ਮੋਘਾ
ਘਰ ਦੀ ਛੱਤ ਵਿਚ ਚਾਨਣ ਆਉਣ ਲਈ ਰੱਖੀ ਗਈ ਮੋਰੀ ਨੂੰ ਮੋਘਾ ਕਹਿੰਦੇ ਹਨ। ਖੇਤਾਂ ਨੂੰ ਪਾਣੀ ਦੇਣ ਲਈ ਨਹਿਰ/ਸੂਏ ਵਿਚ ਲਾਈ ਨਾਲ ਨੂੰ ਵੀ ਮੋਘਾ ਕਹਿੰਦੇ ਹਨ। ਪਰ ਮੈਂ ਹੁਣ ਤੁਹਾਨੂੰ ਛੱਤ ਵਿਚ ਲਾਏ ਮੋਘੇ ਬਾਰੇ ਦੱਸਣ ਲੱਗਿਆਂ ਹਾਂ। ਛੱਤ ਵਾਲਾ ਮੋਘਾ ਆਮ ਤੌਰ 'ਤੇ ਗੁਲਾਈਦਾਰ ਹੁੰਦਾ ਸੀ ਜਿਸ ਦਾ ਵਿਆਸ ਇਕ/ਡੇਢ ਕੁ ਫੁੱਟ ਹੁੰਦਾ ਸੀ। ਪਹਿਲਾਂ ਪਹਿਲਾਂ ਸਾਰੇ ਘਰ ਕੱਚੇ ਹੁੰਦੇ ਸਨ। ਉਨ੍ਹਾਂ ਘਰਾਂ ਦੀਆਂ ਕੰਧਾਂ ਵਿਚ ਕੋਈ ਖਿੜਕੀ ਨਹੀਂ ਰੱਖੀ ਹੁੰਦੀ ਸੀ। ਸਿਰਫ ਅੰਦਰ ਵੜਣ ਲਈ ਦਰਵਾਜ਼ਾ ਹੀ ਹੁੰਦਾ ਸੀ। ਇਸ ਕਰਕੇ ਘਰਾਂ ਵਿਚ ਦਿਨੇ ਵੀ ਹਨ੍ਹੇਰਾ ਰਹਿੰਦਾ ਸੀ। ਅਸਲ ਵਿਚ ਉਸ ਸਮੇਂ ਲੋਕਾਂ ਦੀ ਸਮਝ ਹੀ ਥੋੜੀ ਸੀ। ਫੇਰ ਲੋਕਾਂ ਦੀ ਸੂਝ ਵਧੀ ਘਰਾਂ ਅੰਦਰ ਰੋਸ਼ਨੀ ਦੀ ਲੋੜ ਮਹਿਸੂਸ ਹੋਈ। ਲੋੜ ਹੀ ਖੋਜ ਦੀ ਮਾਂ ਹੈ। ਇਸ ਲੋੜ ਨੇ ਹੀ ਚਾਨਣ ਲਈ ਛੱਤ ਵਿਚ ਮੋਘੇ ਬਣਾਉਣੇ ਸ਼ੁਰੂ ਕੀਤੇ। ਹੁਣ ਘਰ ਚਾਹੇ ਪੱਕੇ ਹੋਣ, ਚਾਹੇ ਕੱਚੇ ਹੋਣ, ਛੱਤ ਵਿਚ ਮੋਘਾ ਰੱਖਣ ਦਾ ਰਿਵਾਜ ਬੰਦ ਹੋ ਗਿਆ ਹੈ।
ਹੁਣ ਤਾਂ ਘਰ ਅੰਦਰ ਚਾਨਣ ਆਉਣ ਲਈ ਘਰਾਂ ਦੀਆਂ ਕੰਧਾਂ ਵਿਚ ਵੱਡੀਆਂ ਖਿੜਕੀਆਂ ਲਾਈਆਂ ਜਾਂਦੀਆਂ ਹਨ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.