ਮੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਨਿੱਸਰੀ ਕਣਕ ਦੀ ਵੱਟ ਤੇ ਮੋਰ
" | ਮੋਰ
Paonroue.JPG
ਨਰ ਭਾਰਤੀ ਮੋਰ ਨਚ ਰਿਹਾ.
" | Scientific classification
ਜਗਤ: ਐਨੀਮਲੀਆ
ਸੰਘ: ਕੋਰਡਾਤਾ
ਵਰਗ: ਏਵਜ,ਪੰਛੀ
ਤਬਕਾ: ਗੈਲੀਫੋਰਮਜ
ਪਰਿਵਾਰ: ਫੇਜੀਅਨਡਾਏ
ਉੱਪ-ਪਰਿਵਾਰ: ਫੇਜੀਅਨਿਨਾਏ
ਜਿਣਸ: ਪਾਵੋ
ਲਿਨਾਏਸ, 1758
" | ਪ੍ਰਜਾਤੀਆਂ

ਪਾਵੋ ਕ੍ਰਿਸਟਾਸਸ
ਪਾਵੋ ਮੂਟੀਕਸ

Peacocks, the endangered birds

ਮੋਰ ਇੱਕ ਪੰਛੀ ਹੈ। ਇਸ ਦਾ ਮੂਲਸਥਾਨ ਦੱਖਣ ਅਤੇ ਦੱਖਣ ਪੂਰਬੀ ਏਸ਼ੀਆ ਵਿੱਚ ਹੈ। ਇਹ ਜਿਆਦਾਤਰ ਖੁੱਲੇ ਵਣਾਂ ਵਿੱਚ ਜੰਗਲੀ ਪੰਛੀਆਂ ਦੀ ਤਰ੍ਹਾਂ ਰਹਿੰਦੇ ਹਨ। ਨੀਲਾ ਮੋਰ ਭਾਰਤ ਅਤੇ ਸ਼ਿਰੀਲੰਕਾ ਦਾ ਰਾਸ਼ਟਰੀ ਪੰਛੀ ਹੈ। ਨਰ ਦੀ ਇੱਕ ਖ਼ੂਬਸੂਰਤ ਅਤੇ ਰੰਗ - ਬਿਰੰਗੀ ਖੰਭਾਂ ਨਾਲ ਬਣੀ ਪੂਛ ਹੁੰਦੀ ਹੈ, ਜਿਸ ਨੂੰ ਉਹ ਖੋਲਕੇ ਪ੍ਰੇਮ ਪ੍ਰਗਟਾ ਲਈ ਨੱਚਦਾ ਹੈ, ਵਿਸ਼ੇਸ਼ ਰੁਪ ਵਲੋਂ ਬਸੰਤ ਅਤੇ ਮੀਂਹ ਦੇ ਮੌਸਮ ਵਿੱਚ। ਮੋਰ ਦੀ ਮਾਦਾ ਨੂੰ ਮੋਰਨੀ ਕਹਿੰਦੇ ਹਨ।

ਜਾਣ ਪਛਾਣ[ਸੋਧੋ]

ਤਸਵੀਰ:Female peacock, with chicks, Nature Park, Mohali,Punjab, India 01.JPG
Female peacock, with chicks, Nature Park, Mohali,Punjab, India

ਮੋਰ ਇੱਕ ਸੁੰਦਰ ਆਕਰਸ਼ਕ ਅਤੇ ਸ਼ਾਨਾਮੱਤਾ ਪੰਛੀ ਹੈ। ਵਰਖਾ ਦੀ ਰੁੱਤ ਵਿੱਚ ਸੰਘਣੇ ਬੱਦਲ ਛਾਉਣ ਉੱਤੇ ਜਦੋਂ ਇਹ ਪੰਛੀ ਆਪਣੇ ਪੰਖ ਫੈਲਾ ਕੇ ਨੱਚਦਾ ਹੈ ਤਾਂ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਇਸਨੇ ਕੋਈ ਹੀਰਿਆਂ ਜੜੀ ਸ਼ਾਹੀ ਪੁਸ਼ਾਕ ਪਹਿਨ ਲਈ ਹੋਵੇ। ਇਸ ਦੇ ਇਸੇ ਰੂਪ ਕਾਰਨ ਹੀ ਇਸਨੂੰ ਪੰਛੀਆਂ ਦਾ ਰਾਜਾ ਕਿਹਾ ਜਾਂਦਾ ਹੈ। ਇਸ ਦੇ ਸਿਰ ਉੱਪਰ ਤਾਜ ਵਰਗੀ ਮਹਿਸੂਸ ਹੋਣ ਵਾਲੀ ਕਲਗੀ, ਇਸ ਦੇ ਪੰਛੀਆਂ ਦਾ ਰਾਜਾ ਹੋਣ ਬਾਰੇ ਭਾਰਤੀ ਲੋਕਾਂ ਦੀ ਅਨੁਭੁਤੀ (perception) ਦੀ ਪੁਸ਼ਟੀ ਕਰਦੀ ਜਾਪਦੀ ਹੈ। ਮੋਰ ਦੀ ਇਸ ਵਿਲੱਖਣ ਸੁੰਦਰਤਾ ਕਾਰਨ ਹੀ ਭਾਰਤ ਸਰਕਾਰ ਨੇ 26 ਜਨਵਰੀ 1963 ਨੂੰ ਇਸਨੂੰ ਭਾਰਤ ਦਾ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ। ਭਾਰਤ ਦਾ ਰਾਸ਼ਟਰੀ ਪੰਛੀ ਹੋਣ ਦੇ ਨਾਲ ਨਾਲ ਇਹ ਭਾਰਤ ਦੇ ਗੁਆਂਢੀ ਦੇਸ਼ ਮਯਾਂਮਾਰ (Berma) ਦਾ ਇਤਿਹਾਸਕ ਚਿੰਨ੍ਹ ਵੀ ਹੈ। 'ਫੇਸਿਆਨਿਡਾਈ' ਪਰਿਵਾਰ ਦੇ ਜੀਅ (Member) ਮੋਰ ਦਾ ਵਿਗਿਆਨਿਕ ਨਾਮ 'ਪਾਵੋ ਕ੍ਰਿਸਟੇਟਸ' ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸਨੂੰ 'ਬਲੂ ਪਿਫਾਉਲ' ਭਾਵ ਪੀਕਾਕ (Peacock) ਕਹਿੰਦੇ ਹਨ। ਸੰਸਕ੍ਰਿਤ ਭਾਸ਼ਾ ਵਿੱਚ ਇਸਨੂੰ 'ਮਯੂਰ' ਦੇ ਨਾਮ ਨਾਲ ਜਾਣੀਆਂ ਜਾਂਦਾ ਹੈ।

ਵਰਤਾਉ[ਸੋਧੋ]

ਮੋਰ ਇੱਕ ਜੰਗਲੀ ਪੰਛੀ ਹੈ ਜਿਹੜਾ ਆਪਣਾ ਆਲ੍ਹਣਾ ਤਾਂ ਜ਼ਮੀਨ ਉੱਤੇ ਹੀ ਬਨਾਉਂਦਾ ਹੈ ਪਰ ਉਸ ਬਾਰੇ ਵਿਚਿੱਤਰ ਤਥ ਇਹ ਹੈ ਕਿ ਉਹ ਟਿਕਾਣਾ ਜਾਂ ਆਰਾਮ ਰੁੱਖਾਂ ਉੱਤੇ ਹੀ ਕਰਦਾ ਹੈ। ਇਹ ਇੱਕ ਸਥਲੀ ਅਤੇ ਚੋਗਾ ਦੇਣ ਵਾਲਾ ਜੀਵ ਹੈ। ਆਮ ਧਾਰਨਾ ਅਨੁਸਾਰ ਮੋਰ ਇੱਕ ਤੋਂ ਵੱਧ ਜੋੜੇ ਬਣਾਉਣ ਵਾਲਾ ਜੀਵ ਹੈ ਜਿਸ ਕਰ ਕੇ ਵਿਗਿਆਨੀ ਇਸਨੂੰ ਬਹੁ- ਵਿਵਾਹਿਤ (Polygamous) ਸ਼੍ਰੇਣੀ ਦੇ ਅੰਤਰਗਤ ਰਖਦੇ ਹਨ। ਭਾਵੇਂ ਕਿ ਦਖਣ ਪੂਰਬੀ ਏਸ਼ੀਆ ਵਿਸ਼ੇਸ਼ ਤੌਰ ਤੇ ਜਾਵਾ ਦੇ ਹਰੇ ਪੰਖਾਂ ਵਾਲੇ ਮੋਰ ਅਸਲ ਵਿੱਚ ਇੱਕ ਪਤਨੀਵਰਤਾ (Monogamous) ਜੀਵ ਹੀ ਹਨ। ਇਹ ਭਾਰਤੀ ਨੀਲੇ ਪੰਖਾਂ ਵਾਲੇ ਮੋਰਾਂ ਦੇ ਕਰੀਬੀ ਰਿਸ਼ਤੇਦਾਰ ਵੀ ਹਨ।

ਖੁਰਾਕ ਸੰਬੰਧੀ ਆਦਤਾਂ[ਸੋਧੋ]

ਮੋਰ ਆਪਣੇ ਭੋਜਨ ਦੇ ਮਸਲੇ ਵਿੱਚ ਸਰਬ- ਆਹਾਰੀ (Omnivorous) ਸੁਭਾਉ ਦੇ ਧਾਰਨੀ ਹਨ। ਇਹ ਪੌਦਿਆਂ ਦੇ ਆਮ ਤੌਰ ਤੇ ਸਾਰੇ ਭਾਗ: ਫੁੱਲਾਂ ਦੀਆਂ ਪੰਖੜੀਆਂ, ਬੀਜਾਂ ਦੇ ਸਿਰੇ, ਕੀੜੇ ਮਕੌੜੇ, ਖੰਡ ਆਕਾਰੀ ਜੀਵਾਂ (arthropods) ਰੀਂਗਣ ਵਾਲੇ ਜੀਵਾਂ (reptiles) ਅਤੇ ਜਲਥਲੀ ਜੀਵਾਂ ਆਦਿ ਸਾਰਾ ਕੁਝ ਖਾ ਲੇਂਦੇ ਹਨ।