ਮੇਰਾ ਜੀਵਨ--ਫੀਡਲ ਕਾਸਟਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫੀਡਲ ਕਾਸਟਰੋ ਦੀ ਜਿੰਦਗੀ ਬਾਰੇ ਜਾਣਨ ਦੀ ਲੋਕਾਂ ਵਿੱਚ ਹਮੇਸ਼ਾ ਹੀ ਡੂੰਘੀ ਦਿਲਚਸਪੀ ਰਹੀ ਹੈ,ਪਰ ਕਿਊਬਾ ਦਾ ਇਹ ਇਨਕਲਾਬੀ ਆਗੂ ਹਮੇਸ਼ਾ ਹੀ ਚੁੱਪ ਰਿਹਾ|ਆਖਰ ਉਸ ਨੇ ਇਹ ਚੁੱਪ ਤੋੜੀ ਤੇ ਇਗ੍ਨਾਕਿਓ ਰਾਮੋਨੇਟ ਨਾਮੀ ਲੇਖਕ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕੀਤਾ| ਇਗ੍ਨਾਕਿਓ ਵਲੋਂ ਕੀਤੇ ਸਵਾਲਾਂ ਦੇ ਫੀਡਲ ਕਾਸਟਰੋ ਵਲੋਂ ਦਿਤੇ ਜਵਾਬ,'ਮੇਰਾ ਜੀਵਣ-ਫੀਡਲ ਕਾਸਟਰੋ' ਇੱਕ ਪੁਸਤਕ ਦੇ ਰੂਪ ਵਿੱਚ ਛਪੇ ਹਨ|ਭਾਵੇਂ ਕਿਊਬਾ ਦੀ ਬਾਤਿਸਤਾ ਹਕੂਮਤ ਵਿਰੁਧ ਉਸ ਦਾ ਪਹਿਲਾ ਹੰਭਲਾ ਨਕਾਮ ਰਿਹਾ ਤੇ ਉਸ ਨੂੰ ਕੈਦੀ ਬਣਾ ਲਿਆ ਗਿਆ,ਪਰ ਉਹ ਛੇਤੀ ਹੀ ਫਰਾਰ ਹੋ ਗਿਆ ਤੇ ਮੇਕਸਿਕੋ ਭੱਜ ਗਿਆ|੧੯੫੯ ਵਿੱਚ ਉਸ ਨੇ ਹਕੂਮਤ ਦਾ ਤੱਖਤ ਉਲਟਾ ਦਿਤਾ ਤੇ ਕਿਊਬਾ ਦੀ ਰਾਜਧਾਨੀ ਹਵਾਨਾ ਵਿੱਚ ਇਨਕਲਾਬੀ ਝੰਡਾ ਲਹਿਰਾ ਦਿੱਤਾ| ਇਸ ਸਮੇਂ ਉਸ ਦੀ ਉਮਰ ਮਹਿਜ ੩੨ ਸਾਲ ਦੀ ਸੀ|ਉਹ ਲਮੇਂ ਸਮੇਂ ਤੀਕ ਦੇਸ਼ ਦਾ ਪਰਧਾਨ-ਮੰਤਰੀ ਬਣਿਆ ਰਿਹਾ ਤੇ ਅਖੀਰ ਆਪ ਹੀ ਇਸ ਅਹੁਦੇ ਤੋਂ ਤਿਆਗ ਪੱਤਰ ਦਿੱਤਾ|ਅਮਰੀਕਾ ਤੇ ਉਸਦੇ ਸਹਿਯੋਗੀਆਂ ਵਲੋਂ ਉਸ ਨੂੰ ਜਾਨੋਂ ਮਾਰਣ ਦੀਆਂ ਅਨੇਕਾਂ ਕੋਸ਼ਿਸ਼ਾਂ ਅਸਫਲ ਰਹੀਆਂ|ਇਸ ਕਿਤਾਬ ਵਿੱਚ ਉਹਦਾ ਬਚਪਣ,ਇਨਕਲਾਬ ਦਾ ਆਗਾਜ਼,ਚੀ-ਗਵੇਰਾ,ਪਿਗ੍ਸ ਦੀ ਖਾੜੀ(Bay of pigs)ਅਤੇ ਮਿਸਾਈਲ-ਸੰਕਟ ਵਰਗੇ ਅਹਿਮ ਮੁਦਿਆਂ ਤੇ ਫੀਡਲ ਕਾਸਟਰੋ ਨੇ ਖੁੱਲ ਕੇ ਵਿਚਾਰ ਰੱਖੇ ਹਨ|ਇਸ ਕਿਤਾਬ ਦਾ ਅੰਗ੍ਰੇਜੀ ਵਿੱਚ ਤਰਜਮਾਂ ਐਡਰਿਊ ਹਰਲੇ ਨੇ ਕੀਤਾ ਹੈ|Refrences-Mylife-Fiedel castro,cover,s inside