ਸਮੱਗਰੀ 'ਤੇ ਜਾਓ

ਮੂਲ ਨਿਵਾਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੂਲ ਨਿਵਾਸੀ ਸ਼ਬਦ ਦੀ ਵਰਤੋਂ ਕਿਸੇ ਭੂਗੋਲਕ ਖਿੱਤੇ ਦੇ ਉਨ੍ਹਾਂ ਨਿਵਾਸੀਆਂ ਲਈ ਕੀਤੀ ਜਾਂਦੀ ਹੈ ਜਿਹਨਾਂ ਦਾ ਉਸ ਭੂਗੋਲਕ ਖਿੱਤੇ ਨਾਲ ਜਾਣੂ ਇਤਿਹਾਸ ਵਿੱਚ ਸਭ ਤੋਂ ਪੁਰਾਣਾ ਸੰਬੰਧ ਰਿਹਾ ਹੋਵੇ। ਮੂਲ ਨਿਵਾਸੀ ਲੋਕਾਂ ਬਾਰੇ ਸੰਯੁਕਤ ਰਾਸ਼ਟਰ ਦੀ ਪਰਿਭਾਸ਼ਾ ਅਨੁਸਾਰ ਉਹ ਸਾਰੇ ਲੋਕ ਇਸ ਸ਼੍ਰੇਣੀ ਵਿੱਚ ਆਉਂਦੇ ਹਨ ਜਿਹੜੇ ਕਿਸੇ ਖਿੱਤੇ ਵਿੱਚ ਬਸਤੀਕਰਨ ਜਾਂ ਕੌਮੀ-ਰਾਜ ਨਿਰਮਾਣ ਤੋਂ ਪਹਿਲਾਂ ਦੇ ਰਹਿੰਦੇ ਰਹੇ ਹੋਣ; ਅਤੇ ਉਸ ਕੌਮੀ-ਰਾਜ ਦੀ ਸੱਭਿਆਚਾਰਕ ਮੁੱਖਧਾਰਾ ਅਤੇ ਸਿਆਸੀ ਢਾਂਚੇ ਤੋਂ ਇੱਕ ਹੱਦ ਤੱਕ ਅਲਹਿਦਗੀ ਬਰਕਰਾਰ ਰੱਖਦੇ ਹੋਣ।[1] ਸੰਸਾਰ ਦੇ ਵੱਖ-ਵੱਖ ਭੂ-ਭਾਗਾਂ ਵਿੱਚ ਜਿੱਥੇ ਵੱਖ-ਵੱਖ ਧਾਰਾਵਾਂ ਵਿੱਚ ਵੱਖ-ਵੱਖ ਖੇਤਰਾਂ ਤੋਂ ਆ ਕੇ ਲੋਕ ਵਸੇ ਹੋਣ ਉਸ ਖਾਸ ਭਾਗ ਦੇ ਸਭ ਤੋਂ ਪੁਰਾਣੇ ਨਿਵਾਸੀਆਂ ਲਈ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।

ਹਵਾਲੇ

[ਸੋਧੋ]

{{ਹਵਾ ਲੇ}}

  1. http://www.inditek.com/definition.html