ਮੋਹਿੰਦਰ ਠੁਕਰਾਲ
ਦਿੱਖ
ਮੋਹਿੰਦਰ ਠੁਕਰਾਲ (ਜਨਮ 1946) ਇੱਕ ਪੰਜਾਬੀ ਕਲਾਕਾਰ ਹੈ। ਇਹ 2021 ਦੀ ਆਪਣੀ ਐਗਜ਼ੀਬੀਸ਼ਨ "ਵੰਡ" ਦੇ ਲਈ ਜਾਣੇ ਜਾਂਦੇ ਹਨ।[1]
ਜ਼ਿੰਦਗੀ
[ਸੋਧੋ]ਮੋਹਿੰਦਰ ਠੁਕਰਾਲ ਦਾ ਪਰਿਵਾਰਕ ਪਿਛੋਕੜ ਸਿਆਲਕੋਟ (ਹੁਣ ਪਾਕਿਸਤਾਨ) ਤੋਂ ਹੈ। ਉੱਥੇ, ਇਹਨਾਂ ਦੇ ਦਾਦਾ ਗਿਆਨ ਚੰਦ ਦਾ ਖੰਡ ਦਾ ਵਪਾਰ ਸੀ।[2]
ਠੁਕਰਾਲ ਦਾ ਜਨਮ 1946 ਵਿੱਚ ਪਿਤਾ ਹੰਸ ਰਾਜ ਤੇ ਮਾਤਾ ਸੁਹਾਗਵੰਤੀ ਦੇ ਘਰ ਹੋਇਆ। 1947 ਵਿੱਚ ਦੇਸ਼ ਵੰਡ ਤੋਂ ਬਾਅਦ ਇਹਨਾਂ ਦਾ ਪਰਿਵਾਰ ਅੰਮ੍ਰਿਤਸਰ ਦੇ ਇੱਕ ਸ਼ਰਨਾਰਥੀ ਕੈਂਪ ਵਿੱਚ ਆ ਗਿਆ।[2]
1968 ਵਿੱਚ ਮੋਹਿੰਦਰ ਠੁਕਰਾਲ ਨੇ ਕਣਕ ਦੇ ਦਾਣਿਆਂ ਉੱਤੇ ਖ਼ੁਸ਼ਖ਼ਤੀ ਕਰਨੀ ਸ਼ੁਰੂ ਕੀਤੀ।[3]
ਗੈਲਰੀ
[ਸੋਧੋ]-
ਆਪਣੇ ਸਟੂਡੀਓ ਵਿੱਚ
-
ਇੱਕ ਪੇਂਟਿੰਗ ਦੇ ਨਾਲ਼ ਬੈਠਿਆਂ
-
ਐਗਜ਼ੀਬੀਸ਼ਨ ਦੌਰਾਨ
-
ਐਗਜ਼ੀਬੀਸ਼ਨ ਦੌਰਾਨ
ਹਵਾਲੇ
[ਸੋਧੋ]- ↑ Service, Tribune News. "ਅਸੀਂ ਪੰਜਾਬੀਆਂ ਨੇ ਆਜ਼ਾਦੀ ਨਹੀਂ, ਸਿਰਫ਼ ਵੱਢ-ਟੁੱਕ ਹੀ ਦੇਖੀ..." Tribuneindia News Service. Retrieved 2021-10-22.
- ↑ 2.0 2.1 "ਵੰਡ ਦਾ ਦਰਦ ਹੰਢਾਉਣ ਵਾਲਿਆਂ ਦੀ ਪੀੜਾ ਬਿਆਨਦੇ ਮੋਹਿੰਦਰ ਠੁਕਰਾਲ ਦੇ ਚਿੱਤਰ". Punjabi Jagran News. Retrieved 2021-11-20.
- ↑ Service, Tribune News. "His art defies age, his creativity many bounds". Tribuneindia News Service (in ਅੰਗਰੇਜ਼ੀ). Retrieved 2021-10-22.