ਸਮੱਗਰੀ 'ਤੇ ਜਾਓ

ਮੂਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੂਰ (ਸਪੈਨਿਸ਼: Moro) ਉਨ੍ਹਾਂ ਮੁਸਲਮਾਨਾਂ ਨੂੰ ਕਹਿੰਦੇ ਹਨ ਜੋ ਪੱਛਮੀ ਅਫ਼ਰੀਕਾ ਅਤੇ ਮੋਰਾਕੋ ਤੋਂ ਆਇਬੇਰਿਆ (ਮੌਜੂਦਾ ਸਪੇਨ ਅਤੇ ਪੁਰਤਗਾਲ) ਵਿੱਚ ਆ ਕੇ ਆਬਾਦ ਹੋ ਗਏ।

ਇਸਾਈ ਸਪੇਨ ਵਿੱਚ ਮੂਰ ਲੋਕਾਂ ਦਾ ਦਾਖ਼ਲਾ 711 ਵਿੱਚ ਹੋਇਆ ਅਤੇ ਉਨ੍ਹਾਂ ਨੇ ਅੱਠ ਸਾਲ ਦੇ ਅਰਸੇ ਵਿੱਚ ਆਇਬੇਰੀਆ ਪ੍ਰਾਇਦੀਪ ਦੇ ਜ਼ਿਆਦਾਤਰ ਹਿੱਸੇ ਤੇ ਇਸਲਾਮੀ ਹਕੂਮਤ ਕਾਇਮ ਕਰ ਲਈ।

ਇਸਾਈ ਸਪੇਨ ਵਿੱਚ ਮੂਰਾਂ ਦਾ ਦਾਖ਼ਲਾ ਬਰਬਰ ਸਿਪਹਸਾਲਾਰ ਤਾਰਿਕ਼ ਬਿਨ ਜਿਆਦ ਦੀ ਅਗਵਾਈ ਵਿੱਚ ਹੋਇਆ ਜਿਸਨੇ ਅੱਠ ਸਾਲ ਦੇ ਅਰਸੇ ਵਿੱਚ ਆਇਬੀਰਆ ਸਪੇਨ ਅਤੇ ਪੁਰਤਗਾਲ ਦੇ ਜਜ਼ੀਰਾਨੁਮਾ ਦਾ ਕਦੀਮ ਨਾਮ ਦੇ ਜ਼ਿਆਦਾਤਰ ਹਿੱਸੇ ਉੱਤੇ ਇਸਲਾਮੀ ਹੁਕੂਮਤ ਕਾਇਮ ਕਰ ਦਿੱਤੀ। ਇਨ੍ਹਾਂ ਨੇ ਉੱਤਰ ਵਿੱਚ ਪਾਇਰੀਨ ਦੀਆਂ ਪਹਾੜੀਆਂ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਉਨ੍ਹਾਂ ਨੂੰ 732 ਵਿੱਚ ਟੂਰਜ਼ ਦੀ ਲੜਾਈ ਵਿੱਚ ਚਾਰਲਸ ਮਾਰਟਿਲ ਦੀ ਅਗਵਾਈ ਹੇਠ ਫਰਾਂਕ ਲੋਕਾਂ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਮੂਰਾਂ ਨੇ ਉੱਤਰ ਪੱਛਮੀ ਪਾਇਰੀਨ ਦੀਆਂ ਪਹਾੜੀਆਂ ਵਿੱਚ ਬਾਸਕੋ ਦੇ ਇਲਾਕਿਆਂ ਦੇ ਬਾਕ਼ੀ ਤਮਾਮ ਆਇਬੀਰਆ ਅਤੇ ਉੱਤਰੀ ਅਫ਼ਰੀਕਾ ਉੱਤੇ ਕਈ ਦਹਾਕਿਆਂ ਤੱਕ ਹੁਕੂਮਤ ਕੀਤੀ। ਭਾਵੇਂ ਮੂਰ ਤਾਦਾਦ ਵਿੱਚ ਘੱਟ ਸਨ, ਲੇਕਿਨ ਉਹ ਕਾਫ਼ੀ ਜ਼ਿਆਦਾ ਤਾਦਾਦ ਵਿੱਚ ਮੁਕਾਮੀ ਲੋਕਾਂ ਦਾ ਧਰਮ ਤਬਦੀਲ ਕਰਨ ਵਿੱਚ ਕਾਮਯਾਬ ਰਹੇ।