ਮੋਤੀ ਲਾਲ (ਅਦਾਕਾਰ)
ਦਿੱਖ
ਮੋਤੀ ਲਾਲ | |
---|---|
ਜਨਮ | ਮੋਤੀ ਲਾਲ ਰਾਜਵੰਸ਼ 1910 |
ਮੌਤ | 1965 |
ਸਰਗਰਮੀ ਦੇ ਸਾਲ | 1934–1965 |
ਪੁਰਸਕਾਰ | Filmfare Best Supporting Actor Award: ਦੇਵਦਾਸ(1955) ; ਪਰਖ (1960) |
ਮੋਤੀ ਲਾਲ (4 ਦਸੰਬਰ 1910 - 1965) ਹਿੰਦੀ ਸਿਨਮੇ ਦੇ ਪ੍ਰਸਿੱਧ ਐਕਟਰ ਸਨ। ਮੋਤੀ ਲਾਲ ਨੇ ਆਪਣੇ ਜਾਦੂ ਨਾਲ ਨਾਇਕ ਅਤੇ ਚਰਿੱਤਰ ਐਕਟਰ ਦੇ ਰੂਪ ਵਿੱਚ ਦੋ ਦਹਾਕਿਆਂ ਤੱਕ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕੀਤਾ। ਉਨ੍ਹਾਂ ਨੇ ਹਿੰਦੀ ਫਿਲਮਾਂ ਨੂੰ ਮੇਲੋਡਰਾਮਾਈ ਸੰਵਾਦ ਅਦਾਇਗੀ ਅਤੇ ਅਦਾਕਾਰੀ ਦੀਆਂ ਤੰਗ ਗਲੀਆਂ ਚੋਂ ਕੱਢਕੇ ਖੁੱਲੇ ਮੈਦਾਨ ਦੀ ਤਾਜੀ ਹਵਾ ਵਿੱਚ ਖੜਾ ਕੀਤਾ। ਦੇਵਦਾਸ (1955) ਅਤੇ ਪਰਖ (1960) ਫ਼ਿਲਮਾਂ ਚ ਕਮਾਲ ਕੰਮ ਲਈ ਉਨ੍ਹਾਂ ਨੂੰ ਸਰਬੋਤਮ ਸਹਾਇਕ ਐਕਟਰ ਦਾ ਫ਼ਿਲਮਫ਼ੇਅਰ ਅਵਾਰਡ ਮਿਲਿਆ।[1] ਮੋਤੀਲਾਲ ਰਾਜਵੰਸ਼ ਨੂੰ ਹਿੰਦੀ ਸਿਨੇਮਾ ਦੇ ਪਹਿਲੇ ਕੁਦਰਤੀ ਅਦਾਕਾਰ ਮੰਨਿਆ ਜਾਂਦਾ ਹੈ।