ਮੋਤਾ ਸਿੰਘ
ਸਰ ਮੋਤਾ ਸਿੰਘ | |
|---|---|
| ਜਨਮ | 26 ਜੁਲਾਈ 1930 ਨੈਰੋਬੀ, ਕੇਨੀਆ |
| ਮੌਤ | 13 ਨਵੰਬਰ 2016 (ਉਮਰ 86) ਟੂਟਿੰਗ, ਲੰਡਨ |
| ਰਾਸ਼ਟਰੀਅਤਾ | ਬਰਤਾਨਵੀ |
| ਜੀਵਨ ਸਾਥੀ | ਸਵਰਨ ਕੌਰ |
ਸਰ ਮੋਤਾ ਸਿੰਘ, ਕਿਉ ਸੀ (26 ਜੁਲਾਈ 1930 – 13 ਨਵੰਬਰ 2016) ਬਰਤਾਨੀਆਂ ਦੇ ਪਹਿਲੇ ਏਸ਼ੀਅਨ ਜੱਜ ਸਨ।
ਸ਼ੁਰੂ ਦਾ ਜੀਵਨ
[ਸੋਧੋ]ਸਿੰਘ ਦਾ ਜਨਮ ਨੈਰੋਬੀ, ਕੀਨੀਆ ਵਿਚ 1930 ਨੂੰ ਹੋਇਆ ਸੀ ।
ਉਹ ਸਿਰਫ ਸੋਲਾਂ ਸਾਲਾਂ ਦਾ ਸੀ, ਜਦੋਂ ਉਸ ਦੇ ਪਿਤਾ ਸਰਦਾਰ ਦਲੀਪ ਸਿੰਘ ਗੁਜ਼ਰ ਗਏ। ਪਰਿਵਾਰ ਨਾਲ ਪੰਜ ਛੋਟੇ ਭੈਣ ਭਰਾ, ਵਿਧਵਾ ਮਾਤਾ ਅਤੇ ਦਾਦਾ ਜੀ ਦੀ ਜ਼ਿੰਮੇਵਾਰੀ ਨੇ ਉਸ ਨੂੰ ਪੜ੍ਹਾਈ ਛੱਡਣ ਲਈ ਮਜ਼ਬੂਰ ਕਰ ਦਿੱਤਾ। ਪਰ, ਮੋਤਾ ਸਿੰਘ ਦੇ ਸਕੂਲ ਦੇ ਅਧਿਆਪਕਾਂ ਨੇ ਆਪਣੇ ਖਰਚੇ ਤੇ ਉਸ ਦੀ ਸਕੂਲ ਸਿੱਖਿਆ [1] ਜਾਰੀ ਰੱਖਣ ਲਈ ਉਸ ਦੇ ਪ੍ਰੀਵਾਰ ਨੂੰ ਮਨਾ ਲਿਆ ।
ਕਿੱਤਾ
[ਸੋਧੋ]ਈਸਟ ਅਫਰੀਕਨ ਰੇਲਵੇ ਅਤੇ ਬੰਦਰਗਾਹ ਮਹਿਕਮੇ ਚ ਕੁੱਝ ਸਮਾਂ ਬਤੌਰ ਕਲਰਕ ਕੰਮ ਕਰਨ ਤੋਂ ਬਾਅਦ ਉਹ ਨੈਰੋਬੀ ਵਿੱਚ ਇੱਕ ਯੂਰਪੀਅਨ ਵਕਾਲਤ ਕੰਪਨੀ ਵਿੱਚ ਸ਼ਾਮਲ ਹੋ ਗਏ। ਇਸ ਦੌਰਾਨ ਉਸ ਨੇ 1950 ਚ ਸਵਰਨ ਕੌਰ ਨਾਲ ਵਿਆਹ ਕੀਤਾ ਅਤੇ ਇੱਕ ਸਾਲ ਬਾਅਦ ਇੱਕ ਧੀ ਦਾ ਜਨਮ ਹੋਇਆ ਸੀ । ਉਸ ਨੇ ਵਕਾਲਤ ਦੀ ਪੜ੍ਹਾਈ ਜਾਰੀ ਰੱਖੀ, 1953 ਵਿੱਚ, ਸਿੰਘ ਪਤਨੀ ਅਤੇ ਧੀ ਨਾਲ ਇੰਗਲੈਂਡ ਚਲਾ ਗਿਆ। ਵਕਾਲਤ ਦੀ ਆਖਰੀ ਪ੍ਰੀਖਿਆ 1955 ਵਿੱਚ ਪਾਸ ਕਰਕੇ, ਉਹ 1956 ਚ ਕੀਨੀਆ ਦੇ ਸ਼ਹਿਰ ਨੈਰੋਬੀ ਚ ਵਕਾਲਤ ਸ਼ੁਰੂ ਕਰਨ ਲਈ ਵਾਪਸ ਆ ਗਿਆ। ਉਸ ਨੇ ਸਿਆਸਤ ਵਿਚ ਵੀ ਭਾਗ ਲੈਣਾ ਸ਼ੁਰੂ ਕਰ ਦਿੱਤਾ ਅਤੇ ਸਿਟੀ ਕਾਉਂਸਲਰ ਚੁਣਿਆ ਗਿਆ ਅਤੇ ਫਿਰ ਸ਼ਹਿਰ ਨੈਰੋਬੀ ਦਾ ਮੁਖੀ ਚੁਣਿਆ ਗਿਆ। 1965 ਚ ਇੰਗਲੈਂਡ.[2] ਨੂੂੰ ਪਕੇ ਤੌਰ ਤੇ ਪਰਵਾਸ ਕਰਨ ਤੋਂ ਪਹਿਲਾਂ ਉਹ ਬਹੁਤ ਸਾਰੇ ਜ਼ਿੰਮੇਵਾਰ ਅਹੁਦਿਆਂ ਤੇ ਕੰਮ ਕਰਦਾ ਰਿਹੈ। ਉਹ 1967 ਵਿੱਚ ਅੰਗਰੇਜ਼ੀ ਬਾਰ ਚ ਸ਼ਾਮਲ ਹੋ ਗਿਆ ਅਤੇ 1982 ਚ ਇੱਕ ਘੱਟ ਗਿਣਤੀ ਨਸਲੀ ਗਰੁੱਪ ਅਤੇ ਪਹਿਲੇ ਦਸਤਾਰ ਪਹਿਨਣ ਵਾਲੇ ਅੰਗਰੇਜ਼ੀ ਅਦਾਲਤ ਚ ਜੱਜ ਦੀ ਨਿਯੁਕਤੀ ਨਾਲ ਸੁਰਖੀਆਂ ਚ ਆਇਆ ਸੀ ।[3]
2002 ਚ ਸਿੰਘ ਵਕਾਲਤ ਤੋਂ ਸੇਵਾਮੁਕਤ ਹੋ ਗਏ ਸਨ ।
ਖ਼ਿਤਾਬ
[ਸੋਧੋ]ਬਰਤਾਨੀਆਂ ਦੀ ਰਾਣੀ ਵਲੋਂ ਕਾਨੂੰਨ ਅਤੇ ਦਾਨਪੁੁੰਨ ਦੇ ਖੇਤਰ ਵਿੱਚ ਉਸਦੀਆਂ ਵਧੀਆਂ ਸੇਵਾਵਾਂ ਬਦਲੇ, 2010 ਚ ਸਰ ਦੀ ਉਪਾਧੀ ਨਾਲ ਨਵਾਜਿਆ ਗਿਆ ।[4]
- ↑ Singh, Varinder (2014-05-10). "The Life & Times of Sir Mota Singh Part I". sikhchic.com. Archived from the original on 2016-04-28. Retrieved 2016-04-16.
- ↑ Singh, Varinder (2014-05-11). "The Life & Times of Sir Mota Singh Part II". sikhchic.com. Archived from the original on 2016-04-28. Retrieved 2016-04-16.
- ↑ Taneja, Poonam (2010-02-08). "Sikh judge Sir Mota Singh criticises banning of Kirpan". BBC News. Retrieved 2016-04-16.
- ↑ "Mota Singh knighted by Queen, gets highest civilian honour". dna (in ਅੰਗਰੇਜ਼ੀ (ਅਮਰੀਕੀ)). 2009-12-31. Retrieved 2016-04-16.