ਮੈਕਰੋ (ਕੰਪਿਊਟਰ ਵਿਗਿਆਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੜੀਵਾਰ ਕਮਾਂਡਾਂ ਦੇ ਸਮੂਹ ਨੂੰ ਮੈਕਰੋ ਕਿਹਾ ਜਾਂਦਾ ਹੈ। ਮੈਕਰੋ ਇਕ ਸ਼ਕਤੀਸ਼ਾਲੀ ਸੁਵਿਧਾ ਹੈ। ਇਸ ਨਾਲ ਅਸੀਂ ਕਈ ਕੰਮ ਇਕੱਠੇ[1] ਕਰਵਾ ਸਕਦੇ ਹਾਂ। ਇਸ ਨਾਲ ਸਮੇਂ ਅਤੇ ਮਿਹਨਤ ਦੀ ਬੱਚਤ ਹੁੰਦੀ ਹੈ। ਮੈਕਰੋ ਵਿਚ ਕਮਾਂਡਾਂ ਨੂੰ ਪਹਿਲਾਂ ਰਿਕਾਰਡ ਕੀਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਇਕ ਕਲਿੱਕ ਜਾਂ ਕੀ ਬੋਰਡ ਸਾਰਟਕੱਟ ਰਾਹੀਂ ਸਾਰੀਆਂ ਕਮਾਂਡਾਂ ਆਪਣੇ ਆਪ ਚੱਲ ਜਾਂਦੀਆਂ ਹਨ।

ਸਟੈੱਪ[ਸੋਧੋ]

  1. ਵੀਊ ਟੂਲਬਾਰ ਖੋਲ੍ਹ
  2. Macros > Record Macros 'ਤੇ ਕਲਿੱਕ ਕਰੋ।
  3. ਡਾਇਲਾਗ ਬਕਸੇ ਵਿਚ ਉੱਪਰ ਮੈਕਰ ਦਾ ਨਾਮ ਭਰੇ।

ਮੈਕਰੋ ਨੂੰ ਦੋ ਤਰੀਕਿਆਂ (Button ਅਤੇ Keyboard Shortcut) ਰਾਹੀਂ ਚਲਾਇਆ ਜਾ ਸਕਦਾ ਹੈ। ਪਹਿਲਾ ਬਟਨ ਰਾਹੀਂ ਅਤੇ ਦੂਜਾ ਕੀ ਬੋਰਡ ਸ਼ਾਰਟਕੱਟ ਰਾਹੀਂ।

ਬਟਨ ਰਾਹੀਂ[ਸੋਧੋ]

  1. ਮੈਕਰੋ ਚਲਾਉਣ ਸਮੇਂ ਕੁਇੱਕ ਐਕਸੈੱਸ ਬਾਰ 'ਤੇ ਬਟਨ ਦੀ ਸਹੂਲਤ ਲੈਣ ਲਈ Button 'ਤੇ ਕਲਿੱਕ ਕਰੋ।
  2. ਹੁਣ ਨਵੇਂ ਬਕਸੇ ਤੋਂ Add > Ok 'ਤੇ ਕਲਿੱਕ ਕਰੋ।
  3. ਮੈਕਰੋ ਲਈ ਲੜੀਵਾਰ ਕਮਾਂਡਾਂ ਰਿਕਾਰਡ ਕਰੋ।
  4. ਹੁਣ Macros > Stop Recording 'ਤੇ ਕਲਿੱਕ ਕਰੋ।
  5. ਦਸਤਾਵੇਜ਼ ਵਿਚ ਕਰਸਰ ਸਹੀ ਥਾਂ 'ਤੇ ਰੱਖੋ।
  6. 6 ) ਮੈਕਰ ਚਲਾਉਣ ਲਈ ਕੁਇੱਕ ਐਕਸੈੱਸ ਬਾਰ ਤੋਂ ਸਬੰਧਿਤ ਬਟਨ ਦਬਾਓ।

ਕੀ-ਬੋਰਡ ਸ਼ਾਰਟਕੱਟ ਰਾਹੀਂ[ਸੋਧੋ]

  1. ਕੀ ਬੋਰਡ ਸ਼ਾਰਟਕੱਟ ਰਾਹੀਂ ਮੈਕਰੋ ਚਲਾਉਣ ਲਈ Keyboard Shortcut 'ਤੇ ਕਲਿੱਕ ਕਰੋ।
  2. Press new shortcut 'ਤੇ ਕਲਿੱਕ ਕਰੋ।
  3. Assign 'ਤੇ ਕਲਿੱਕ ਕਰੋ।
  4. Close 'ਤੇ ਕਲਿੱਕ ਕਰੋ।

ਹਵਾਲੇ[ਸੋਧੋ]

  1. ਕੰਬੋਜ, ਸੀ.ਪੀ (2019). ਵਿੰਡੋਜ਼ ਤੇ ਐੱਮ ਐੱਸ ਆਫਿ਼ਸ. ਫ਼ਾਜਿਲਕਾ: ਕੰਪਿਊਟਰ ਵਿਗਿਆਨ ਪ੍ਰਕਾਸ਼ਨ. pp. 45, 47. ISBN 978-81-931428-2-0.