ਮੌਲਵੀ ਗ਼ੁਲਾਮ ਰਸੂਲ ਆਲਮਪੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮੌਲਵੀ ਗੁਲਾਮ ਰਸੂਲ ਤੋਂ ਰੀਡਿਰੈਕਟ)

ਮੌਲਵੀ ਗ਼ੁਲਾਮ ਰਸੂਲ ਆਲਮਪੁਰੀ (29 ਜਨਵਰੀ 1849 - 7 ਮਾਰਚ 1892[1]) ਪੰਜਾਬੀ ਦੇ ਮਸ਼ਹੂਰ ਸੂਫ਼ੀ ਸ਼ਾਇਰ ਅਤੇ ਕਿੱਸਾਕਾਰ ਸਨ।

ਜੀਵਨ ਵੇਰਵੇ[ਸੋਧੋ]

ਉਹ ਪਿੰਡ ਆਲਮ ਪੁਰ ਕੋਟਲਾ, ਜ਼ਿਲਾ ਹੁਸ਼ਿਆਰਪੁਰ (ਪੰਜਾਬ) ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਪਿਤਾ ਦਾ ਨਾਮ ਮੁਰਾਦ ਬਖ਼ਸ਼ ਸੀ।[2] ਮੌਲਵੀ ਸਾਹਿਬ ਸਿਰਫ ਛੇ ਮਹੀਨੇ ਦੇ ਹੋਏ ਸੀ ਕਿ ਉਨ੍ਹਾਂ ਦੀ ਮਾਤਾ ਮੋਹਤਰਮਾ ਰਹਿਮਤ ਬੀਬੀ ਦੀ ਮੌਤ ਹੋ ਗਈ। ਮੌਲਵੀ ਸਾਹਿਬ ਕੇਵਲ 12 ਸਾਲ ਦੇ ਸੀ, ਜਦ ਉਨ੍ਹਾਂ ਦੇ ਪਿਤਾ ਦੀ ਵੀ ਮੌਤ ਹੋ ਗਈ।

ਅਧਿਆਪਕ ਵਜੋਂ[ਸੋਧੋ]

ਮੌਲਵੀ ਸਾਹਿਬ ਉਸ ਨੇ 1864 ਤੋਂ 1878 ਤੱਕ ਇਕ ਅਧਿਆਪਕ ਦੇ ਤੌਰ ਤੇ ਕੰਮ ਕੀਤਾ। ਸ਼ੁਰੂ ਵਿੱਚ ਮੀਰਪੁਰ ਦੇ ਇੱਕ ਪ੍ਰਾਇਮਰੀ ਸਕੂਲ ਵਿੱਚ ਲੱਗੇ. 1878 ਵਿਚ ਪਿੰਡ ਮਹੇਸਰ ਵਿੱਚ ਤਬਦੀਲ ਕਰ ਦਿੱਤਾ ਗਿਆ। ਉਥੇ 4 ਸਾਲ ਪੜ੍ਹਾਇਆ ਅਤੇ ਇਸ ਦੇ ਬਾਅਦ ਉਸ ਨੇ 1882 ਵਿੱਚ ਅਸਤੀਫਾ ਦੇਕੇ ਵਾਪਸ ਆਪਣੇ ਪਿੰਡ ਆਲਮਪੁਰ ਆ ਗਏ।

ਰਚਨਾਵਾਂ[ਸੋਧੋ]

  • ਕਿੱਸਾ ਦਾਸਤਾਨ ਅਮੀਰ ਹਮਜ਼ਾ (1864)
  • ਅਹਸਨ-ਉਲ-ਕਸਸ (ਕਿੱਸਾ ਯੂਸੁਫ਼ ਜ਼ੁਲੈਖ਼ਾ)
  • ਸੀਹਰਫ਼ੀ ਸੱਸੀ ਪੁੰਨੂ
  • ਬਾਰਾਂ ਮਾਹਾ ਮਾਲੀ ਤੇ ਬੁਲਬੁਲ
  • ਚਿੱਠੀ ਸੱਯਦ ਰੌਸ਼ਨ ਅਲੀ ਦੇ ਨਾਮ

ਹਵਾਲੇ[ਸੋਧੋ]