ਮੁਹੰਮਦ ਹਮੀਦ ਸ਼ਾਹਿਦ
ਮੁਹੰਮਦ ਹਮੀਦ ਸ਼ਾਹਿਦ (محمد حمید شاہد) ਪਾਕਿਸਤਾਨ ਅਧਾਰਤ ਉਰਦੂ ਦੇ ਉੱਘੇ ਕਥਾ- ਲੇਖਕ, ਨਾਵਲ ਲੇਖਕ ਅਤੇ ਆਲੋਚਕ ਹਨ।[1]
ਆਰੰਭਕ ਜੀਵਨ
[ਸੋਧੋ]ਮੁਹੰਮਦ ਹਮੀਦ ਸ਼ਾਹਿਦ ਦਾ ਜਨਮ 1957 ਵਿੱਚ ਪਿੰਡੀ ਘੇਬ, ਜ਼ਿਲ੍ਹਾ, ਅਟਕ, ਪੰਜਾਬ, ਪਾਕਿਸਤਾਨ ਵਿੱਚ ਹੋਇਆ ਸੀ। ਉਸਦੇ ਪਿਤਾ, ਗ਼ੁਲਾਮ ਮੁਹੰਮਦ, ਇੱਕ ਸਮਾਜਿਕ ਅਤੇ ਰਾਜਨੀਤਿਕ ਕਾਰਕੁਨ ਸਨ ਅਤੇ ਉਨ੍ਹਾਂ ਨੇ ਇੱਕ ਲਾਇਬ੍ਰੇਰੀ ਘਰ ਵਿੱਚ ਬਣਾ ਰੱਖੀ ਸੀ, ਜੋ ਮੁਹੰਮਦ ਹਮੀਦ ਸ਼ਾਹਿਦ ਨੂੰ ਪੜ੍ਹਨ ਲਈ ਆਕਰਸ਼ਤ ਕਰਦੀ ਸੀ। ਉਸਦੇ ਦਾਦਾ ਹਾਫਿਜ਼ ਗ਼ੁਲਾਮ ਨਬੀ 1947 ਵਿੱਚ ਆਪਣਾ ਜੱਦੀ ਪਿੰਡ ਚੱਕੀ ਛੱਡ ਕੇ ਪਿੰਡੀ ਘੇਬ ਆ ਕੇ ਵਸ ਗਏ।
ਵਿਦਿਅਕ ਸਿਲਸਿਲਾ
[ਸੋਧੋ]ਮੁਹੰਮਦ ਹਮੀਦ ਸ਼ਾਹਿਦ ਨੇ ਮੁੱਢਲੀ ਵਿੱਦਿਆ ਪਿੰਡੀ ਘੇਬ ਤੋਂ ਪ੍ਰਾਪਤ ਕੀਤੀ। ਮੈਟ੍ਰਿਕ ਤੋਂ ਬਾਅਦ, ਉਹ ਖੇਤੀਬਾੜੀ ਯੂਨੀਵਰਸਿਟੀ, ਫੈਸਲਾਬਾਦ ਵਿੱਚ ਦਾਖਲ ਹੋਇਆ ਅਤੇ ਸਯਦ ਜ਼ਮੀਰ ਜਾਫਰੀ ਦੇ ਅਨੁਸਾਰ, ਉਹ ਇੱਕ ਬਾਗਬਾਨੀ ਦਾ ਮਾਹਿਰ ਬਣ ਗਿਆ। ਬਾਅਦ ਵਿਚ ਉਹ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਕਾਨੂੰਨ ਦੀ ਪੜ੍ਹਾਈ ਲਈ ਦਾਖਲ ਹੋਇਆ। ਪਰ ਪਿਤਾ ਦੀ ਗੰਭੀਰ ਬਿਮਾਰੀ ਅਤੇ ਬਾਅਦ ਵਿਚ ਮੌਤ ਦੇ ਨਾਲ਼ ਇਹ ਸਿਲਸਿਲਾ ਟੁੱਟ ਗਿਆ ਅਤੇ ਉਸਨੇ ਇੱਕ ਬੈਂਕਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।
ਸਾਹਿਤ
[ਸੋਧੋ]ਮੁਹੰਮਦ ਹਮੀਦ ਸ਼ਾਹਿਦ ਦੇ ਸਾਹਿਤਕ ਜੀਵਨ ਦੀ ਸ਼ੁਰੂਆਤ ਯੂਨੀਵਰਸਿਟੀ ਤੋਂ ਹੋਈ। ਉਹ ਯੂਨੀਵਰਸਿਟੀ ਮੈਗਜ਼ੀਨ "ਕਿਸ਼ਤ-ਏ-ਨੌ" ਦਾ ਸੰਪਾਦਕ ਸੀ। ਉਸਦੀ ਪਹਿਲੀ ਕਿਤਾਬ ਉਸੇ ਸਮੇਂ ਲਾਹੌਰ ਤੋਂ ਪ੍ਰਕਾਸ਼ਤ ਹੋਈ ਸੀ। ਉਸ ਨੇ ਪਹਿਲਾਂ ਲੇਖ ਵੀ ਲਿਖੇ ਪਰ ਜਲਦੀ ਹੀ ਗਲਪ ਵੱਲ ਮੁੜ ਗਿਆ। “ਬੰਦ ਆਂਖੋਂ ਸੇ ਪਰੇ” ਪ੍ਰਕਾਸ਼ਤ ਹੋਣ ਤੋਂ ਬਾਅਦ ਉਰਦੂ ਦੁਨੀਆਂ ਦਾ ਧਿਆਨ ਆਪਣੇ ਵੱਲ ਖਿਚ ਲਿਆ। ਆਪਣੇ ਕਹਾਣੀ ਸੰਗ੍ਰਹਿਆਂ, "ਜਨਮ ਜਹੰਨਮ" ਅਤੇ "ਮਾਰਗਜ਼ਾਰ" ਤੋਂ ਬਾਅਦ, ਉਹ ਅੱਸੀ ਦੇ ਦਹਾਕੇ ਦੇ ਸਭ ਤੋਂ ਮਸ਼ਹੂਰ ਗਲਪ ਲੇਖਕ ਬਣ ਗਿਆ। ਮੁਹੰਮਦ ਹਮੀਦ ਸ਼ਾਹਿਦ ਦੇ ਨਾਵਲ " ਮਿੱਟੀ ਆਦਮ ਖਾਤੀ ਹੈ" ਅਤੇ ਉਰਦੂ ਕਹਾਣੀਆਂ "ਸਵਰਗ ਮੇਂ ਸੂਰ", "ਮਰਗਜ਼ਾਰ" ਅਤੇ "ਬਰਫ ਕਾ ਘੋਂਸਲਾ" ਨੂੰ ਪ੍ਰਮੁੱਖ ਸਥਾਨ ਦਿੱਤਾ ਗਿਆ ਹੈ।
ਆਲੋਚਨਾ
[ਸੋਧੋ]ਮੁਹੰਮਦ ਹਾਮਿਦ ਸ਼ਾਹਿਦ ਦਾ ਰਵੱਈਆ ਇਕ ਐਸੇ ਸਿਰਜਣਹਾਰ ਦਾ ਹੈ ਜੋ ਆਪਣੇ ਰਚਨਾਤਮਕ ਤੱਤ ਨੂੰ ਵੱਖ ਵੱਖ ਸਿਨਫਾਂ, ਸ਼ੈਲੀਆਂ ਅਤੇ ਵਿਸ਼ਿਆਂ ਦੀ ਕੁਠਾਲੀ ਵਿਚ ਪਾ ਕੇ ਪਰਖਦਾ ਹੈ ਅਤੇ ਆਪਣੇ ਆਪ ਨੂੰ ਇਕ ਤੰਗ ਚੱਕਰ ਵਿਚ ਕੈਦ ਕਰਨ ਤੋਂ ਬਚਦਾ ਹੈ। ਇਕ ਪਾਸੇ, ਇਸਨੇ ਉਸਨੂੰ ਵੱਖੋ ਵੱਖਰੇ ਪ੍ਰਸੰਗਾਂ ਵਿਚ ਆਪਣੇ ਆਪ ਦੀ ਜਾਂਚ ਕਰਨ ਦੀ ਆਗਿਆ ਦਿੱਤੀ ਹੈ, ਦੂਜੇ ਪਾਸੇ, ਇਸਨੇ ਉਸਨੂੰ ਇਕ ਕਲਾਤਮਕ ਅਤੇ ਬੌਧਿਕ ਖੁੱਲਾਪਣ ਦਿੱਤਾ ਹੈ, ਜੋ ਕਿ ਮੇਰੇ ਖਿਆਲ ਅੱਜ ਦੇ ਲੇਖਕਾਂ ਲਈ ਬਹੁਤ ਮਹੱਤਵਪੂਰਨ ਹੈ।
ਲਿਖਤਾਂ
[ਸੋਧੋ]ਮੁਹੰਮਦ ਹਮੀਦ ਸ਼ਾਹਿਦ ਦੀਆਂ ਕੁਝ ਜਾਣੀਆਂ-ਪਛਾਣੀਆਂ ਰਚਨਾਵਾਂ
ਗਲਪ
[ਸੋਧੋ]- ਬੰਦ ਆਂਖੋਂ ਸੇ ਪਰੇ
- ਜਨਮ ਜਹੰਨਮ
- ਮਰਗ ਜ਼ਾਰ
- ਪਾਰੋ
- ਮੁਹੰਮਦ ਹਮੀਦ ਸ਼ਾਹਿਦ ਕੇ ਪਚਾਸ ਅਫ਼ਸਾਨੇ
ਨਾਵਲ
[ਸੋਧੋ]- ਮਿੱਟੀ ਆਦਮ ਖਾਤੀ ਹੈ
ਆਲੋਚਨਾ
[ਸੋਧੋ]- ਅਦਬੀ ਤਨਾਜ਼ਾਤ
- ਇਸ਼ਫਾਕ ਅਹਿਮਦ : ਸ਼ਖਸੀਅਤ ਵਿੱਚ ਫ਼ਨ
- ਉਰਦੂ ਅਫ਼ਸਾਨਾ: ਸੂਰਤ ਵ ਮਾਅਨੀ
ਹੋਰ
[ਸੋਧੋ]- ਪੈਕਰ ਜਮੀਲ
- ਲਮਹੋਂ ਕਾ ਲਮਸ
The touch of moment *
- ਸਮੁੰਦਰ ਔਰ ਸਮੁੰਦਰ
ਹਵਾਲੇ
[ਸੋਧੋ]ਬਾਹਰੀ ਲਿੰਕ
[ਸੋਧੋ]- محمد حمید شاہد [1] Archived 2021-04-18 at the Wayback Machine.
- دُکھ کیسے مرتا ہے [2] Archived 2010-07-23 at the Wayback Machine.
- سورگ میں سور [3][ਮੁਰਦਾ ਕੜੀ]
- آٹھوں گانٹھ کمیت [4] Archived 2010-07-23 at the Wayback Machine.
- مَرگ زار [5] Archived 2010-07-23 at the Wayback Machine.
- گانٹھ [6][ਮੁਰਦਾ ਕੜੀ]
- ↑ Encyclopedia of Pakistani writers 2008, Published by Academy of Letters Pakistan.