ਮੋਹਨ ਗਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਹਨ ਗਿੱਲ
ਜਨਮ3 ਮਈ 1953
ਪੰਜਾਬ (ਭਾਰਤ)
ਭਾਸ਼ਾਪੰਜਾਬੀ
ਸਿੱਖਿਆਐਮ ਏ (ਅੰਗਰੇਜ਼ੀ), ਗੋਰਮਿੰਟ ਕਾਲਜ ਲੁਧਿਆਣਾ
ਪ੍ਰਮੁੱਖ ਅਵਾਰਡਇਕਬਾਲ ਅਰਪਣ ਯਾਦਗਾਰੀ ਐਵਾਰਡ, 2014
ਜੀਵਨ ਸਾਥੀਮਨਜੀਤ
ਰਿਸ਼ਤੇਦਾਰਕਮਲਪ੍ਰੀਤ (ਬੇਟੀ)


ਮੋਹਨ ਗਿੱਲ ਪੰਜਾਬੀ ਕਵੀ ਅਤੇ ਹਾਇਕੂ ਲੇਖਕ ਹੈ ਜੋ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਰਹਿੰਦਾ ਹੈ। ਕਵਿਤਾ ਤੋਂ ਬਿਨਾਂ ਉਸ ਨੇ ਵਾਰਤਕ ਅਤੇ ਹਾਸ-ਵਿਅੰਗ ਲਿਖਣ 'ਤੇ ਵੀ ਹੱਥ ਅਜਮਾਈ ਕੀਤੀ ਹੈ। ਲਿਖਣ ਦੇ ਨਾਲ ਨਾਲ ਉਹ ਕੈਨੇਡਾ ਦੀਆਂ ਸਾਹਿਤਕ ਗਤੀਵਿਧੀਆਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈਂਦਾ ਹੈ।

ਜੀਵਨ ਵੇਰਵਾ[ਸੋਧੋ]

ਮੋਹਨ ਗਿੱਲ ਦਾ ਜਨਮ 3 ਮਈ 1953 ਨੂੰ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਡੇਹਲੋਂ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸ. ਜਗੀਰ ਸਿੰਘ ਅਤੇ ਮਾਤਾ ਦਾ ਨਾਮ ਸ੍ਰੀਮਤੀ ਦਲੀਪ ਕੌਰ ਸੀ।

ਉਹਨਾਂ ਨੇ ਆਪਣਾ ਬਚਪਨ ਆਪਣੇ ਪਿੰਡ ਵਿੱਚ ਹੀ ਗੁਜ਼ਾਰਿਆ। ਉਹ ਤਿੰਨ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਹਨ। ਮੋਹਨ ਗਿੱਲ ਦੇ ਮਾਪੇ ਬੇਸ਼ਕ ਅਾਪ ਅਨਪੜ੍ਹ ਸਨ ਿਫਰ ਵੀ ਉਹ ਆਪਣੇ ਬੱਚਿਆ ਨੂੰ ਪੜਾਉਣਾ ਚਾਹੁੰਦੇ ਸਨ, ਕਿਉਂਕਿ ਉਹਨਾਂ ਨੂੰ ਸਿੱਖਿਆ ਦੀ ਮਹੱਤਤਾ ਦਾ ਿਗਅਾਨ ਸੀ। ਮੋਹਨ ਗਿੱਲ ਅੱਠਵੀਂ ਜਮਾਤ ਤੱਕ ਆਪਣੇ ਪਿੰਡ, ਡੇਹਲੋਂ, ਦੇ ਸਕੂਲ ਵਿੱਚ ਪੜ੍ਹੇ, ਿਫਰ ਉਹਨਾਂ ਨੇ ਦਸਵੀਂ ਮੰਡੀ ਬਹਾਦਰ ਗੜ੍ਹ ਦੇ ਖਾਲਸਾ ਸਕੂਲ ਤੋਂ ਕੀਤੀ, ਬੀ ਏ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਤੋਂ ਅਤੇ ਅੰਗ੍ਰੇਜ਼ੀ ਦੀ ਐੱਮ ਏ ਗੋਰਮਿੰਟ ਕਾਲਜ ਲੁਧਿਆਣੇ ਤੋਂ ਕੀਤੀ। ਫਿਰ ਨਾਗਪੁਰ ਯੂਨੀਵਰਸਿਟੀ ਤੋਂ ਇਕ ਸਾਲ ਦਾ ਡੀ. ਪੀ. ਡੀ. ਦਾ ਡਿਪਲੋਮਾ ਕੀਤਾ।

ਮੋਹਨ ਗਿੱਲ ਸੰਨ 1977 ਵਿੱਚ ਵਿਆਹ ਦੇ ਆਧਾਰ 'ਤੇ ਕੈਨੇਡਾ ਆ ਗਏ। ਕੈਨੇਡਾ ਆ ਕੇ ਸੰਨ 1986 ਤੱਕ ਉਹ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਪ੍ਰਿੰਸ ਜਾਰਜ ਵਿੱਚ ਰਹੇ ਅਤੇ ਸੰਨ 1987 ਵਿੱਚ ਸਰੀ ਆ ਗਏ। ਹੁਣ ਮੋਹਨ ਗਿੱਲ ਸਰੀ, ਕੈਨੇਡਾ ਵਿੱਚ ਆਪਣੀ ਪਤਨੀ ਮਨਜੀਤ ਨਾਲ ਰਹਿੰਦੇ ਹਨ। ਉਹਨਾਂ ਦੀ ਇਕ ਬੇਟੀ ਕਮਲਪ੍ਰੀਤ ਹੈ ਜੋ ਕੈਨੇਡਾ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। [1]

ਸਾਹਿਤਕ ਸਫਰ[ਸੋਧੋ]

ਉਹਨਾਂ ਨੇ ਸਕੂਲ ਪੜ੍ਹਦਿਆਂ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਕਾਲਜ ਪਹੁੰਚ ਕੇ ਇਹ ਲਿਖਣ ਦਾ ਸ਼ੌਕ ਹੋਰ ਵੀ ਤਿੱਖਾ ਹੋ ਗਿਆ ਅਤੇ ਉਹ ਕਾਲਜ ਦੇ ਕਵਿਤਾ ਮੁਕਾਬਲਿਆਂ ਵਿੱਚ ਆਪਣੀਆਂ ਲਿਖੀਆਂ ਕਵਿਤਾਵਾਂ ਪੜ੍ਹਨ ਲੱਗੇ। ਕਾਲਜ ਪੜ੍ਹਦਿਆਂ ਹੀ ਉਹ ਅਖਬਾਰਾਂ, ਰਸਾਲਿਆਂ ਵਿੱਚ ਛਪਣ ਲੱਗੇ। ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿੱਚ ਪੜ੍ਹਦੇ ਸਮੇਂ ਉਹ ਸੰਨ 70-72 ਤੱਕ ਕਾਲਜ ਦੇ ਮੈਗਜ਼ੀਨ ਪੰਜਾਬੀ ਸੈਕਸ਼ਨ ਦੇ ਸਹਾਇਕ ਸੰਪਾਦਕ ਅਤੇ ਸੰਨ 72-73 ਦੌਰਾਨ ਉਹ ਇਸ ਮੈਗਜ਼ੀਨ ਦੇ ਸੰਪਾਦਕ ਰਹੇ। ਉਹਨਾਂ ਦੀ ਪਹਿਲੀ ਪੁਸਤਕ "ਗਿਰਝਾਂ ਦੀ ਹੜਤਾਲ" 1995 ਵਿੱਚ ਛਪੀ। ਇਹ ਇਕ ਕਾਵਿ-ਨਾਟ ਹੈ। ਉਸ ਤੋਂ ਬਾਅਦ ਹੁਣ ਤੱਕ ਉਹ ਕਵਿਤਾ ਦੀਆਂ ਛੇਂ ਕਿਤਾਬਾਂ ਛਪਵਾ ਚੁੱਕੇ ਹਨ। ਪਿਛਲੇ ਕਾਫੀ ਸਮੇਂ ਤੋਂ ਉਹ ਕੈਨੇਡਾ ਤੋਂ ਛਪਦੇ ਹਫਤਾਵਾਰੀ ਅਖਬਾਰ "ਇੰਡੋਕੈਨੇਡੀਅਨ ਟਾਈਮਜ਼" ਲਗਾਤਾਰ ਕਾਲਮ ਲਿਖ ਰਹੇ ਹਨ। [2] ਇਸਤੋਂ ਇਲਾਵਾ ਚੈਨਲ ਪੰਜਾਬੀ ਤੇ 'ਕਲਾ ਦੇ ਅੰਗ ਸੰਗ ' ਪ੍ਰੋਗਰਾਮ ਵੀ ਹੋਸਟ ਕਰਦੇ ਹਨ।

ਲਿਖਤਾਂ[ਸੋਧੋ]

  • ਗਿਰਝਾਂ ਦੀ ਹੜਤਾਲ (ਕਾਵਿ ਸੰਗ੍ਰਹਿ), ਲਾਹੌਰ ਬੁੱਕ ਸ਼ਾਪ ਲੁਧਿਆਣਾ, 1995)
  • ਬਨਵਾਸ ਤੋਂ ਬਾਅਦ (ਕਾਵਿ ਸੰਗ੍ਰਹਿ 2007)
  • ਤ੍ਰੇਲ ਤੁਪਕੇ ( ਕਾਵਿ ਸੰਗ੍ਰਹਿ ਹਾਇਕੂ 2009)
  • ਮੋਖਸ਼ (ਕਾਵਿ ਸੰਗ੍ਰਹਿ ਹਿੰਦੀ ਅਤੇ ਪੰਜਾਬੀ 2012)
  • ਜੀਵਨ ਪੰਧ ਦਾ ਸੁਹਜ ( ਵਾਰਤਕ ਪੁਸਤਕ 2013)
  • ਆਤਮ ਮੰਥਨ (ਵਾਰਤਕ ਪੁਸਤਕ 2015-2020)
  • ਨਮਕੀਨ ਰਸਗੁੱਲੇ (ਵਿਅੰਗ ਪੁਸਤਕ 2015)
  • ਕੁੱਤੇ ਦੀ ਤੀਰਥ ਯਾਤਰਾ (ਵਿਅੰਗ ਪੁਸਤਕ 2017)
  • ਰੱਬ ਦੌਰੇ ਤੇ ਗਿਆ (ਵਿਅੰਗ ਪੁਸਤਕ 2017)
  • ਸੈਲਫੀ (ਕਾਵਿ ਸੰਗ੍ਰਹਿ 2019)
  • ਇੱਕ ਹੋਰ ਮਹਾਂਭਾਰਤ ( ਕਾਵਿ ਸੰਗ੍ਰਹਿ 2020)
  • ਸੰਪਾਦਿਤ ਪੁਸਤਕਾਂ:
  • ਪਰਵਾਸੀ ਪੰਜਾਬੀ ਸਾਹਿਤ (2005)
  • ਕਲਮਾਂ ਦਾ ਸਫਰ (2009)
  • ਪਰਵਾਸੀ ਸਾਹਿਤ ਵਿਸ਼ਲੇਸ਼ਣ (2014 ਯੂਨੀਵਰਸਿਟੀ ਬ੍ਰਿਟਿਸ਼ ਕੁਲੰਬੀਆਂ ਵਿਚ ਸਿਲੇਬਸ ਦਾ ਹਿੱਸਾ ਰਹੀ ਹੈ)

ਇਨਾਮ ਸਨਮਾਨ[ਸੋਧੋ]

  • ਕੈਨੇਡਾ ਕਾਊਂਸਲ ਟ੍ਰੈਵਲ ਗ੍ਰਾਂਟ, (2003)
  • ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ 'ਇਕਬਾਲ ਅਰਪਣ ਯਾਦਗਾਰੀ ਅਵਾਰਡ', (2014)
  • ਮੋਹਨ ਗਿੱਲ ਦੀਆਂ ਸਾਹਿਤਕ ਰਚਨਾਵਾਂ ਉਪਰ ਹੋਇਆ ਖੋਜ ਕਾਰਜ:
  • ਪਰਵਾਸ, ਮੈਗਜ਼ੀਨ ਅਕਤੂਬਰ -ਦਸੰਬਰ 2020
  • ਮੋਹਨ ਗਿੱਲ ਦਾ ਕਾਵਿ-ਸੰਗ੍ਰਹਿ "ਇਕ ਹੋਰ ਮਹਾਂਭਾਰਤ":ਪਰਖ ਪੜਚੋਲ 2021 ਸੰਪ ਡਾ.ਮਨਪ੍ਰੀਤ ਕੌਰ

ਬਾਹਰਲੇ ਲਿੰਕ[ਸੋਧੋ]

ਸੱਜਰੀ ਹਵਾ ਦੇ ਬੁੱਲੇ ਵਰਗਾ ਸ਼ਾਇਰ: ਮੋਹਨ ਗਿੱਲ

ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 15ਵਾਂ ਸਾਲਾਨਾ ਸਮਾਗਮ 31 ਮਈ ਨੂੰ

ਮੋਹਨ ਗਿੱਲ ਨਾਲ ਇਕ ਮੁਲਾਕਾਤ

ਹਵਾਲੇ[ਸੋਧੋ]

  1. ਸੱਜਰੀ ਹਵਾ ਦੇ ਬੁੱਲੇ ਵਰਗਾ ਸ਼ਾਇਰ: ਮੋਹਨ ਗਿੱਲ
  2. ਸੱਜਰੀ ਹਵਾ ਦੇ ਬੁੱਲੇ ਵਰਗਾ ਸ਼ਾਇਰ: ਮੋਹਨ ਗਿੱਲ