ਮੌਰਗਨ ਫ਼ਰੀਮੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੌਰਗਨ ਫ਼ਰੀਮੈਨ
Morgan Freeman
ਅਕਤੂਬਰ 2006 ਵਿੱਚ ਮੌਰਗਨ ਫ਼ਰੀਮੈਨ
ਜਨਮ (1937-06-01) 1 ਜੂਨ 1937 (ਉਮਰ 86)
ਪੇਸ਼ਾਅਦਾਕਾਰ, ਨਿਰਦੇਸ਼ਕ
ਸਰਗਰਮੀ ਦੇ ਸਾਲ1964–ਹੁਣ ਤੱਕ
ਜੀਵਨ ਸਾਥੀ
  • ਜੀਨੈੱਟ ਅਡੇਅਰ ਬਰੈਡਸ਼ੌ (1967–1979)
  • ਮਰਨਾ ਕੌਲੀ-ਲੀ (1984–2010)

ਮੌਰਗਨ ਫ਼ਰੀਮੈਨ[2] (ਜਨਮ 1 ਜੂਨ, 1937) ਇੱਕ ਅਮਰੀਕੀ ਅਦਾਕਾਰ, ਫ਼ਿਲਮ ਨਿਰਦੇਸ਼ਕ ਅਤੇ ਵਾਚਕ ਹੈ। ਇਹਨੂੰ ਸਟਰੀਟ ਸਮਾਰਟ, ਡਰਾਈਵਿੰਗ ਮਿੱਸ ਡੇਜ਼ੀ, ਸ਼ੌਸ਼ੈਂਕ ਰਿਡੈਂਪਸ਼ਨ ਅਤੇ ਇਨਵਿਕਟਸ ਵਿੱਚ ਕੀਤੀ ਅਦਾਕਾਰੀ ਸਦਕਾ ਅਕੈਡਮੀ ਇਨਾਮ ਦੀਆਂ ਨਾਮਜ਼ਦਗੀਆਂ ਹਾਸਲ ਹੋਈਆਂ ਹਨ ਅਤੇ 2005 ਵਿੱਚ ਮਿਲੀਅਨ ਡਾਲਰ ਬੇਬੀ ਵਿੱਚ ਸਭ ਤੋਂ ਵਧੀਆ ਸਹਾਇਕ ਅਦਾਕਾਰ ਵਾਸਤੇ ਆਸਕਾਰ ਇਨਾਮ ਮਿਲਿਆ। ਇਹਨੂੰ ਗੋਲਡਨ ਗਲੋਬ ਇਨਾਮ ਅਤੇ ਸਕਰੀਨ ਐਕਟਰਜ਼ ਗਿਲਡ ਇਨਾਮ ਵੀ ਮਿਲ ਚੁੱਕੇ ਹਨ। ਫ਼ਰੀਮੈਨ ਕਈ ਹਿੱਟ ਫ਼ਿਲਮਾਂ ਵਿੱਚ ਕੰਮ ਕਰ ਚੁੱਕਿਆ ਹੈ ਜਿਵੇਂ ਕਿ ਅਨਫ਼ੌਰਗਿਵਨ, ਗਲੌਰੀ, ਰੌਬਿਨ ਹੁੱਡ: ਪ੍ਰਿੰਸ ਆਫ਼ ਥੀਵਜ਼, ਸੈਵਨ, ਡੀਪ ਇੰਪੈਕਟ, ਦ ਸੰਮ ਆਫ਼ ਆਲ ਫ਼ੀਅਰਜ਼, ਬਰੂਸ ਆਲਮਾਈਟੀ, ਅਲੌਂਗ ਕੇਮ ਅ ਸਪਾਈਡਰ, ਦ ਡਾਰਕ ਨਾਈਟ ਤਿੱਕੜੀ, ਮਾਰਚ ਆਫ਼ ਦ ਪੈਂਗੁਇਨਜ਼, ਦ ਲੈਗੋ ਮੂਵੀ ਅਤੇ ਲੂਸੀ। ਇਹਨੂੰ ਆਪਣੀ ਸ਼ਾਂਤ ਅਤੇ ਡੂੰਘੀ ਅਵਾਜ਼ ਕਰ ਕੇ ਜਾਣਿਆ ਜਾਂਦਾ ਹੈ। ਇਹਦੀ ਸਭ ਤੋਂ ਪਹਿਲੀ ਫ਼ਿਲਮ ਦੀ ਇਲੈਕਟ੍ਰਿਕ ਕੰਪਨੀ ਸੀ।

ਹਵਾਲੇ[ਸੋਧੋ]

  1. "The Film Programme". September 12, 2008. BBC Radio 4. Retrieved January 18, 2014. {{cite episode}}: Missing or empty |series= (help)
  2. Interview (archived via Google Books), The New Yorker, July 3, 1978. Freeman: "[My grandmother] had been married to Morgan Herbert Freeman, and my father was Morgan Porterfield Freeman, but they forgot to give me a middle name."

ਬਾਹਰੀ ਕੜੀਆਂ[ਸੋਧੋ]