ਮੈਟੀਰੀਆ ਮੈਡੀਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੈਟੀਰੀਆ ਮੈਡੀਕਾ (ਅੰਗਰੇਜ਼ੀ: medical material/substance) ਇੱਕ ਲਾਤੀਨੀ ਮੈਡੀਕਲ ਪਦ ਹੈ ਜੋ ਗਿਆਨ ਦੀ ਉਸ ਸਾਖਾ ਲਈ ਵਰਤਿਆ ਜਾਂਦਾ ਹੈ ਜਿਸ ਵਿੱਚ ਔਸ਼ਧੀਆਂ ਦੇ ਮੂਲ ਪਦਾਰਥ ਅਤੇ ਉਨ੍ਹਾਂ ਦੇ ਬਣਾਉਣ ਦੀ ਵਿਧੀ ਦਾ ਵਿਸਤ੍ਰਿਤ ਵਰਣਨ ਕੀਤਾ ਜਾਂਦਾ ਹੈ। ਇਹ ਪਦ ਪ੍ਰਾਚੀਨ ਯੂਨਾਨੀ ਚਕਿਤਸਕ ਪੇਡਾਨੀਅਸ ਡਾਇਓਸਕੋਰੀਡੇਸ ਦੇ ਪਹਿਲੀ ਏ ਡੀ ਦੀ ਰਚਨਾ ਡੇ ਮੈਟੀਰੀਆ ਮੈਡੀਕਾ ਲਿਬਰੇ (ਯੂਨਾਨੀ: Περί ύλης ιατρικής) ਤੋਂ ਲਿਆ ਗਿਆ ਹੈ। ਇਹ ਪਦ ਮੈਟੀਰੀਆ ਮੈਡੀਕਾ ਰੋਮਨ ਸਾਮਰਾਜ ਦੇ ਜ਼ਮਾਨੇ ਤੋਂ ਲੈਕੇ 20ਵੀਂ ਸਦੀ ਤੱਕ ਵਰਤਿਆ ਜਾਂਦਾ ਰਿਹਾ ਹੈ, ਪਰ ਹੁਣ ਮੈਡੀਕਲ ਸਿਖਿਆ ਸੰਦਰਭਾਂ ਵਿੱਚ ਇਸ ਦੀ ਜਗਾਹ ਆਮ ਤੌਰ ਤੇ ਫਰਮਾਕਾਲੋਜੀ ਪਦ ਨੇ ਲੈ ਲਈ ਹੈ।