ਮੋਮ ਦੇ ਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੋਮ ਦੇ ਲੋਕ  
ਲੇਖਕਡਾ.ਜਗਤਾਰ
ਭਾਸ਼ਾਪੰਜਾਬੀ
ਵਿਧਾਗ਼ਜ਼ਲ
ਪ੍ਰਕਾਸ਼ਕਲੋਕਗੀਤ ਪ੍ਰਕਾਸ਼ਨ
ਪੰਨੇ95
ਆਈ.ਐੱਸ.ਬੀ.ਐੱਨ.978-93-5017-881-2

ਮੋਮ ਦੇ ਲੋਕ 'ਡਾ.ਜਗਤਾਰ' ਦਾ ਆਖ਼ਰੀ ਗ਼ਜ਼ਲ ਸੰਗ੍ਰਹਿ ਹੈ।[1] ਜਿਸਨੂੰ 2006 ਈ: 'ਚ "ਲੋਕ ਗੀਤ ਪ੍ਰਕਾਸ਼ਨ" ਨੇ ਪ੍ਰਕਾਸ਼ਿਤ ਕੀਤਾ। ਜਗਤਾਰ ਨੇ ਇਹ ਗ਼ਜ਼ਲ-ਸੰਗ੍ਰਹਿ ਮਹਾਨ ਨਾਵਲਿਸਟ ਸ. ਨਾਨਕ ਸਿੰਘ ਨੂੰ ਭੇਂਟ ਕੀਤਾ ਹੈ। ਸੰਗ੍ਰਹਿ ਦਾ ਨਾਂ ਇਸ ਵਿਚਲੀ ਇੱਕ ਗ਼ਜ਼ਲ 'ਤੇ ਅਾਧਾਰਿਤ ਹੈ, ਜੋ ਇਸ ਪ੍ਰਕਾਰ ਹੈ, ਜਿਵੇਂ-

ਜਦ ਵੀ ਸੂਰਜ ਚੜ੍ਹ ਪਿਅਾ ਇਹ ਰਾਜ਼ ਰਹਿਣਾ ਰਾਜ਼ ਨਾ,


ਮੋਮ ਦੇ ਇਹ ਲੋਕ ਨੇ ਜੋ ਸਾਰੇ ਤੇਰੇ ਨਾਲ ਨੇ।[2]
ਮੋਮ ਦੇ ਲੋਕ-ਪੰਨਾ-17

ਮੇਰਾ ਨਜ਼ਰੀਅਾ[ਸੋਧੋ]

ਇਸ 'ਚ ਭੂਮਿਕਾ ਵਜੋਂ ਡਾ. ਜਗਤਾਰ ਦੇ ਗ਼ਜ਼ਲ ਰਚਨਾ ਸੰਬੰਧੀ ਵੀਚਾਰ ਪੇਸ਼ ਹੋਏ ਹਨ। ਇਸ 'ਚ ਜਗਤਾਰ ਨੇ ਪਾਕਿਸਤਾਨ ਦੀ ਪ੍ਰਸਿੱਧ ਸ਼ਾਇਰਾ "ਨੋਸ਼ੀ ਗੀਲਾਨੀ" ਦੇ ਕਾਵਿ-ਸੰਗ੍ਰਹਿ 'ਮਹੱਬਤੇ ਜਬ ਸ਼ੁਮਾਰ ਕਰਨ' ਦੇ ਸੰਦਰਭ 'ਚ ਚਰਚਿਤ ਸ਼ਾਇਰ "ਅਮਜਦ ਇਸਲਾਮ ਅਮਜਦ" ਦੇ ਨਜ਼ਮ ਤੇ ਗ਼ਜ਼ਲ ਸੰਬਧੀ ਪ੍ਰਗਟਾਏ ਵਿਚਾਰਾਂ ਦੀ ਗੱਲ ਕੀਤੀ ਹੈ, ਜਿਸ 'ਚ ਨਜ਼ਮ ਤੇ ਗ਼ਜ਼ਲ ਦਾ ਅਾਪਸੀ ਰਿਸ਼ਤਾ ਪੰਜ ਦਿਨਾਂ ਟੈਸਟ ਮੈਚ ਤੇ ਇੱਕ ਦਿਨਾਂ ਟੈਸਟ ਵਰਗਾ ਹੈ, ਜਿਸ ਤਰ੍ਹਾਂ ਗਲੈਮਰ ਅਤੇ ਕਸ਼ਿਸ਼ "One Day Match"ਵਿੱਚ ਜ਼ਿਅਾਦਾ ਹੈ, ਏਸੇ ਤਰ੍ਹਾਂ ਗ਼ਜ਼ਲ ਵੀ ਲੋਕਾਂ ਅੰਦਰ ਮਕਬੂਲੀਅਤ ਵਿੱਚ ਨਜ਼ਮ ਨਾਲ਼ ਅੱਗੇ ਹੈ। ਗ਼ਜ਼ਲ ਲਈ ਜਗਤਾਰ ਵਧੇਰੇ 'ਸ਼ਿਲਪ-ਪਰਵੀਣਤਾ' ਦੀ ਦੇ ਹੁਨਰ ਦੀ ਜ਼ਰੂਰਤ ਜ਼ਰੂਰੀ ਸਮਝਦਾ ਹੈ। ਇਸ ਤੋਂ ਬਿਨਾਂ ਜਗਤਾਰ ਨੇ ਹੋ ਰਹੀ ਗ਼ਜ਼ਲ-ਰਚਨਾ ਸੰਬੰਧੀ ਬਣਤਰ ਤੇ ਬੁਣਤਰ ਪੱਖੋਂ ਅਾ ਰਹੀ ਗਿਰਾਵਟ ਸੰਬੰਧੀ ਫ਼ਿਕਰ ਪ੍ਰਗਟ ਕੀਤਾ ਹੈ ਪਰ ਜਗਤਾਰ ਮਾਯੂਸ ਨਹੀਂ ਹੈ।[3]

ਸੰਗ੍ਰਹਿ ਰਚਨਾ-ਵਿਧਾਨ[ਸੋਧੋ]

ਜਗਤਾਰ ਨੇ ਮੇਰਾ ਨਜ਼ਰੀਅਾ ਭੂਮਿਕਾ 'ਚ ਸਪੱਸ਼ਟ ਕੀਤਾ ਹੈ ਕਿ ੳੁਸਨੇ ਪਿੰਗਲ ਤੇ ਅਾਰੂਜ਼ ਦੀਅਾਂ ਪਾਬੰਦੀਅਾਂ ਨੂੰ ਲੋੜ ਤੇ ਜ਼ਰੂਰਤ ਅਨੁਸਾਰ ਵਰਤਿਅਾ ਹੈ। ਕਈ ਸ਼ਬਦਾਂ ਨੂੰ ਤਤਸਮ ਰੂਪ 'ਚ ਵੀ ਵਰਤਿਅਾ ਹੈ ਤੇ ਤਦਭਵ ਰੂਪ 'ਚ ਵੀ ਜਿਵੇਂ ਸ+ਮਝ-ਸਮ-ਝ, ਤ+ੜਪ-ਤੜ+ਪ ਅਾਦਿ। ਜਗਤਾਰ ਨੇ ਸ਼ੇਅਰਾਂ 'ਚ ਪਿਅਾਰ, ਪ੍ਰੀਤ ਬਾਰੇ ਸ਼ੇਅਰ ਘੱਟ ਤੇ ਅੌਰਤ ਦੀ ਖ਼ੂਬਸੂਰਤੀ, ਕ਼ੁਦਰਰ ਦੇ ਅਦਭੂਤ ਦ੍ਰਿਸ਼ਾਂ ਤੇ ਅਕੱਥੇ ਧਰਤ ਚਿੱਤਰਾਂ ਦਾ ਪ੍ਰਗਟਾਅ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੌਰਤ ਸੰਬੰਧੀ ਇਸ ਸੰਗ੍ਹਹਿ 'ਚ ਦੋ ਸਰਾਪੇ" ਹਨ, ਜਿਵੇਂ- ਸਰਾਪਾ-ਪੰਨਾ-41

ਤਿਰਾ ਭਿੱਜਾ ਬਦਨ ਲਗਦੈ, ਗ਼ਜਲ ਦੇ ਸ਼ਿਅਰ ਦਾ ਮਿਸਰਾ। 
ਤਨਾ ਹਰ ਅੰਗ ਦਾ ਹੈ  ਅੈਨ ਟੇਢੇ ਕਾਫ਼ੀਏ  ਵਰਗਾ। 
ਤਿਰੇ ਨੈਣਾਂ ਦੀ ਗਹਿਰਾਈ ਹੈ 'ਗ਼ਾਲਿਬ' ਦੀ ਗ਼ਜ਼ਲ ਵਰਗੀ,
ਸਲੀਕਾ ਗੁਫ਼ਤਗੂ ਦਾ 'ਮੀਰ' ਦੇ ਸ਼ਿਅਰਾਂ ਜਿਹਾ ਲੱਗਦਾ। 
ਕਿਸੇ ਨੂੰ ਮਿਲਣ ਪਿੱਛੋਂ ਧੜਕਦੀ ਹੈ ਜਿਸ ਤਰ੍ਹਾਂ ਛਾਤੀ,
ਗ਼ਜ਼ਲ ਮੇਰੀ ਦਾ ਵੀ ੳੁਤਰਾ-ਚੜ੍ਹਾ ਹੈ ਅੈਨ ਏਦਾਂ ਦਾ।[4]

ਸਰਾਪਾ-ਪੰਨਾ-46

ਸਬਜ਼ ਅੱਖਾਂ ੳੁਸਦੀਅਾਂ ਨੇ ਖ਼ੁਸ਼ਕ ਹੈ ਪਰ ਬੇਹਿਸਾਬ। 
ੳੁਸਦਾ ਦਿਲ ਪੱਥਰ ਹੈ ਚਿਹਰਾ ਹੈ ਮਗਰ ਰੱਤਾ ਗੁਲਾਬ। 
ਜਿਸਮ ਦੇ ੳੁਤਰਾ ਚੜ੍ਹਾ ਨੇ 'ਅਾਜ਼ਰੀ' ਬੁੱਤਾਂ ਦੇ ਵਾਂਗੂ,
ਇੱਕ ਤੋਂ ਇੱਕ ਖ਼ੂਬਸੂਰਤ ਇੱਕ ਤੋਂ ਇੱਕ ਲਾਜਵਾਬ। 
ੳੁਹ ਹੈ ਗੰਗਾ, ੳੁਹ ਹੈ ਮੱਕਾ, ੳੁਹ ਬਨਾਰਸ, ਸੋਮਨਾਥ,
ੳੁਹ ਹਰੀਮੰਦਰ ਹੈ ਮੇਰਾ ੳੁਹ ਮੁਤਬੱਰਿਕ ਕਿਤਾਬ।[5] 

ਗ਼ਜ਼ਲ ਨਮੂਨਾ[ਸੋਧੋ]

ਜਗਤਾਰ ਦੀ ਰਚਨਾ 'ਮੋਮ ਦੇ ਲੋਕ' 'ਚੋਂ ਜਗਤਾਰ ਦੀ ਕਾਵਿ-ਸਮਰੱਥਾ ਤੇ ਵਿਲੱਖਣਾ ਦੇ ਨਮੂਨੇ 'ਗ਼ਜ਼ਲਾਂ' 'ਚੋਂ ਚੁਣੇ ਕੁਝ ਸੇ਼ਅਰਾਂ ਰਾਹੀਂ ਜੋ ਹੇਠ ਲਿਖੇ ਅਨੁਸਾਰ ਜੋ ਦਰਜ਼ ਹਨ, ਵਾਚ ਸਕਦੇ ਹਾਂ, ਜਿਵੇ'-

-ਤੂੰ ਏਨਾਂ ਵੀ ਨਹੀਂ ਤੜਪੀ ਜੁਦਾ ਹੋ ਕੇ ਜੁਦਾ ਕਰ ਕੇ। 
 ਕਿ ਜਿੰਨੀ ਤੜਪਦੀ ਹੈ ਛਾਂ ਮੁਸਾਫ਼ਿਰ ਨੂੰ ਵਿਦਾ ਕਰਕੇ। 
 ਬੜਾ ਟੁੱਟੇ, ਜਲੇ, ਤੜਪੇ, ਸਿਤਾਰੇ ਮੈਂ ਅਤੇ ਦੀਵੇ,
 ਨਾ ਜਾਣੇ ਕਿੳੁਂਂ ਨਹੀਂ ਅਾਇਅਾ, ੳੁਹ ਮੇਰੀ ਕਿਸ ਖ਼ਤਾ ਕਰਕੇ। 
 ਦੁਅਾ ਕੀਤੇ ਬਿਨਾਂ ਹੀ ਪਰਤ ਅਾਇਅਾ ਖ਼ਾਨਗਾਹ 'ਚੋਂ ਮੈਂ,
 ਜਾਂ ਵੇਖੀ ਜ਼ਿੰਦਗੀ ਵਰਗੀ ਕੁੜੀ ਮੁੜਦੀ ਦੁਅਾ ਕਰਕੇ[6] 
 -ਤੁਸੀਂ ਦਸੋਂ ਇਹ ਪਹਿਲੀ ਤੋਂ ਕਿਵੇਂ ਵੱਖਰੀ ਸਦੀ ਹੈ। 
 ਅਜੇ ਵੀ ਕੈਦ ਹੈ ਅੌਰਤ ਅਜੇ ਵੀ ਸੁਲਗਦੀ ਹੈ। 
 ਸਮੁੰਦਰ ਕਿਸ ਕ਼ਦਰ ਹੈ ਦੇਵਤਾ ਲਗਦੈ ਪਤਾ ਤਦ,
 ਜਾਂ ਅੰਦਰਲੀ ਹਕੀਕਤ ਸੰਖ ਰਾਹੀਂ ਗੂੰਜਦੀ ਹੈ। 
 ਬੁਝਾਵੇ ਪਿਅਾਸ ਨਾ ੳੁਹ ਪਾਰ ਮੈਨੂੰ ਜਾਣ ਦੇਵੇ,
 ਬੜੀ ਹੀ ਸੰਗਦਿਲ ਰਸਤੇ 'ਚ ਮੇਰੇ ਇੱਕ ਨਦੀ ਹੈ।[7] 
 -ਅਜੇ ਕਰਨ ਹੈ ਪਿੱਛਾ ਮੌਤ ਦਾ ਮੈਂ ੳੁਮਰ ਭਰ ਯਾਰੋ। 
 ਤੁਸੀਂ ਜੇ ਪਰਤਣਾ ਤਾਂ ਪਰਤ ਜਾਓ ਹਮਸਫ਼ਰ ਯਾਰੋ। 
 ਮੈਂ ਰਸਤੇ ਦੀ ਕਿਸੇ ਕਠਨਾਈ ਤੋਂ ਡਰ ਕੇ ਨਹੀਂ ਰੋਇਅਾ,
 ਸਫ਼ਰ ਵਿੱਚ ਅਾ ਹੀ ਜਾਂਦਾ ਹੈ ਕਦੇ ਤਾਂ ਯਾਦ ਘਰ ਯਾਰੋ। 
 ੳੁਤਰਿਅਾ ਚੰਦ ਰਾਤੀ ਮੋਮਬੱਤੀ ਦੇ ਬਦਨ ਅੰਦਰ,
 ਹਨੇਰੇ ਵਿੱਚ ਰਹੇ ਸੁੱਤੇ ਤੁਸੀਂ ਪਰ ਬੇਖ਼ਬਰ ਯਾਰੋ। 
 ੳਨ੍ਹਾਂ ਲੋਨਾਂ ਨੇ ਕੀ ਲੜਨਾ ਚੰਗੀ ਜ਼ਿੰਦਗੀ ਖ਼ਾਤਰ,
 ਜੋ ਚੁੱਕੀ ਫਿਰਨ ਸਿਰ 'ਤੇ ਮੌਤ ਦਾ ਹਰ ਪੈਰ ਡਰ ਯਾਰੋ। 
 ਮਿਰੇ ਪੈਰਾਂ 'ਚ ਖੁੱਭੇ ਕੰਡਿਅਾਂ 'ਤੇ ਫੁੱਲ ਅਾ ਚੱਲੇ,
 ਕਦੋਂ ਮੁਕੱਗੇ ਮੇਰੀ ਜ਼ਿੰਦਗੀ ਦਾ ਪਰ ਸਫ਼ਰ ਯਾਰੋ।[8] 
 -ਨਾ ਗ਼ਮ ਲਿਖਿਅਾ ਤੂੰ ਲੋਕਾਂ ਦਾ ਨਾ ਸ਼ਾਹਾਂ ਦਾ ਜ਼ਬਰ ਲਿਖਿਅਾ। 
 ਤੂੰ ਕੀ ਲਿਖਿਅਾ ਜੇ ਜ਼ੁਲਫ਼ਾ ਦਾ ਕਸੀਦਾ ੳੁਮਰ ਭਰ ਲਿਖਿਅਾ। 
 ਜਨਮ ਲੈ ਕੇ ਦੁਬਾਰਾ ਫਿਰ ਪਛਾੜਾਂਗੀ ਹਨੇਰਾ ਮੈਂ,
 ਪਿਘਲਦੀ ਮੋਮਬੱਤੀ ਨੇ ਹਵਾ ਵਿੱਚ ਬੇਖ਼ਤਰ ਲਿਖਿਅਾ। 
 ਚਿਰਾਗ਼ਾਂ ਨਾਲ ਵਗਦੇ ਪਾਣਿ 'ਤੇ ਜੀਕੂੰ ਲਿਖੀ ਕਵਿਤਾ,
 ਲਿਖੀਂ ਏਸੇ ਤਰ੍ਹਾਂ ਹੀ ਜ਼ਿੰਦਗੀ-ਨਾਮਾ ਅਗਰ ਲਿਖਿਅਾ।[9] 
 -ਕਿਤੇ ਨੇ ਮੋਰ ਤੋਪਾਂ 'ਤੇ ਕਿਤੇ ਕਲਮਾ ਇਬਾਦਤ ਹੈ। 
 ਬਚੇ ਨਾ ਪਰ ਕੋਈ ਦੁਸ਼ਮਣ ਸਿਪਾਹੀਅਾਂ ਨੂੰ ਹਦਾਯਤ ਹੈ। 
 ਨਹੀਂ ਲੜਦੇ ਸਿਪਾਹੀ ਪਰ ੳੁਨ੍ਹਾਂ ਦੇ ਪੇਟ ਲੜਦੇ ਨੇ। 
 ਕਿਸੇ ਦਾ ਕੋਈ ਦੁਸ਼ਮਣ ਨਹੀਂ ਦੁਸ਼ਮਣ ਤਾਂ ਗ਼ੁਰਬਤ ਹੈ। 
 ਮੈਂ ਸਰਹਦ ਦੇ ੳੁਜੜ ਚੁੱਕੇ ਗਰਾਂ ਅੰਦਰ ਖੜਾ ਸੋਚਾਂ,
 ਇਹ ਸਰਹਦ ਦਾ ਗਰਾਂ ਕਿਸ ਦੇਸ਼ ਦਾ ਕਿਸਦੀ ਵਿਰਾਸਤ ਹੈ। 
 ਚੁਫ਼ੇਰੇ ਜੋ਼ਰ ਹੈ ਬਾਰਸ਼ ਦਾ ਝੱਖੜ-ਝਾਂਜਲੇ ਦਾ ਵੀ,
 ਬਣੀ ਮੇਰੇ ਲਈ ਮੇਰੀ ਹੀ ਛਤਰੀ ਇਕ ਮੁਸੀਬਯ ਹੈ।[10] 
 -ਨਾ ਮੇਰੇ ਪਾਸ ਸ਼ੀਸ਼ਾ ਸੀ ਨਾ ੳੁਸਦੇ ਪਾਸ ਚਿਹਰਾ ਸੀ। 
 ਸੀ ਸਾਡੇ ਦਰਮਿਅਾਨ ਇਕ ਫ਼ਾਸਲਾ ਪਰ ਫਿਰ ਵੀ ਰਿਸ਼ਤਾ ਸੀ। 
 ਡਬੋ ਕੇ ਮੈਨੂੰ ਲਹਿਰਾਇਅਾ, ੳੁਛਲਿਅਾ, ਗਰਜਿਅਾ, ਹੱਸਿਅਾ,
 ਸਮੁੰਦਰ ਦਿਲ ਦਾ ਕਮਜ਼ੋਰਾ ਸੀ ਪਰ ਸਾਜ਼ਿਸ਼ 'ਚ ਗਹਿਰਾ ਸੀ।[11] 
 -ਮੇਰੇ ਰਸਤੇ ਵਿਚ ਬੜੇ ਹੀ ਰਸਤਿਅਾਂ ਦੇ ਜਾਲ ਨੇ।
 ਸੰਗ-ਮੀਲਾਂ ਦੇ ਵੀ ਭੁਚਲਾਵੇ ੳੁਨ੍ਹਾਂ ਦੇ ਨਾਲ ਨੇ। 
 ਜਦ ਵੀ ਸੂਰਜ ਚੜ੍ਹ ਪਿਅਾ ਇਹ ਰਾਜ਼ ਰਹਿਣਾ ਰਾਜ਼ ਨਾ 
 ਮੋਮ ਦੇ  ਇਹ  ਲੋਕ  ਨੇ ਜੋ  ਸਾਰੇ ਤੇਰੇ  ਨਾਲ ਨੇ।
 ਟੁੱਟਦੇ ਤਾਰੇ, ਲਰਜ਼ ਦੇ ਅਸ਼ਕ, ਯਾਦਾਂ ਦੇ ਚਰਾਗ਼,
 ਮੈਂ ਇਕੱਲਾ ਹੀ ਨਹੀਂ ਕੁਝ ਹਮਸਫ਼ ਵੀ ਮੇਰੇ ਨਾਲ ਨੇ।
 ਯਾਦ ਹੁਣ ਕੁਝ ਵੀ ਨਹੀਂ ਤੁਰਿਅਾ ਸਾਂ ਕਿੱਥੋਂ, ਕਿਸ ਸਮੇਂ,
 ਨਾਮ ਤਕ ਅਪਣਾ ਭੁਲਾ ਦਿੱਤਾ ਹੈ ਤੇਰੀ ਭਾਲ ਨੇ।[12]
 

ਲੇਖਕ/ਸ਼ਾਇਰ ਦੀਅਾਂ ਹੋਰ ਰਚਨਾਵਾਂ[ਸੋਧੋ]

ਹੇਠ ਲਿਖੀਅਾਂ ਹੋਰ ਰਚਨਾ ਲੇਖਕ/ਸ਼ਾਇਰ ਦੀਅਾਂ ਹਨ, ਜਿਵੇਂ-

 • ਰੁੱਤਾਂ ਰਾਂਗਲੀਆਂ(1957)
 • ਤਲਖ਼ੀਆਂ-ਰੰਗੀਨੀਆਂ(1960)
 • ਦੁੱਧ ਪਥਰੀ (1961)
 • ਅਧੂਰਾ ਆਦਮੀ(1967)
 • ਲਹੂ ਦੇ ਨਕਸ਼(1973)
 • ਛਾਂਗਿਆ ਰੁੱਖ(1976)
 • ਸ਼ੀਸ਼ੇ ਦੇ ਜੰਗਲ (1980)
 • ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ(1985)
 • ਚਨੁਕਰੀ ਸ਼ਾਮ (1990)
 • ਜੁਗਨੂੰ ਦੀਵਾ ਤੇ ਦਰਿਆ (1992)
 • ਅੱਖਾਂ ਵਾਲੀਆਂ ਪੈੜਾਂ(1999)
 • ਪ੍ਰਵੇਸ਼ ਦੁਆਰ(2003)

ਹਵਾਲਾ[ਸੋਧੋ]

 1. http://www.punjabi-kavita.com/DrJagtar.php
 2. ਮੋਮ ਦੇ ਲੋਕ, ਜਗਤਾਰ, ਲੋਕਗੀਤ ਪ੍ਰਕਾਸ਼ਨ,-2006, ਪੰਨਾ-17
 3. ੳੁਹੀ, ਪੰਨਾ-7-8(01-01-2006 ਨੂੰ ਲਿਖੀ 'ਮੇਰਾ ਨਜ਼ਰੀਅਾ' ਸਿਰਲੇਖ ਵਾਲ਼ੀ ਭੂਮਿਕਾ)
 4. ੳੁਹੀ, ਪੰਨਾ-41
 5. ੳੁਹੀ, ਪੰਨਾ-46
 6. ੳੁਹੀ, ਪੰਨਾ-09
 7. ੳੁਹੀ, ਪੰਨਾ-10
 8. ੳੁਹੀ, ਪੰਨਾ-12
 9. ੳੁਹੀ, ਪੰਨਾ-14
 10. ੳੁਹੀ, ਪੰਨਾ-15
 11. ੳੁਹੀ, ਪੰਨਾ-16
 12. ੳੁਹੀ, ਪੰਨਾ-17