ਮੜ੍ਹੀਆਂ ਤੋਂ ਦੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਮੜ੍ਹੀਆਂ ਤੋਂ ਦੂਰ"
ਲੇਖਕ ਰਘੁਬੀਰ ਢੰਡ
ਦੇਸ਼ਭਾਰਤ
ਭਾਸ਼ਾਪੰਜਾਬੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨ ਕਿਸਮਪ੍ਰਿੰਟ

ਮੜ੍ਹੀਆਂ ਤੋਂ ਦੂਰ ਪੰਜਾਬੀ ਕਹਾਣੀਕਾਰ ਰਘੁਬੀਰ ਢੰਡ ਦੀ ਪੰਜਾਬੀ ਕਹਾਣੀ ਹੈ।

ਕਥਾਨਕ[ਸੋਧੋ]

ਬਲਵੰਤ ਰਾਏ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਇੰਗਲੈਂਡ ਲੈ ਆਉਂਦਾ ਹੈ। ਐਤਵਾਰ ਦੇ ਦਿਨ ਕਥਾਕਾਰ ਨੇ ਬਲਵੰਤ ਰਾਏ ਨੂੰ ਪਰਿਵਾਰ ਸਮੇਤ ਆਪਣੇ ਘਰ ਖਾਣੇ ਤੇ ਬਲਾਉਂਦਾ ਹੈ। ਬਲਵੰਤ ਰਾਏ ਦੀ ਮਾਂ ਕਥਾਕਾਰ ਦੀ ਪਤਨੀ ਦੀ ਮਾਂ ਦੇ ਸ਼ਹਿਰ ਰਾਵਲਪਿੰਡੀ ਦੀ ਹੋਣ ਕਰਕੇ ਉਸ ਦੀ ਮਾਸੀ ਬਣ ਗਈ। ਅਗਲੇ ਐਤਵਾਰ ਜਦੋਂ ਕਥਾਕਾਰ ਤੇ ਉਸ ਦੀ ਪਤਨੀ ਨੇ ਮਾਸੀ ਨੂੰ ਗੁਰਦੁਆਰੇ ਲਿਜਾਣਾ ਚਾਹੁੰਦੇ ਹਨ, ਤਾਂ ਉਸ ਦੇ ਪੁੱਤਰ-ਨੂੰਹ ਅਤੇ ਪੋਤੇ-ਪੋਤੀਆਂ ਵਿੱਚੋਂ ਕੋਈ ਉਸ ਦੇ ਨਾਲ ਨਹੀਂ ਜਾਂਦਾ। ਜਦੋਂ ਮਾਸੀ ਨੇ ਗੁਰਦੁਆਰੇ ਜਾ ਕੇ ਲੰਗਰ ਦੀ ਸੇਵਾ ਕੀਤੀ ਤੇ ਮੰਦਰ ਜਾ ਕੇ ਭਜਨ ਗਾਏ, ਤਾਂ ਦੋਹਾਂ ਸੰਸਥਾਵਾਂ ਦੇ ਮੁਖੀ ਬੜੇ ਪਰਭਾਵਿਤ ਹੋਏ। ਮਾਸੀ ਨੂੰ ਇੰਗਲੈਂਡ, ਉੱਥੋਂ ਦੇ ਲੋਕਾਂ, ਸਾਫ਼ ਸੜਕਾਂ, ਖੁੱਲ੍ਹੇ ਖਾਣ-ਪੀਣ, ਮੌਸਮ ਤੇ ਸੁੱਖ ਸਹੂਲਤਾਂ ਕਰਕੇ ਸੁਰਗ ਜਾਪਦਾ ਸੀ ਤੇ ਉਹ ਚਾਹੁੰਦੀ ਸੀ ਕਿ ਉਸ ਦਾ ਪੁੱਤਰ ਉਸ ਨੂੰ ਸਦਾ ਲਈ ਆਪਣੇ ਕੋਲ਼ ਰੱਖ ਲਵੇ ਤੇ ਆਪਣੇ ਬਾਪ ਨੂੰ ਵੀ ਬੁਲਾ ਲਵੇ। ਕੁਝ ਸਮਾਂ ਬੀਤ ਜਾਣ ਦੇ ਬਾਅਦ ਮਾਸੀ ਕਥਾਕਾਰ ਨੂੰ ਘਰ ਬੁਲਾਉਂਦੀ ਹੈਤੇ ਭੁੱਬਾਂ ਮਾਰ ਕੇ ਰੋਂਦੀ ਹੈ ਅਤੇ ਕਹਿੰਦੀ ਹੈ ਕਿ ਉਹ ਬਲਵੰਤ ਨੂੰ ਆਖ ਕੇ ਉਸ ਨੂੰ ਛੇਤੀ ਤੋਂ ਛੇਤੀ ਇੰਡੀਆ ਵਾਪਸ ਭਿਜਵਾ ਦੇਵੇ। ਉਹ ਪੁੱਤਰ ਨੂੰਹ, ਪੋਤੇ ਪੋਤੀਆਂ ਦੇ ਅਪਣੱਤ ਤੋਂ ਸੱਖਣੇ ਮਾਹੌਲ ਤੋਂ ਅੱਕ ਚੁੱਕੀ ਹੈ ਅਤੇ ਉਹ ਮੜ੍ਹੀਆਂ ਤੋਂ ਦੂਰ ਉਸ ਵਤਨ ਤੋਂ ਨਿਕਲ ਜਾਣ ਲਈ ਉਤਾਵਲੀ ਹੈ।

ਪਾਤਰ[ਸੋਧੋ]

  • ਮਾਸੀ (ਬਲਵੰਤ ਰਾਏ ਦੀ ਮਾਂ)
  • ਬਲਵੰਤ ਰਾਏ