ਮੁਹੰਮਦ ਹਸਨ ਅਸਕਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁਹੰਮਦ ਹਸਨ ਅਸਕਰੀ (5 ਨਵੰਬਰ 1919 - 18 ਜਨਵਰੀ 1978) ਪਾਕਿਸਤਾਨ ਦੇ ਮਸ਼ਹੂਰ ਉਰਦੂ ਆਲੋਚਕ, ਅਨੁਵਾਦਕ, ਅਧਿਆਪਕ ਅਤੇ ਕਹਾਣੀਕਾਰ ਸਨ ਜਿਨ੍ਹਾਂ ਨੇ ਆਪਣੇ ਮਹੱਤਵਪੂਰਣ ਲੇਖਾਂ ਅਤੇ ਮਿਥਕਾਂ ਵਿੱਚ ਆਧੁਨਿਕ ਪੱਛਮੀ ਰੁਝਾਨਾਂ ਨੂੰ ਉਰਦੂ ਦਾਨ ਵਰਗ ਵਿੱਚ ਪੇਸ਼ ਕੀਤਾ।

ਮੁਹੰਮਦ ਹਸਨ ਅਸਕਰੀ ਦਾ ਜਨਮ 5 ਨਵੰਬਰ 1919 ਨੂੰ ਸਰਾਵਹ, ਮੇਰਠ, ਉੱਤਰ ਪ੍ਰਦੇਸ਼, ਬਰਤਾਨਵੀ ਭਾਰਤ ਵਿੱਚ ਹੋਇਆ। ਮੂਲ ਨਾਮ ਇਜਹਾਰ ਉਲ ਹੱਕ ਸੀ। ਮੁਹੰਮਦ ਹਸਨ ਅਸਕਰੀ ਦੇ ਪਿਤਾ ਦਾ ਨਾਮ ਮੋਹੰਮਦ ਮੋਇਨ ਹੱਕ ਸੀ। ਉਹ ਬੁਲੰਦਸ਼ਹਰ ਵਿੱਚ ਕੋਰਟ ਆਫ ਵਾਰਡਜ ਵਿੱਚ ਕੰਮ ਕਰਦੇ ਸਨ। ਉੱਥੋਂ ਉਹ ਵਾਲੀ ਸ਼ਿਕਾਰਪੁਰ ਰਘੁਰਾਜ ਦੇ ਬਤੌਰ ਲੇਖਾਕਾਰ ਚਲੇ ਗਏ ਜਿੱਥੇ ਉਨ੍ਹਾਂ ਨੇ 1945 ਤੱਕ ਨੌਕਰੀ ਕੀਤੀ।

ਮੁਹੰਮਦ ਹਸਨ ਅਸਕਰੀ ਨੇ 1936 ਵਿੱਚ ਮੁਸਲਮਾਨ ਹਾਈ ਸਕੂਲ ਬੁਲੰਦਸ਼ਹਰ ਤੋਂ ਮੈਟਰਿਕ ਅਤੇ 1938 ਵਿੱਚ ਮੇਰਠ ਕਾਲਜ ਤੋਂ ਇੰਟਰ ਪਾਸ ਕੀਤਾ। ਇਲਾਹਾਬਾਦ ਯੂਨੀਵਰਸਿਟੀ ਤੋਂ ਬੀਏ ਅਤੇ ਫਿਰ 1942 ਵਿੱਚ ਅੰਗਰੇਜ਼ੀ ਸਾਹਿਤ ਵਿੱਚ ਐਮਏ ਕੀਤੀ। ਇਸ ਯੂਨੀਵਰਸਿਟੀ ਵਿੱਚ ਉਸ ਨੇ ਫਿਰਾਕ ਗੋਰਖਪੁਰੀ ਅਤੇ ਪ੍ਰੋਫੈਸਰ ਕਰਾਰ ਹੁਸੈਨ ਵਰਗੇ ਉਸਤਾਦਾਂ ਤੋਂ ਸਿੱਖਿਆ ਲਈ।

ਮੁਹੰਮਦ ਹਸਨ ਅਸਕਰੀ ਨੇ ਪਹਿਲੀ ਨੌਕਰੀ ਆਲ ਇੰਡਿਆ ਰੇਡੀਓ, ਦਿੱਲੀ ਵਿੱਚ ਬਤੋਰ ਸਕਰਿਪਟ ਲੇਖਕ ਕੀਤੀ। ਇਸ ਅਰਸੇ ਵਿੱਚ ਸ਼ਾਹਿਦ ਅਹਮਦ ਦੇਹਲਵੀ ਅਤੇ ਰਿਸਾਲਾ ਸਾਕੀ ਨਾਲ ਉਨ੍ਹਾਂ ਦਾ ਸੰਬੰਧ ਸਥਾਪਤ ਹੋਇਆ। 1941 ਅਤੇ 1942 ਵਿੱਚ ਕ੍ਰਮਵਾਰ ਕ੍ਰਿਸ਼ਣ ਚੰਦਰ ਅਤੇ ਅਜ਼ੀਮ ਬੇਗ ਚੁਗ਼ਤਾਈ ਤੇ ਉਸ ਦੇ ਦੋ ਲੰਬੇ ਲੇਖ ਪ੍ਰਕਾਸ਼ਿਤ ਹੋਏ। 1943 ਵਿੱਚ ਫਿਰਾਕ ਗੋਰਖਪੁਰੀ ਨੇ ਸਾਕੀ ਵਿੱਚ ਬਾਤੇਂ ਦੇ ਸਿਰਲੇਖ ਨਾਲ ਸਥਾਈ ਕਾਲਮ ਲਿਖਣ ਲਗੇ। ਜਦੋਂ ਫਿਰਾਕ ਸਾਹਿਬ ਨੇ ਇਹ ਕਾਲਮ ਲਿਖਣ ਤੋਂ ਹਟ ਗਏ ਤਾਂ ਦਸੰਬਰ 1943 ਦੇ ਬਾਅਦ ਇਸ ਕਾਲਮ ਅਸਕਰੀ ਸਾਹਿਬ ਲਿਖਣ ਲੱਗੇ। ਜਨਵਰੀ 1944 ਵਿੱਚ ਇਸ ਕਾਲਮ ਦਾ ਸਿਰਲੇਖ ਝਲਕੀਆਂ ਰੱਖਿਆ। ਇਹ ਕਾਲਮ 1947 ਦੇ ਦੰਗਿਆਂ ਦੇ ਗਤੀਰੋਧ ਦੇ ਇਲਾਵਾ ਬਕਾਇਦਗੀ ਨਾਲ ਨਵੰਬਰ 1957 ਤੱਕ ਛਪਦਾ ਰਿਹਾ। ਉਸਨੇ ਕੁੱਝ ਦਿਨਾਂ ਤੱਕ ਐਂਗਲੋ ਅਰਬਕ ਕਾਲਜ ਦਿੱਲੀ ਵਿੱਚ ਅੰਗਰੇਜ਼ੀ ਪੜ੍ਹਾਈ। ਇਸਦੇ ਬਾਅਦ ਮੇਰਠ ਚਲਾ ਗਿਆ ਜਿੱਥੇ ਉਹ ਮੇਰਠ ਕਾਲਜ ਵਿੱਚ ਅੰਗਰੇਜ਼ੀ ਪੜ੍ਹਾਉਂਦਾ ਰਿਹਾ। 1947 ਵਿੱਚ ਉਹ ਪਾਕਿਸਤਾਨ ਦੀ ਸਥਾਪਨਾ ਦੇ ਬਾਅਦ ਲਾਹੌਰ ਚਲਾ ਗਿਆ। ਜਿਥੇ ਉਸ ਨੇ ਸਆਦਤ ਹਸਨ ਮੰਟੋ ਦੇ ਨਾਲ ਮਕਤਬਾ ਆਧੁਨਿਕ ਲਾਹੌਰ ਤੋਂ ਉਰਦੂ ਅਦਬ ਜਾਰੀ ਕੀਤਾ। ਇਸਦੇ ਕੇਵਲ ਦੋ ਅੰਕ ਪ੍ਰਕਾਸ਼ਿਤ ਹੋ ਸਕੇ। 1950 ਵਿੱਚ ਉਹ ਕਰਾਚੀ ਚਲਾ ਗਿਆ। ਉੱਥੇ ਸ਼ੁਰੂਆਤ ਵਿੱਚ ਉਹ ਆਜਾਦ ਲੇਖਕ ਦੇ ਤੌਰ ਤੇ ਅਨੁਵਾਦ ਅਤੇ ਮੌਲਿਕ ਲਿਖਤਾਂ ਲਿਖਦਾ ਰਿਹਾ। ਜਨਵਰੀ ਤੋਂ ਜੂਨ 1950 ਤੱਕ ਮਾਹ ਨੌ ਕਰਾਚੀ ਦਾ ਸੰਪਾਦਕ ਵੀ ਰਿਹਾ। ਫਿਰ ਉਸ ਨੇ ਕਰਾਚੀ ਯੂਨੀਵਰਸਿਟੀ ਨਾਲ ਜੁੜੇ ਕਾਲਜ ਵਿੱਚ ਅੰਗਰੇਜ਼ੀ ਅਧਿਆਪਕ ਵਜੋਂ ਕਰਤੱਵ ਨਿਭਾਇਆ।[1]

ਸਾਹਿਤ ਸੇਵਾ[ਸੋਧੋ]

ਅਸਕਰੀ ਸਾਹਿਬ ਉਰਦੂ ਦਾ ਇੱਕ ਅਹਿਮ ਕਹਾਣੀਕਾਰ ਸੀ। ਉਸ ਦੀਆਂ ਕਹਾਣੀਆਂ ਦਾ ਪਹਿਲਾ ਸੰਗ੍ਰਹਿ ਜ਼ਜ਼ੀਰੇ 1943 ਵਿੱਚ ਸ਼ਾਇਆ ਹੋਇਆ ਸੀ। 1946 ਵਿੱਚ ਦੂਸਰਾ ਸੰਗ੍ਰਹਿ "ਕਿਆਮਤ ਹਮ ਰਕਾਬ ਆਏ ਨਾ ਆਏ" ਸ਼ਾਇਆ ਹੋਇਆ। ਉਸਦੀਆਂ ਆਲੋਚਨਾ ਦੀਆਂ ਪੁਸਤਕਾਂ "ਇਨਸਾਨ ਔਰ ਆਦਮੀ" ਅਤੇ "ਸਿਤਾਰਾ ਔਰ ਬਾਦਬਾਨ" ਉਸਦੀ ਜ਼ਿੰਦਗੀ ਵਿੱਚ ਅਤੇ "ਝਲਕੀਆਂ" ، "ਵਕਤ ਕੀ ਰਾਗਨੀ" ਅਤੇ ਜਦੀਦੀਅਤ ਔਰ ਮਗ਼ਰਿਬੀ ਗੁਮਰਾਹਿਓਂ ਕੀ ਤਾਰੀਖ਼ ਕਾ ਖ਼ਾਕਾ ਉਸ ਦੀ ਵਫ਼ਾਤ ਦੇ ਬਾਅਦ ਸ਼ਾਇਆ ਹੋਈਆਂ। ਉਰਦੂ ਅਦਬ ਦੇ ਇਲਾਵਾ ਆਲਮੀ ਕਹਾਣੀ ਸਾਹਿਤ ਤੇ ਉਸਦੀ ਗਹਿਰੀ ਨਜ਼ਰ ਸੀ। ਉਹ ਫ਼ਰਾਂਸੀਸੀ ਅਦਬ ਤੋਂ ਵੀ ਬਹੁਤ ਅੱਛੀ ਤਰ੍ਹਾਂ ਵਾਕਫ਼ ਸੀ ਜਿਸ ਦਾ ਸਬੂਤ ਉਨ੍ਹਾਂ ਅਨੁਵਾਦਾਂ ਤੋਂ ਮਿਲਦਾ ਹੈ ਜੋ ਉਸ ਨੇ ਗਸਤੋ ਫ਼ਲਾਇਬੇਰ (Gustave Flaubert) ਦਾ ਨਾਵਲ "ਮਾਦਾਮ ਬਵਾਰੀ" ਔਰ ਸੱਤਾਂਦਾਲ਼ (Stendhal) ਦਾ ਨਾਵਲ "ਸੁਰਖ਼ ਵਸਿਆਹ" ਦੇ ਨਾਮ ਨਾਲ ਕੀਤੇ। ਆਖ਼ਰੀ ਦਿਨਾਂ ਵਿੱਚ ਅਸਕਰੀ ਸਾਹਿਬ ਮੁਫ਼ਤੀ ਮੁਹੰਮਦ ਸ਼ਫ਼ੀ ਦੀ ਕੁਰਆਨ ਮਜੀਦ ਦੀ ਤਫ਼ਸੀਰ ਦਾ ਅੰਗਰੇਜ਼ੀ ਵਿੱਚ ਤਰਜਮਾ ਕਰ ਰਿਹਾ ਸੀ ਜਿਸ ਦੀ ਇੱਕ ਜਿਲਦ ਹੀ ਮੁਕੰਮਲ ਹੋ ਸਕੀ।[1]

ਲਿਖਤਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

  • ਕਿਆਮਤ, ਹਮ ਰਕਾਬ ਆਏ ਨਾ ਆਏ
  • ਜ਼ਜ਼ੀਰੇ

ਆਲੋਚਨਾ[ਸੋਧੋ]

  • ਇਨਸਾਨ ਔਰ ਆਦਮੀ
  • ਸਿਤਾਰਾ ਔਰ ਬਾਦਬਾਨ
  • ਝਲਕੀਆਂ
  • ਵਕਤ ਕੀ ਰਾਗਨੀ
  • ਜਦੀਦੀਅਤ ਔਰ ਮਗ਼ਰਿਬੀ ਗੁਮਰਾਹਿਓਂ ਕੀ ਤਾਰੀਖ਼ ਕਾ ਖ਼ਾਕਾ

ਸੰਕਲਨ[ਸੋਧੋ]

  • ਮੇਰਾ ਬਿਹਤਰੀਨ ਅਫ਼ਸਾਨਾ
  • ਮੇਰੀ ਬਿਹਤਰੀ ਨਜ਼ਮ

ਅਨੁਵਾਦ[ਸੋਧੋ]

  • ਸੁਰਖ਼ ਵ ਸਿਆਹ (ਸਤੇਂਦਾਲ) ਦੇ ਫ਼ਰਾਂਸੀਸੀ ਨਾਵਲ Le Rouge et le Noir ਦਾ ਸਿਧਾ ਤਰਜਮਾ
  • ਮੋਬੀ ਡਿੱਕ (ਹਰਮਨ ਮੈਲਵਿਲ) ਕੇ ਮਸ਼ਹੂਰ ਨਾਵਲ Moby Dick ਦਾ ਤਰਜਮਾ
  • ਮਾਦਾਮ ਬਵਾਰੀ (ਗੁਸਤਾਵ ਫਲੌਬੈਰ) ਦੇ ਫ਼ਰਾਂਸੀਸੀ ਨਾਵਲ ਦਾ ਸਿਧਾ ਤਰਜਮਾ

ਮੌਤ[ਸੋਧੋ]

ਮੁਹੰਮਦ ਹੁਸਨ ਅਸਕਰੀ 18 ਜਨਵਰੀ 1978 ਨੂੰ ਕਰਾਚੀ ਵਿੱਚ ਵਫ਼ਾਤ ਪਾ ਗਏ।

ਹਵਾਲੇ[ਸੋਧੋ]