ਮੁੱਢਲੀ ਢਿੱਲ (Primary flaccidity)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੌਤ ਤੋਂ ਬਾਦ ਸਰੀਰ ਵਿੱਚ ਇਕਦਮ ਆਈ ਢਿੱਲ ਨੂੰ ਮੁੱਢਲੀ ਢਿੱਲ ਕਿਹਾ ਜਾਂਦਾ ਹੈ। ਇਹ ਸਰੀਰਕ ਮੌਤ ਵੇਲ਼ੇ ਪ੍ਰਮੁੱਖ ਹੁੰਦੀ ਹੈ ਤੇ ਸਿਰਫ਼ ਇੱਕ ਜਾਂ ਦੋ ਘੰਟਿਆਂ ਲਈ ਹੀ ਰਹਿੰਦੀ ਹੈ ਮੌਤ ਤੋਂ ਬਾਅਦ ਸਾਰੀਆਂ ਮਾਸਪੇਸ਼ੀਆਂ ਢਿੱਲੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਵੇਂ ਕਿ ਹੇਠਲਾ ਜਬਾੜਾ ਡਿੱਗ ਜਾਂਦਾ ਹੈ, ਪਲਕਾਂ ਢਿੱਲੀਆਂ ਹੋ ਜਾਂਦੀਆਂ ਹਨ ਅਤੇ ਜੋੜ ਲਚੀਲੇ ਹੋ ਜਾਂਦੇ ਹਨ।

ਰਸਾਇਣਿਕ ਵੇਰਵੇ[ਸੋਧੋ]

ਜਦੋਂ ਤੱਕ ATP ਦੀ ਮਾਤਰਾ ਸਰੀਰ ਵਿੱਚ ਉਪਯੁਕਤ ਮਾਤਰਾ ਵਿੱਚ ਬਣੀ ਰਹਿੰਦੀ ਹੈ, ਉਦੋਂ ਤੱਕ ਮਾਇਓਸਿਨ ਦੇ ਸਿਰ ਤੇ ਐਕਟਿਨ ਪ੍ਰੋਟੀਨ ਦੇ ਬੰਧੇਜ ਟੁੱਟਦੇ ਰਹਿੰਦੇ ਹਨ ਅਤੇ ਮਾਸਪੇਸ਼ੀਆਂ ਢਿੱਲੀਆਂ ਰਹਿੰਦੀਆਂ ਹਨ। ਇਸ ਦੇ ਨਾਲ ਨਾਲ ਮਾਸਪੇਸ਼ੀਆਂ ਵਿੱਚ ਜਲਨ ਅਤੇ ਮਸ਼ੀਨੀ ਜਾਂ ਬਿਜਲੀ ਦੀ ਉਕਸਾਹਟ ਲਈ ਪ੍ਰਤੀਕਿਰਿਆ ਬਣੀ ਰਹਿੰਦੀ ਹੈ। ਅੰਤੜੀਆਂ ਵਿੱਚ ਅਤੇ ਰੋਮਕ ਗਤੀਵਿਧੀਆਂ ਵਿੱਚ ਕ੍ਰਮਾਕੁੰਚਨ ਹੋ ਸਕਦਾ ਹੈ ਜਦੋਂ ਕਿ ਚਿੱਟੀਆਂ ਕੋਸ਼ਿਕਾਵਾਂ ਵਿੱਚ ਹਰਕਤ ਬਣੀ ਰਹਿ ਸਕਦੀ ਹੈ। ਮਰਦੇ ਹੋਏ ਮੋਟਰ ਨਿਉਰੋਨ ਦਾ ਬਹਾਵ ਕੁਝ ਮਾਸਪੇਸ਼ੀਆਂ ਦੇ ਸਮੂਹ ਨੂੰ ਉੱਤੇਜਿਤ ਕਰ ਸਕਦਾ ਹੈ ਜਿਸ ਨਾਲ ਕੇਂਦ੍ਰਿਤ ਫੜਕਣ ਹੋਣ ਦੀ ਸੰਭਾਵਨਾ ਹੁੰਦੀ ਹੈ ਜੋ ਕਿ ਸਮੇਂ ਨਾਲ ਘਟਦੀ ਜਾਂਦੀ ਹੈ। ਅਵਾਈਵਿਕ ਰਾਸਾਇਣਕ ਪ੍ਰਤੀਕਿਰਿਆਵਾਂ ਉਕਤ ਕੋਸ਼ਿਕਾਵਾਂ ਵਿੱਚ ਚਲਦਿਆਂ ਰਹਿ ਸਕਦੀਆਂ ਹਨ।