾਮ ਪਾਸ ਕਰਨ ਤੋਂ ਬਾਅਦ, ਦਰਭੰਗਾ ਵਿੱਚ ਮਿਥਿਲਾ ਯੂਨੀਵਰਸਿਟੀ ਤੋਂ ਐਮ.ਕੌਮ ਕੀਤੀ। ਮਾਸਟਰਜ਼ ਕਰਦੇ ਹੋਏ ਉਸਨੇ ਮੁਜ਼ੱਫਰਪੁਰ ਵਿੱਚ ਇੱਕ ਪਬਲਿਕ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਉਹ ਉਸ ਸਕੂਲ ਦਾ ਪ੍ਰਿੰਸੀਪਲ ਵੀ ਬਣਿਆ।[1] ਸਟੂਡੈਂਟਸ ਇਸਲਾਮਿਕ ਔਰਗਨਾਈਜ਼ੇਸ਼ਨ ਆਫ ਇੰਡੀਆ (ਐਸਆਈਓ) ਵਿਦਿਆਰਥੀ ਸੰਸਥਾ ਦੇ ਨਾਲ ਮੇਰਾ ਸੰਬੰਧਿਤ ਹੋਣ ਨਾਤੇ ਉਸਨੂੰ ਸੰਸਥਾ ਦੇ ਦਿੱਲੀ ਦੇ ਹੈੱਡਕੁਆਰਟਰ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ। ਇਸ ਤਰ੍ਹਾਂ 1985 ਵਿੱਚ ਉਹ ਦਿੱਲੀ ਚਲਾ ਗਿਆ। 1989 ਦੇ ਅਖੀਰ ਤਕ ਐਸਆਈਓ ਤੋਂ ਸੇਵਾਮੁਕਤ ਹੋਇਆ ਅਤੇ ਮਰਕਾਜੀ ਮਕਤਬਾ ਇਸਲਾਮੀ ਦੇ ਨਾਲ ਪ੍ਰੋਡਕਸ਼ਨ ਮੈਨੇਜਰ ਵਜੋਂ ਕੰਮ ਕਰਨ ਲਗ ਪਿਆ। ਇਸ ਦੌਰਾਨ ਉਸਨੂੰ ਅੰਗਰੇਜ਼ੀ ਸਮੇਤ ਵੱਖ-ਵੱਖ ਭਾਸ਼ਾਵਾਂ ਦੇ ਪ੍ਰਕਾਸ਼ਕਾਂ ਨਾਲ ਸੰਪਰਕ ਕਰਨ ਦਾ ਪੂਰਾ ਮੌਕਾ ਮਿਲਿਆ। ਉਰਦੂ ਪ੍ਰਕਾਸ਼ਕਾਂ ਦੀ ਕਾਰਜਕਾਰੀ ਸ਼ੈਲੀ ਨੂੰ ਉਸਨੇ ਧਿਆਨ ਨਾਲ ਵੇਖਿਆ ਅਤੇ ਦਿੱਲੀ ਪਬਲਿਸ਼ਰਜ਼ ਐਸੋਸੀਏਸ਼ਨ ਨਾਲ ਰਿਸ਼ਤਾ ਬਣਾ ਲਿਆ ਅਤੇ ਇਸ ਦੇ ਜ਼ਿਆਦਾਤਰ ਸੈਮੀਨਾਰਾਂ ਅਤੇ ਵਰਕਸ਼ਾਪਾਂ ਵਿੱਚ ਭਾਗ ਲਿਆ, ਜਿਨ੍ਹਾਂ ਵਿੱਚ ਸਭ ਤੋਂ ਵੱਡੀ ਇੰਸਟੀਚਿਊਟ ਆਫ ਬੁੱਕ ਪਬਲਿਸ਼ਿੰਗ, ਦਿੱਲੀ (ਸੰਸਥਾਪਕ ਐਸ ਕੇ ਘਈ) ਦੀ ਦਸ ਦਿਨ ਦੀ ਕੌਮਾਂਤਰੀ ਪਬਲਿਸ਼ਿੰਗ ਵਰਕਸ਼ਾਪ ਸੀ।

ਉਰਦੂ ਨਾਲ ਸੰਬੰਧ[ਸੋਧੋ]

ਬਚਪਨ ਦੌਰਾਨ ਹੀ ਉਰਦੂ ਨਾਲ ਸੰਬੰਧ ਬਣ ਗਿਆ। ਸਕੂਲ ਵਿੱਚ ਉਰਦੂ ਅਤੇ ਫ਼ਾਰਸੀ ਪੜ੍ਹਦਾ ਸੀ ਅਤੇ ਇਹ ਭਾਗਸ਼ਾਲੀ ਸੀ ਕਿ ਉਸਨੂੰ ਦੋਵੇਂ ਵਿਸ਼ਿਆਂ ਵਿੱਚ ਬਿਹਤਰੀਨ ਅਧਿਆਪਕ ਮਿਲੇ। 8 ਵੀਂ ਕਲਾਸ ਵਿੱਚ ਉਸਨੇ ਮਸ਼ਹੂਰ ਲੇਖਕਾਂ ਅਤੇ ਇਸਲਾਮਿਕ ਵਿਦਵਾਨਾਂ ਦੀਆਂ ਕੁਝ ਕਿਤਾਬਾਂ ਪੜ੍ਹੀਆਂ ਅਤੇ ਗੁਲਿਸਤਾਨ ਅਤੇ ਬੋਸਤਾਨ ਦੇ ਕੁਝ ਅਧਿਆਇ ਪੜ੍ਹੇ। ਫਿਰ ਉਸਨੇ ਅੱਲਾਮਾ ਇਕਬਾਲ, ਮੌਲਾਨਾ ਹਾਲੀ, ਮੌਲਾਨਾ ਅਬਦੁੱਲ ਕਲਾਮ ਅਜ਼ਾਦ, ਮੌਲਾਨਾ ਅਬਦੁਸ ਸਲਾਮ ਬੇਸਤਾਵੀ, ਸਰ ਸਈਦ, ਮੌਲਾਨਾ ਅਬਦੁੱਲਾ ਅੱਲਾ ਮੌਦੂਦੀ, ਇਬਨ ਸਫੀ ਅਤੇ ਪ੍ਰੇਮ ਚੰਦ ਦੀਆਂ ਕਿਤਾਬਾਂ ਦਾ ਅਧਿਐਨ ਵੀ ਕੀਤਾ। ਅਲਿਫ ਲੈਲਾ ਤੋਂ ਇਲਾਵਾ ਉਸਨੇ ਤਿਲਿਸਮ-ਏ-ਹੋਸ਼ ਰਬਾ ਦੀਆਂ ਕੁਝ ਜਿਲਦਾਂ ਦਾ ਅਧਿਐਨ ਕੀਤਾ।

ਹਵਾਲੇ[ਸੋਧੋ]