ਮੱਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Wikipedia mug.jpg

ਮੱਗ ਇੱਕ ਤਰਾਂ ਦੇ ਕੱਪ ਜੋ ਕਿ ਗਰਮ ਪੀਣ ਪਦਾਰਥ, ਜਿਵੇਂ ਕਿ ਚਾਹ, ਕਾਫ਼ੀ, ਗਰਮ ਚਾਕਲੇਟ, ਸੂਪ ਆਦਿ, ਪੀਣ ਲਈ ਵਰਤਿਆ ਜਾਂਦਾ ਹੈ, ਨੂੰ ਕਿਹਾ ਜਾਂਦਾ ਹੈ। ਆਮ ਤੌਰ ਤੇ ਮੱਗ ਦੇ ਮੁੱਠਾ ਲਗਿਆ ਹੁੰਦਾ ਹੈ, ਅਤੇ ਇਹ ਸਧਾਰਨ ਕੱਪ ਨਾਲੋਂ ਵੱਧ ਚੀਜ਼ ਸੰਭਾਲਣ ਦੀ ਸਮਰੱਥਾ ਰਖਦਾ ਹੈ। ਸਾਦੇ ਤੌਰ ਤੇ ਹੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਰਸਮੀ ਮੌਕਿਆਂ ਉੱਤੇ ਆਮ ਕੱਪ ਹੀ ਵਰਤੇ ਜਾਂਦੇ ਹਨ। ਪੁਰਾਣੇ ਸਮੇਂ ਵਿੱਚ ਮੱਗ ਲੱਕੜ, ਹੱਡੀ ਜਾਂ ਚਿਕਣੀ ਮਿੱਟੀ ਨੂੰ ਆਕਾਰ ਦੇ ਕੇ ਬਣਾਏ ਜਾਂਦੇ ਸੀ। ਅੱਜਕਲ ਇਹ ਕੱਚੀ ਮਿੱਟੀ, ਪੱਥਰ ਜਾਂ ਚੀਨੀ ਦੇ ਵੀ ਬਣਾਏ ਜਾਂਦੇ ਹਨ। ਕੁੱਝ ਵਿਸ਼ੇਸ਼ ਮੌਕਿਆਂ ਤੇ ਵਰਤੇ ਜਾਣ ਲਈ ਕੱਚ ਦੇ ਮੱਗ ਵੀ ਬਣਾਏ ਜਾਂਦੇ ਹਨ।