ਮੁਹੰਮਦ ਕਾਸਿਮ ਫ਼ਰਿਸ਼ਤਾ
ਦਿੱਖ
ਫ਼ਰਿਸ਼ਤਾ (Persian: فرشته), ਪੂਰਾ ਨਾਮ ਮੁਹੰਮਦ ਕਾਸਿਮ ਹਿੰਦੂ ਸ਼ਾਹ (Persian: محمد قاسم ہندو شاه) ਫ਼ਾਰਸੀ ਇਤਿਹਾਸਕਾਰ ਸੀ ਜਿਸਦਾ ਜਨਮ 1560 ਵਿੱਚ ਹੋਇਆ ਅਤੇ 1620 ਵਿੱਚ ਮੌਤ ਹੋ ਗਈ ਸੀ।[1]
ਜ਼ਿੰਦਗੀ
[ਸੋਧੋ]ਫ਼ਰਿਸ਼ਤਾ ਦਾ ਜਨਮ ਈਰਾਨ ਦੇ ਸ਼ਹਿਰ ਅਸਤਰਾਬਾਦ ਵਿੱਚ 1552 ਈਸਵੀ ਨੂੰ ਗ਼ੁਲਾਮ ਅਲੀ ਹਿੰਦੂ ਸ਼ਾਹ ਦੇ ਘਰ ਹੋਇਆ। ਨਿੱਕੀ ਉਮਰ ਵਿੱਚ ਹੀ ਸੀ ਕਿ ਉਸ ਦੇ ਪਿਤਾ ਨੂੰ ਅਹਿਮਦਨਗਰ, ਹਿੰਦੁਸਤਾਨ, ਵਿੱਚ ਨੌਜਵਾਨ ਪ੍ਰਿੰਸ ਮਿਰਾਨ ਹੁਸੈਨ ਨਿਜ਼ਾਮ ਸ਼ਾਹ ਨੂੰ ਫ਼ਾਰਸੀ ਪੜ੍ਹਾਉਣ ਲਈ ਲਈ ਬੁਲਾ ਲਿਆ ਗਿਆ ਸੀ ਅਤੇ ਉਹ ਆਪ ਵੀ ਪ੍ਰਿੰਸ ਦੇ ਨਾਲ ਪੜ੍ਹਿਆ।