ਮੈਕਮੋਹਨ ਰੇਖਾ
ਦਿੱਖ
ਮੈਕਮੋਹਨ ਰੇਖਾ ਬਰਤਾਨੀਆ ਅਤੇ ਤਿੱਬਤ ਵਿਚਲੇ 1914 ਦੇ ਸ਼ਿਮਲਾ ਸਮਝੌਤੇ ਦੌਰਾਨ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਖਿੱਚੀ ਗਈ ਸਰਹੱਦੀ ਰੇਖਾ ਹੈ। ਅਜੋਕੀ ਸਥਿਤੀ ਵਿੱਚ ਇਹ ਭਾਰਤ ਅਤੇ ਚੀਨ ਨੂੰ ਨਿਖੇੜਦੀ ਹੈ। ਚੀਨੀ ਸਰਕਾਰ ਇਸ ਸਮਝੌਤੇ ਦੇ ਜਾਇਜ਼ ਹੋਣ ਉੱਤੇ ਸਵਾਲ ਖੜ੍ਹੇ ਕਰਦੀ ਰਹੀ ਹੈ।
ਪਿਛੋਕੜ
[ਸੋਧੋ]ਮੈਕਮੋਹਨ ਰੇਖਾ ਭਾਰਤ ਅਤੇ ਤਿੱਬਤ ਦੀ ਸਰਹੱਦ ਹੈ।ਇਹ ਸੰਨ ੧੯੧੪ ਵਿੱਚ ਭਾਰਤ ਦੀ ਉਸ ਸਮੇਂ ਦੀ ਬਰਤਾਨਵੀ ਸਰਕਾਰ ਅਤੇ ਤਿੱਬਤ ਵਿਚਲੇ ਸ਼ਿਮਲਾ ਸਮੱਝੌਤੇ ਦੇ ਤਹਿਤ ਹੋਂਦ ਵਿੱਚ ਆਈ ਸੀ। ੧੯੧੪ ਤੋਂ ਬਾਅਦ ਕਈ ਸਾਲਾਂ ਤੱਕ ਇਸ ਸਰਹੱਦ ਦੀ ਹੋਂਦ ਕਈ ਹੋਰ ਵਿਵਾਦਾਂ ਕਰਕੇ ਠੰਢੇ ਬਸਤੇ ਵਿੱਚ ਪੈ ਗਈ ਸੀ, ਪਰ ੧੯੩੫ ਵਿੱਚ ਓਲਫ ਕੈਰੋ ਨਾਮੀ ਇੱਕ ਅੰਗ੍ਰੇਜ਼ ਪ੍ਰਬੰਧਕੀ ਅਧਿਕਾਰੀ ਨੇ ਉਦੋਂ ਦੀ ਅੰਗ੍ਰੇਜ਼ ਸਰਕਾਰ ਨੂੰ ਇਸਨੂੰ ਆਧਿਕਾਰਿਕ ਤੌਰ ਉੱਤੇ ਲਾਗੂ ਕਰਨ ਲਈ ਬੇਨਤੀ ਕੀਤੀ। ੧੯੩੭ ਵਿੱਚ ਸਰਵੇ ਆਫ ਇੰਡਿਆ ਦੇ ਇੱਕ ਨਕਸ਼ੇ ਵਿੱਚ ਮੈਕਮੋਨ ਰੇਖਾ ਨੂੰ ਆਧਿਕਾਰਿਕ ਭਾਰਤੀ ਸਰਹੱਦ ਦੇ ਰੂਪ ਵਿੱਚ ਵਖਾਇਆ ਗਿਆ ਸੀ।