ਮੂੰਗਲੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੂੰਗਲੀਆਂ ਕਈ ਕਿਸਮਾਂ ਦੀਆਂ ਹੁੰਦੀਆਂ ਹਨ। ਪਰ ਮੈਂ ਤੁਹਾਨੂੰ ਮੱਲਾਂ/ ਖਿਡਾਰੀਆਂ ਦੀਆਂ ਉਨ੍ਹਾਂ ਮੁੰਗਲੀਆਂ ਬਾਰੇ ਦੱਸਣ ਜਾ ਰਿਹਾ ਹਾਂ ਜੋ ਉਹ ਬਾਹਵਾਂ ਦੀ ਕਸਰਤ/ਜ਼ੋਰ ਕਰਨ ਲਈ ਵਰਤਦੇ ਸਨ। ਮੂੰਗਲੀਆਂ ਨੂੰ ਦੋਵਾਂ ਹੱਥਾਂ ਵਿਚ ਫੜ ਕੇ ਕਸਰਤ ਕੀਤੀ ਜਾਂਦੀ ਸੀ। ਇਹ ਮੁੰਗਲੀਆਂ ਲੱਕੜ ਦਾ ਇਕ 32 ਕੁ ਫੁੱਟ ਦਾ ਮੋਟਾ ਡੰਡਾ ਹੁੰਦਾ ਸੀ। ਇਸ ਦਾ ਹੱਥ ਵਿਚ ਫੜਨ ਵਾਲਾ ਹਿੱਸਾ ਪਤਲਾ ਹੁੰਦਾ ਸੀ। ਜਿਉਂ ਜਿਉਂ ਹੇਠਾਂ ਨੂੰ ਜਾਂਦਾ ਸੀ, ਇਹ ਮੋਟਾ ਹੁੰਦਾ ਜਾਂਦਾ ਸੀ। ਹੁਣ ਮੂੰਗਲੀਆਂ ਦੀ ਥਾਂ ਲੋਹੇ ਦੇ ਡੰਬਲਾਂ ਨੇ ਲੈ ਲਈ ਹੈ। ਹੁਣ ਲੱਕੜ ਦੀਆਂ ਮੂੰਗਲੀਆਂ ਤਾਂ ਕਿਸੇ ਪੁਰਾਣੇ ਮੱਲ ਦੇ ਘਰ ਵਿਚ ਪਾਈਆਂ ਹੀ ਮਿਲ ਸਕਦੀਆਂ ਹਨ ?[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.