ਮੈਡ ਮੈਕਸ: ਫਿਊਰੀ ਰੋਡ
ਮੈਡ ਮੈਕਸ: ਫਿਊਰੀ ਰੋਡ 2015 ਵਰ੍ਹੇ ਦੀ ਇੱਕ ਐਕਸ਼ਨ ਫਿਲਮ ਹੈ। ਫਿਲਮ ਦੀ ਕਹਾਣੀ ਮਿੱਲਰ, ਬਰੈਂਡਨ ਮੈਕਾਰਥੀ ਤੇ ਨਾਇਕੋ ਲਾਥੋਰਿਸ ਨੇ ਲਿਖੀ ਹੈ। ਫਿਲਮ ਵਿੱਚ ਟੌਮ ਹਾਰਡੀ, ਸ਼ੈਰਲਿਜ਼ ਥੈਰੋਨ, ਨਿਕਲਸ ਹੋਲਟ, ਹਗ ਕੀਜ਼ ਬਾਇਰਨ, ਰੋਸੀ ਵਿਟਲੇ, ਐੱਬ ਲੀ ਮੁੱਖ ਕਿਰਦਾਰਾਂ ਵਿੱਚ ਸ਼ੁਮਾਰ ਹਨ। ਫਿਲਮ ਆਸਟਰੇਲੀਆ ਤੇ ਅਮਰੀਕਾ ਦਾ ਸਾਂਝਾ ਉਦਮ ਹੈ।[1] ਇਸ ਵਿੱਚ ਰੇਗਿਸਤਾਨ ਦਾ ਅਜਿਹਾ ਭਵਿੱਖੀ ਨਜ਼ਾਰਾ ਪੇਸ਼ ਕੀਤਾ ਗਿਆ ਹੈ ਜਿੱਥੇ ਪੈਟਰੋਲ ਤੇ ਪਾਣੀ ਨਾਂਮਾਤਰ ਹੈ, ਤੇ ਇਸ ਨੂੰ ਪਾਉਣ ਲਈ ਸੜਕ ਉੱਤੇ ਹੁੰਦੀ ਜੰਗ ਨੂੰ ਵਿਖਾਇਆ ਗਿਆ ਹੈ। 150 ਮਿਲੀਅਨ ਦੇ ਵੱਡੇ ਬਜਟ ਨਾਲ ਤਿਆਰ ਇਸ ਫਿਲਮ ਨੂੰ ਸਰਵੋਤਮ ਫ਼ਿਲਮ ਤੇ ਨਿਰਦੇਸ਼ਨ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਹਵਾਲੇ[ਸੋਧੋ]
- ↑ "Mad Max Fury Road (2015)". BFI.