ਸਮੱਗਰੀ 'ਤੇ ਜਾਓ

ਮੇਲਾ ਚਿਰਾਗ਼ਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੇਲਾ ਚਿਰਾਗ਼ਾਂ or ਮੇਲਾ ਸ਼ਾਲਾਮਾਰ (Punjabi: میلہ چراغاں) ਦਰਅਸਲ ਪੰਜਾਬੀ ਸੂਫ਼ੀ ਸ਼ਾਇਰ ਸ਼ਾਹ ਹੁਸੈਨ ਦੇ ਉਰਸ ਦੇ ਤਿੰਨ ਰੋਜ਼ਾ ਮੇਲੇ ਦਾ ਨਾਮ ਹੈ। ਇਹ ਸ਼ਾਹ ਹੁਸੈਨ ਦੇ ਮਜ਼ਾਰ, ਜੋ ਲਾਹੌਰ ਦੇ ਇਲਾਕੇ ਬਾਗ਼ਬਾਨਪੁਰਾ ਵਿੱਚ ਸਥਿਤ ਹੈ ਦੇ ਕਰੀਬੀ ਇਲਾਕਿਆਂ ਵਿੱਚ ਲੱਗਦਾ ਹੈ। ਬਾਗ਼ਬਾਨਪੁਰਾ ਦਾ ਇਲਾਕਾ ਲਾਹੌਰ ਸ਼ਹਿਰ ਦੇ ਬਾਹਰ ਸ਼ਾਲੀਮਾਰ ਬਾਗ਼ ਕੇ ਕਰੀਬ ਸਥਿਤ ਹੈ। ਇਹ ਤਿਓਹਾਰ ਪਹਿਲਾਂ ਸ਼ਾਲਾਮਾਰ ਬਾਗ਼ ਦੇ ਅੰਦਰ ਲੱਗਿਆ ਕਰਦਾ ਸੀ, ਪਰ ਸਦਰ ਅੱਯੂਬ ਖ਼ਾਨ ਦੇ ਸਦਾਰਤੀ ਹੁਕਮ 1958 ਦੇ ਬਾਅਦ ਸੇ ਸ਼ਾਲੀਮਾਰ ਬਾਗ਼ ਵਿੱਚ ਇਹਦੇ ਲਾਉਣ ਤੇ ਪਾਬੰਦੀ ਆਇਦ ਕਰ ਦਿੱਤੀ ਗਈ। 

ਪਹਿਲਾਂ ਪਹਿਲ ਇਹ ਉਰਸ ਪੰਜਾਬ ਵਿੱਚ ਸਭ ਤੋਂ ਬੜਾ ਤਿਓਹਾਰ ਸਮਝਿਆ ਜਾਂਦਾ ਸੀ ਪਰ ਹੁਣ ਇਹ ਬਸੰਤ ਦੇ ਬਾਅਦ ਦੂਸਰਾ ਬੜਾ ਸਕਾਫ਼ਤੀ ਤਿਓਹਾਰ ਹੈ। ਹੁਣ ਬਸੰਤ ਤੇ ਪਾਬੰਦੀ ਦੇ ਬਾਅਦ ਇਹ ਫਿਰ ਬੜਾ ਤਿਓਹਾਰ ਸਮਝਿਆ ਜਾਣ ਲੱਗਾ ਹੈ।

ਗੈਲਰੀ

[ਸੋਧੋ]

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]