ਸਮੱਗਰੀ 'ਤੇ ਜਾਓ

ਮੋਕਾਮਾ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੋਕਾਮਾ ਰੇਲਵੇ ਸਟੇਸ਼ਨ ਭਾਰਤ ਦੇ ਬਿਹਾਰ ਰਾਜ ਦੇ ਪਟਨਾ ਜ਼ਿਲ੍ਹੇ ਦੇ ਮੋਕਾਮਾ ਸ਼ਹਿਰ ਵਿੱਚ ਸਥਿਤ ਹੈ। ਜਿਸਦਾ ਸਟੇਸ਼ਨ ਕੋਡ: MKA ਹੈ, ਪੂਰਬੀ ਮੱਧ ਰੇਲਵੇ ਦੇ ਦਾਨਾਪੁਰ ਡਿਵੀਜ਼ਨ ਵਿੱਚ ਇੱਕ ਰੇਲਵੇ ਸਟੇਸ਼ਨ ਹੈ। ਮੋਕਾਮਾ ਦਿੱਲੀ-ਕੋਲਕਾਤਾ ਮੁੱਖ ਲਾਈਨ ਦੁਆਰਾ ਮੁਗਲਸਰਾਏ-ਪਟਨਾ ਮਾਰਗ ਰਾਹੀਂ ਭਾਰਤ ਦੇ ਮਹਾਨਗਰਾਂ ਨਾਲ ਜੁੜਿਆ ਹੋਇਆ ਹੈ। ਹਾਵੜਾ-ਪਟਨਾ-ਮੁਗਲਸਰਾਏ ਮੇਨ ਲਾਈਨ 'ਤੇ ਸਥਿਤ ਹੋਣ ਕਾਰਨ ਹਾਵੜਾ, ਸਿਆਲਦਾਹ, ਰਾਂਚੀ, ਟਾਟਾਨਗਰ ਤੋਂ ਪਟਨਾ, ਬਰੌਨੀ ਆਉਣ ਵਾਲੀਆਂ ਕਈ ਐਕਸਪ੍ਰੈਸ ਗੱਡੀਆਂ ਇੱਥੇ ਰੁਕਦੀਆਂ ਹਨ। ਮੋਕਾਮਾ ਸਟੇਸ਼ਨ ਦਾਨਾਪੁਰ ਡਿਵੀਜ਼ਨ ਦਾ ਇੱਕ ਮਹੱਤਵਪੂਰਨ ਸਟੇਸ਼ਨ ਹੈ ਕਿਉਂਕਿ ਇਹ ਅਸਾਮ ਨੂੰ ਮੋਕਾਮਾ-ਬਰੌਨੀ ਸੈਕਸ਼ਨ ਰਾਹੀਂ ਅਤੇ ਉੱਤਰੀ ਬਿਹਾਰ ਨੂੰ ਗੰਗਾ ਨਦੀ ਉੱਤੇ ਰਾਜੇਂਦਰ ਪੁਲ ਦੁਆਰਾ ਜੋੜਦਾ ਹੈ।

ਹਵਾਲੇ

[ਸੋਧੋ]