ਮੱਛੀ (ਕਹਾਣੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਮੱਛੀ"
ਲੇਖਕ ਇਕਬਾਲ ਰਾਮੂਵਾਲੀਆ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨ ਕਿਸਮਪ੍ਰਿੰਟ

ਮੱਛੀ ਚੋਟੀ ਦੇ ਪੰਜਾਬੀ ਕਹਾਣੀਕਾਰਾਂ ਵਿੱਚੋਂ ਇੱਕ ਇਕਬਾਲ ਰਾਮੂਵਾਲੀਆ ਦੀ ਇੱਕ ਪੰਜਾਬੀ ਨਿੱਕੀ ਕਹਾਣੀ ਹੈ। ਇਸ ਕਹਾਣੀ ਦੇ ਅਧਾਰ ਤੇ ਜਸਵੰਤ ਦੀਦ ਵੱਲੋਂ ਡਾਇਰੈਕਟ ਕੀਤੀ ਟੈਲੀਫ਼ਿਲਮ ‘ਜਲਪਰੀ’ ਦਾ ਨਿਰਮਾਣ ਕੀਤਾ ਗਿਆ ਹੈ।[1]

ਸਾਰ[ਸੋਧੋ]

ਇਹ ਕਹਾਣੀ ਕੈਨੇਡਾ ਦੇ ਇੱਕ ਪਤੀ ਪਤਨੀ ਜੋੜੇ ਦੀ ਜ਼ਿੰਦਗੀ ਦੇ ਦੁਆਲੇ ਘੁੰਮਦੀ ਹੈ। ਪਤਨੀ ਆਪਣੇ ਪਤੀ ਨੂੰ ਪੜ੍ਹਾਉਣ ਖ਼ਾਤਰ ਫੈਕਟਰੀ ਵਿੱਚ ਸਖ਼ਤ ਘਾਲਣਾ ਘਾਲਦੀ ਹੈ। ਪਰ ਇੱਕ ਸੜਕ ਹਾਦਸੇ ਵਿੱਚ ਅਧਰੰਗ ਦੀ ਮਰੀਜ਼ ਬਣ ਕੇ ਮੰਜੇ ਜੋਗੀ ਰਹਿ ਜਾਂਦੀ ਹੈ। ਉਸ ਦੇ ਪਤੀ ਦੀ ਜ਼ਿੰਦਗੀ ਵਿੱਚ ਆਈ ਇੱਕ ਹੋਰ ਅੌਰਤ ਉਸ ਨੂੰ ‘ਨਕਾਰਾ ਮੱਛੀ’ ਕਹਿੰਦੀ ਹੈ ਹੋਈ ਉਸ ਦੇ ਪਤੀ ਨੂੰ ਉਕਸਾਉਂਦੀ ਹੈ ਕਿ ਉਹ ਉਸਨੂੰ ਨਰਸਿੰਗ ਹੋਮ ਵਿੱਚ ਭੇਜ ਦੇਵੇ। ਇੱਕ ਵਾਰ ਤਾਂ ਪਤੀ ਆਪਣੀ ਅਪੰਗ ਪਤਨੀ ਤੋਂ ਮੁਕਤੀ ਹਾਸਲ ਕਰਨ ਲਈ ਲਗਭਗ ਤਿਆਰ ਹੋ ਜਾਂਦਾ ਹੈ, ਪਰ ਆਪਣਾ ਫੈਸਲਾ ਲਾਗੂ ਕਰਨ ਤੋਂ ਪਹਿਲਾਂ ਹੀ ਉਸ ਅੰਦਰਲਾ ਮਾਨਵ ਜਾਗ ਪੈਂਦਾ ਹੈ।

ਹਵਾਲੇ[ਸੋਧੋ]