ਮੁੱਖ ਕਾਰਜਕਾਰੀ ਅਧਿਕਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁੱਖ ਕਾਰਜਕਾਰੀ ਅਧਿਕਾਰੀ ਜਾਂ ਮੈਨੇਜਿੰਗ ਡਾਇਰੈਕਟਰ ਕਿਸੇ ਵੀ ਕੰਪਨੀ ਜਾਂ ਕਾਰਪੋਰੇਟ ਦਾ ਮੁੱਖ ਅਧਿਕਾਰੀ, ਪ੍ਰਬੰਧਕ ਜਾਂ ਸੀਨੀਅਰ ਅਧਿਕਾਰੀ[1] ਹੁੰਦਾ ਹੈ। ਇਹ ਅਧਿਕਾਰੀ ਸਿਰਫ ਕੰਪਨੀ ਦੇ ਬੋਰਡ ਆਫ ਡਾਇਰੈਕਟਰ ਨੂੰ ਹੀ ਆਪਣੀ ਰਿਪੋਰਟ ਪੇਸ਼ ਕਰਦਾ ਹੈ। ਕਿਸੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਆਂ ਜੁਮੇਵਾਰੀਆਂ ਨੂੰ ਕੰਪਨੀ ਦੇ ਡਾਇਰੈਕਟਰ ਜਾਂ ਕੰਪਨੀ ਦਾ ਕਨੂੰਨੀ ਢਾਂਚਾ ਪੇਸ਼ ਕਰਦਾ ਹੈ। ਮੁੱਖ ਕਾਰਜਕਾਰੀ ਅਧਿਕਾਰੀ ਨੂੰ ਕਿਸੇ ਵੀ ਕੰਪਨੀ ਦਾ ਨਿਰਦੇਸ਼ਕ, ਫੈਸਲਾ ਲੈਣ ਵਾਲਾ, ਮੈਨੇਜਰ ਜਾਂ ਪ੍ਰਬੰਧਕ ਕਿਹਾ ਜਾਂਦਾ ਹੈ। ਮੁੱਖ ਅਧਿਕਾਰੀ ਦਾ ਮੁੱਖ ਕੰਮ ਆਪਣੇ ਅਧਿਕਾਰੀਆ ਨਾਲ, ਦੂਜੇ ਲੋਕਾਂ, ਪ੍ਰੈਸ ਨਾਲ ਹੁੰਦਾ ਹੈ। ਇਹ ਬੋਰਡ ਆਫ ਡਾਇਰੈਕਟਰ ਨੂੰ ਸਲਾਹ ਦਿੰਦਾ ਹੈ ਅਤੇ ਕੰਪਨੀ ਦੇ ਪ੍ਰਬੰਧ ਵਿੱਚ ਬਦਲਾਅ ਲਈ ਫੈਸਲੇ ਲੈਂਦਾ ਹੈ। ਇਹ ਆਪਣੇ ਮੁਲਾਜਮਾ ਨੂੰ ਹਰ ਰੋਜ਼ ਨਿਰਦੇਸ਼ ਦਿੰਦਾ ਹੈ।

ਹਵਾਲੇ[ਸੋਧੋ]

  1. CEOs and Presidents, UC Davis Law Review, available at: http://ssrn.com/abstract=2428371