ਮੋਨ ਸਟੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੋਨ ਸਟੇਟ (Burmese: မွန်ပြည်နယ်, pronounced: [mʊ̀ɴ pjìnɛ̀]; Mon: တွဵုရးဍုၚ်မန်၊ ရးမညဒေသਮਿਆਂਮਾਰ ਦਾ ਇੱਕ ਪ੍ਰਬੰਧਕੀ ਡਿਵੀਜ਼ਨ ਹੈ। ਇਸਦੇ ਪੂਰਬ ਵਿੱਚ ਕੇਯਿਨ ਸਟੇਟ, ਪੱਛਮ ਵਿੱਚ ਅੰਡੇਮਾਨ ਸਾਗਰ, ਉੱਤਰ ਵਿੱਚ ਬਾਗੋ ਖੇਤਰ ਅਤੇ ਦੱਖਣ ਵਿੱਚ ਤਾਨਿਨਥਾਰੀ ਖੇਤਰ ਹੈ, ਇਸ ਦੀ ਦੱਖਣ-ਪੂਰਬੀ ਨੋਕ ਤੇ ਸਿੰਗਾਪੁਰ ਦੇ ਕੰਚਨਾਬੁਰੀ ਸੂਬੇ ਦੇ ਨਾਲ ਵੀ ਥੋੜੀ ਜਿਹੀ ਸਰਹੱਦ ਲੱਗਦੀ ਹੈ। ਇਸਦਾ ਖੇਤਰਫਲ 12,155 ਕੀਮੀ2 ਹੈ। NNW-SSE ਦਿਸ਼ਾ ਵਿਚ ਰਾਜ ਦੇ ਪੂਰਬੀ ਪਾਸੇ ਦੇ ਨਾਲ-ਨਾਲ ਚੱਲ ਰਹੀ Dawna ਰੇਂਜ, ਕੇਯਿਨ ਸਟੇਟ ਦੇ ਨਾਲ ਇੱਕ ਕੁਦਰਤੀ ਸਰਹੱਦ ਬਣਦੀ ਹੈ। ਮੋਨ ਸਟੇਟ ਵਿੱਚ  ਇਸ ਦੇ 566 ਕਿਲੋਮੀਟਰ ਤੱਟ ਦੇ ਨਾਲ-ਨਾਲ, ਕਾਲੇਗੌਕ, ਵਾਕਯੁੰਗ ਅਤੇ ਕਿਊਂਗਯੀ ਟਾਪੂ ਵਰਗੇ ਕੁਝ ਛੋਟੇ-ਛੋਟੇ ਟਾਪੂ ਵੀ ਸ਼ਾਮਲ ਹਨ. ਰਾਜ ਦੀ ਰਾਜਧਾਨੀ ਮਾਵਲਾਮੇਇੰਗ ਹੈ।

ਇਤਿਹਾਸ[ਸੋਧੋ]

ਇਨਸਾਨ ਲਗਪਗ 11,000 ਸਾਲ ਪਹਿਲਾਂ ਤੋਂ ਇਸ ਖੇਤਰ ਵਿਚ ਰਹਿੰਦਾ ਸੀ, ਜਿਸਨੂੰ ਹੁਣ ਮਿਆਂਮਾਰ ਕਹਿੰਦੇ ਹਨ, ਪਰ ਸਭਿਅਤਾ ਦੀ ਪਹਿਲੀ ਪਛਾਣ ਮੋਨ ਦੀ ਹੈ। ਮੋਨ ਲੋਕਾਂ ਨੇ ਸ਼ਾਇਦ 3000 ਈਪੂ ਤੋਂ 1500 ਈਪੂ ਦੇ ਅਰਸੇ ਵਿੱਚ ਪੂਰਬੀ ਭਾਰਤ ਦੇ ਪੂਰਬੀ ਖੇਤਰ ਵੱਲ ਮਾਈਗਰੇਟ ਕਰਨਾ ਸ਼ੁਰੂ ਕੀਤਾ ਹੈ ਅਤੇ 6ਵੀਂ ਸਦੀ ਈਸਵੀ ਦੇ ਲਾਗੇ ਚਾਗੇ ਦੱਖਣੀ ਸਿੰਗਾਪੋਰ ਦੇ Chao Phraya ਨਦੀ ਬੇਸਿਨ ਵਿੱਚ ਸੈਟਲ ਹੋ ਗਏ। ਮੋਨ ਲੋਕ ਫਿਰ ਅਗਲੀਆਂ ਸਦੀਆਂ ਦੌਰਾਨ ਦੱਖਣੀ ਮਿਆਂਮਾਰ ਦੇ ਪੱਛਮ ਵੱਲ ਇਰਾਵਾਦੀ ਡੈਲਟਾ ਵੱਲ ਚਲੇ ਗਏ। ਮੋਨ ਲੋਕ ਪਰੰਪਰਾ ਅਨੁਸਾਰ  ਅਸ਼ੋਕ ਦੇ ਫ਼ਰਮਾਨ ਅਤੇ Dîpavamsa ਵਿੱਚ ਚਰਚਿਤ ਸਵਰਨਭੂਮੀ ਉਨ੍ਹਾਂ ਦੀ ਪਹਿਲੀ ਹਕੂਮਤ ਸੀ, ਜਿਸਦੀ ਸਥਾਪਨਾ ਥਾਟੋਂ ਦੀ ਬੰਦਰਗਾਹ ਦੇ ਦੁਆਲੇ 300 ਈਪੂ ਦੇ ਨੇੜੇ ਹੋਈ ਸੀ, ਪਰ ਵਿਦਵਾਨ ਇਸ ਬਾਰੇ ਇੱਕਮੱਤ ਨਹੀਂ ਹਨ।