ਸਮੱਗਰੀ 'ਤੇ ਜਾਓ

ਮੈਕਸ ਗੇਰਸਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੈਕਸ ਗੇਰਸਨ (18 ਅਕਤੂਬਰ 1881 – 8 ਮਾਰਚ 1959) ਜਰਮਨ ਵਿੱਚ ਜਨਮੇ ਅਮਰੀਕੀ ਡਾਕਟਰ ਸਨ ਜਿਹਨਾਂ ਨੇ ਕੈਂਸਰ ਦੇ ਇਲਾਜ ਲਈ ਭੋਜਨ ਆਧਾਰਿਤ ਗੇਰਸਨ ਥੈਰੇਪੀ ਵਿਕਸਿਤ ਕੀਤੀ। ਗੇਰਸਨ ਨੇ ਆਪਣੀ ਵਿਧੀ ਦਾ ਵੇਰਵਾ ਕੈਂਸਰ ਦਾ ਇਲਾਜ: 50 ਕੇਸਾਂ ਦੇ ਰਿਜਲਟ (A Cancer Therapy: Results of 50 Cases) ਨਾਮ ਦੀ ਪੁਸਤਕ ਵਿੱਚ ਦਿੱਤਾ ਹੈ। ਪਰ ਰਾਸ਼ਟਰੀ ਕੈਂਸਰ ਸੰਸਥਾ ਨੇ ਉਸ ਦੇ ਦਾਅਵਿਆਂ ਨੂੰ ਬੇਬੁਨਿਆਦ ਕਰਾਰ ਦੇ ਦਿੱਤਾ ਸੀ।[1] ਇਸ ਥੈਰੇਪੀ ਨੂੰ ਅਵਿਗਿਆਨਿਕ ਅਤੇ ਖਤਰਨਾਕ ਕਿਹਾ ਗਿਆ।[2]

ਗੇਰਸਨ ਥੇਰੇਪੀ

[ਸੋਧੋ]

ਸ਼ੁਰੂ ਵਿੱਚ ਗੇਰਸਨ ਨੇ ਇਸ ਥੈਰੇਪੀ ਦੀ ਵਰਤੋਂ ਮਾਈਗਰੇਨ ਅਤੇ ਤਪਦਿਕ ਲਈ ਸ਼ੁਰੂ ਕੀਤੀ ਸੀ। 1928 ਵਿੱਚ ਉਸ ਨੇ ਕੈਂਸਰ ਦੇ ਰੋਗ ਦੇ ਇਲਾਜ ਲਈ ਇਸ ਦਾ ਪ੍ਰਯੋਗ ਕੀਤਾ।[3] ਗੇਰਸਨ ਥੇਰੇਪੀ ਵਿਕਲਪੀ ਦਵਾ-ਦਾਰੂ ਦਾ ਇੱਕ ਰੂਪ ਹੈ। ਗੇਰਸਨ ਦੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਇਹ ਵਿਧੀ ਕੈਂਸਰ ਦੇ ਰੋਗ ਲਈ ਬਹੁਤ ਲਾਭਦਾਇਕ ਹੈ ਅਤੇ ਇਸ ਦੇ ਇਲਾਵਾ ਸ਼ੂਗਰ ਅਤੇ ​​ਦਮਾ ਅਤੇ ਤੰਤੂ ਵਿਕਾਰ ਦੇ ਹੋਰ ਗੰਭੀਰ ਲਾਇਲਾਜ ਰੋਗਾਂ ਦਾ ਵੀ ਇਲਾਜ ਹੈ।

ਹਵਾਲੇ

[ਸੋਧੋ]
  1. "Gerson Therapy: History". National Cancer Institute. February 26, 2010.
  2. "Overview of the Gerson Regimen". Memorial Sloan-Kettering Cancer Center. March 18, 2009.
  3. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named metabolic