ਮੂਹਾਪੱਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਚਾਰੀ ਮਹਾਪ੍ਰੱਗਿਆ ਮੂਹਾਪੱਟੀ ਪਹਿਨੇ ਹੋਏ

ਮੂਹਾਪੱਟੀ (ਮੂੰਹਾਪੱਟੀ, ਮਹਾਪੱਟੀ ਵੀ ਲਿਖਿਆ ਜਾਂਦਾ ਹੈ) ਇੱਕ ਕਿਸਮ ਦਾ ਮੂੰਹ ਨੂੰ ਢਕਣ ਵਾਲਾ ਕੱਪੜੇ ਦਾ ਛੋਟਾ ਜਿਹਾ ਹਿੱਸਾ ਹੁੰਦਾ ਹੈ। ਇਸਦੀ ਵਰਤੋਂ ਜੈਨ ਭਿਕਸ਼ੂਆਂ ਵੱਲੋਂ ਕੀਤੀ ਜਾਂਦੀ ਹੈ। ਇਸਨੂੰ ਮੂੰਹ 'ਤੇ ਬੰਨ੍ਹਿਆ ਜਾਂਦਾ ਹੈ ਜੋ ਕਿ ਦੋ ਧਾਗਿਆਂ ਦੀ ਮਦਦ ਨਾਲ ਕੰਨਾਂ ਦੇ ਸਹਾਰੇ ਟਿਕਿਆ ਰਹਿੰਦਾ ਹੈ।

ਜੈਨ ਧਰਮ ਦੇ ਭਿਕਸ਼ੂਆਂ ਦਾ ਮੰਨਣਾ ਹੈ ਕਿ ਬੋਲਦੇ ਸਮੇਂ ਅਚਾਨਕ ਜੇਕਰ ਕੋਈ ਛੋਟਾ ਜੀਵ ਉਹਨਾਂ ਦੇ ਮੂੰਹ ਵਿੱਚ ਵੜ੍ਹ ਕੇ ਮਰ ਗਿਆ ਤਾਂ ਇਸ ਨਾਲ ਵੀ ਹਿੰਸਾ ਹੁੰਦੀ ਹੈ। ਇਸੇ ਤੋਂ ਬਚਣ ਲਈ ਜੈਨੀਆਂ ਵੱਲੋਂ ਮੂਹਾਪੱਟੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮੂਹਾਪੱਟੀ ਦੀ ਵਰਤੋਂ ਨਾਲ ਧਾਰਮਿਕ ਗ੍ਰੰਥ ਪੜ੍ਹਦੇ ਸਮੇਂ ਵੀ ਥੁੱਕ ਵਗੈਰਾ ਡਿੱਗਣ ਤੋਂ ਬਚਿਆ ਰਹਿੰਦਾ ਹੈ ਤੇ ਇਸ ਤਰ੍ਹਾਂ ਗ੍ਰੰਥਾਂ ਨੂੰ ਅਪਵਿੱਤਰ ਹੋਣ ਤੋਂ ਬਚਾਇਆ ਜਾ ਸਕਦਾ ਹੈ।

ਸਥਾਨਕਵਾਸੀ ਤੇ ਤੇਰਾਂਪੰਥੀ ਸ਼ਵੇਤਾਂਬਰ ਹਰ ਸਮੇਂ ਮੂਹਾਪੱਟੀ ਦੀ ਵਰਤੋਂ ਕਰਦੇ ਹਨ ਜਦਕਿ ਮੂਰਤੀਪੂਜਕ ਕੇਵਲ ਧਾਰਮਿਕ ਗ੍ਰੰਥ ਪੜ੍ਹਣ ਵੇਲੇ ਹੀ ਮੂਹਾਪੱਟੀ ਪਹਿਨਦੇ ਹਨ।

ਹਵਾਲੇ[ਸੋਧੋ]