ਮੈਕ੍ਰੋਡੌਂਸ਼ੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਹ ਓਹ ਹਲਾਤ ਹਨ ਜਿਸ ਵਿੱਚ ਇੱਕ ਜਾਂ ਇੱਕ ਤੋਂ ਵਧ ਦੰਦ ਆਮ ਨਾਲੋਂ ਵੱਡੇ ਦਿਖਾਈ ਦਿੰਦੇ ਹਨ। ਇਸ ਵਿੱਚ ਕੁਝ ਖਾਸ ਦੰਦ ਹੀ ਸ਼ਾਮਿਲ ਹੁੰਦੇ ਹਨ।

ਵਿਆਖਿਆ[ਸੋਧੋ]

ਆਦਮੀਆਂ ਵਿੱਚ ਆਮ ਤੌਰ ਤੇ ਔਰਤਾਂ ਨਾਲੋਂ ਵੱਡੇ ਦੰਦ ਹੁੰਦੇ ਹਨ, [1] ਅਤੇ ਦੰਦਾਂ ਦਾ ਆਕਾਰ ਜਾਤੀ ਤੇ ਵੀ ਨਿਰਭਰ ਕਰਦਾ ਹੈ। [1] ਕੁਝ ਲੋਕਾਂ ਦੁਆਰਾ ਅਸਾਧਾਰਨ ਦੰਦ ਨੂੰ ਇਸ ਤਰ੍ਹਾਂ ਪ੍ਰਭਾਸ਼ਿਤ ਕੀਤਾ ਗਿਆ ਹੈ- ਜਦੋਂ ਦੰਦਾਂ ਦਾ ਮਾਪ ਔਸਤ ਤੋਂ ਦੋ ਮਿਆਰੀ ਫ਼ਰਕ ਨਾਲੋਂ ਵਧ ਹੁੰਦਾ ਹੈ। [1] ਮੈਕ੍ਰੋਡੌਂਸ਼ੀਆ ਉਦੋਂ ਹੁੰਦਾ ਹੈ ਜਦੋਂ ਦੰਦ ਅਸਾਧਾਰਨ ਤੌਰ ਤੇ ਵੱਡੇ ਹੋਣ।

ਵਰਗੀਕਰਨ[ਸੋਧੋ]

ਮੈਕ੍ਰੋਡੌਂਸ਼ੀਆ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ:

ਪੂਰਨ ਆਮ ਮੈਕ੍ਰੋਡੌਂਸ਼ੀਆ[ਸੋਧੋ]

ਸਾਰੇ ਦੰਦ ਆਕਾਰ ਵਿੱਚ ਆਮ ਦੰਦਾਂ ਨਾਲੋਂ ਵੱਡੇ ਹੁੰਦੇ ਹਨ। ਇਸ ਹਲਾਤ ਬਹੁਤ ਹੀ ਘੱਟ ਹੁੰਦੇ ਹਨ ਅਤੇ ਸਿਰਫ ਪਿਯੂਸ਼ੀ ਅਤਿਵ੍ਰਿਧੀ ਵਿੱਚ ਹੀ ਨਜ਼ਰ ਆਉਂਦੇ ਹਨ। ਵਿਕਾਸ ਦਰ ਹਾਰਮੋਨ ਵਿੱਚ ਗੜਬੜੀ ਕਰਕੇ ਦੰਦ ਇੱਕ ਆਮ ਅਕਾਰ ਨਾਲੋਂ ਵੱਡੇ ਹੋ ਜਾਂਦੇ ਹਨ।

ਸੰਬੰਧਿਤ ਆਮ ਮੈਕ੍ਰੋਡੌਂਸ਼ੀਆ[ਸੋਧੋ]

ਇਨ੍ਹਾਂ ਹਾਲਾਤਾਂ ਵਿੱਚ ਦੰਦ ਉਂਝ ਤਾਂ ਆਮ ਆਕਾਰ ਦੇ ਹੁੰਦੇ ਹਨ ਪਰ ਛੋਟੇ ਜਬਾੜੇ ਦੇ ਮੁਕਾਬਲੇ ਦੰਦ ਵੱਡੇ ਨਜ਼ਰ ਆਉਂਦੇ ਹਨ।

ਸਥਾਨਕ ਜਾਂ ਇੱਕ ਦੰਦ ਦਾ ਮੈਕ੍ਰੋਡੌਂਸ਼ੀਆ[ਸੋਧੋ]

ਇਸਨੂੰ ਫੋਕਲ ਅਤੇ ਫ਼ਰਜ਼ੀ ਮੈਕ੍ਰੋਡੌਂਸ਼ੀਆ ਵੀ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਦੰਦ ਆਮ ਨਾਲੋਂ ਵੱਡਾ ਹੁੰਦਾ ਹੈ।ਇਹ ਸਭ ਤੋਂ ਆਮ ਤੌਰ ਤੇ ਪਾਏ ਜਾਣ ਵਾਲੇ ਹਲਾਤ ਹੁੰਦੇ ਹਨ ਅਤੇ ਅਕਸਰ ਇਸਨੂੰ ਦੰਦਾਂ ਦੀ ਫਿਯੂਜ਼ਨ ਅਤੇ ਟੌਰੋਡੌਂਟਿਜ਼ਮ ਨਾਲ ਸੰਬੰਧਿਤ ਸਮਝਿਆ ਜਾਂਦਾ ਹੈ।

ਕਾਰਣ[ਸੋਧੋ]

ਕਿਸੇ ਤਰ੍ਹਾਂ ਦੀ ਹਾਰਮੋਨ ਵਿੱਚ ਗੜਬੜੀ ਜਾਂ ਚਿਹਰੇ ਦੇ ਹੈਮੀ- ਹਾਈਪਰਪਲੇਸ਼ੀਆ ਕਰਕੇ ਅਜਿਹੇ ਹਲਾਤ ਹੋ ਸਕਦੇ ਹਨ।

ਇਲਾਜ[ਸੋਧੋ]

ਅਜਿਹੇ ਅਸਾਧਾਰਨ ਦੰਦਾਂ ਨੂੰ ਡਾਕਟਰੀ ਸਹਾਇਤਾ ਨਾਲ ਹਟਾਉਣ ਜਰੂਰੀ ਹੋ ਸਕਦਾ ਹੈ ਅਤੇ ਹਟਾਉਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਨਕਲੀ ਦੰਦ ਵੀ ਲਵਾਏ ਜਾ ਸਕਦੇ ਹਨ।

ਹਵਾਲੇ[ਸੋਧੋ]

  1. 1.0 1.1 1.2 Poulsen S; Koch G (2013). Pediatric dentistry: a clinical approach (2nd ed.). Chichester, UK: Wiley-Blackwell. p. 191. ISBN 9781118687192.