ਮੱਧਕਾਲੀਨ ਪੰਜਾਬੀ ਸੱਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਾਣ-ਪਛਾਣ  :-[ਸੋਧੋ]

ਸਭਿਆਚਾਰ ਮਨੁੱਖੀ ਜੀਵਨ ਜਿਤਨਾ ਹੀ ਵਿਸ਼ਾਲ ਅਤੇ ਅਹਿਮ ਵਰਤਾਰਾ ਹੈ । ਮਨੁੱਖ ਦੀ ਸਮਾਜਿਕ ਹੋਂਦ ਕਾਰਨ ਸਭਿਆਚਾਰ ਉਸ ਦੀ ਇੱਕ ਅਜਿਹੀ ਵਿਲੱਖਣ ਪ੍ਰਾਪਤੀ ਵਜੋਂ ਜਾਣਿਆ ਜਾਂਦਾ ਹੈ, ਜਿਹੜੀਆਂ ਨਾ ਕੇਵਲ ਉਸ ਨੂੰ ਪ੍ਰਕ੍ਰਿਤੀ ਦੇ ਬਾਕੀ ਜੀਵ-ਜੰਤੂਆਂ ਤੋਂਂ ਅਲੱਗ ਕਰਦੀ ਹੈ, ਸਗੋਂਂ ਵਿਭਿੰਨ ਮਨੁੱਖਾਂ ਸਮੂਹ ਅਤੇ ਉਪਸਮੂਹਾਂ ਵਿਚਕਾਰ ਸਾਂਂਝ ਤੇ ਵੱਖਰੇਵੇਂ ਦੇ ਲੱਛਣ ਵੀ ਨਿਰਧਾਰਿਤ ਕਰਦੀ ਹੈ ।

ਸ਼ਬਦ 'ਸਭਿਆਚਾਰ' ਦੇ ਅੰਗਰੇਜ਼ੀ ਪਰਿਆਏ 'ਕਲਚਰ' ਸ਼ਬਦ ਆਰੰਭ ਵਿਚ ਖੇਤੀਬਾੜੀ , ਪਸ਼ੂ ਪਾਲਣ ਆਦਿ ਦੇ ਅਰਥਾਂ ਵਿੱਚ ਪ੍ਰਯੋਗ ਹੁੰਦਾ ਸੀ । ਸਤਾਰਵੀਂਂ ਸਦੀ ਦੇ ਸ਼ੁਰੂ ਹੋਣ ਤੱਕ ਇਹ ਸ਼ਬਦ ਅਰਥ - ਸੰਕੋਚ ਅਤੇ ਅਰਥ ਵਿਸਥਾਰ ਦੇ ਵਿਵਿਧ ਸਰੂਪਾਂ ਵਿਚੋਂ ਦੀ ਗੁੁਜ਼ਰ ਚੁੁਕਿਆ ਸੀ ।[1]

ਪਰਿਭਾਸ਼ਾ :-[ਸੋਧੋ]

ਐਡਵਰਡ. ਬੀ. ਟਾਇਲਰ 'ਮਨੁੱਖ ਦੀਆਂ ਵਿਲੱਖਣ 'ਯੋਗਤਾਵਾਂ' ਤੇ 'ਸਮਰਥਾਂਂਵਾਂਂ' ਦੇ ਅਜਿਹੇ ਜਟਿਲ ਸਮੁਚ ਨੂੰ ਸਭਿਆਚਾਰ ਮੰੰਨਦਾ ਹੈ, ਜਿਹੜੀਆਂ ਉਸਨੂੰ ਸਮਾਜ ਦਾ ਮੈਂਬਰ ਹੋਣ ਕਾਰਨ ਪ੍ਰਾਪਤ ਹੁੁੰਦੀਆਂ ਹਨ ।


ਅਮਰੀਕੀ ਮਾਨਵ ਵਿਗਿਆਨੀ ਹਿਰਸਕੋਵਿਤਸ ਅਨੁਸਾਰ, "ਵਾਤਾਵਰਣ ਦਾ ਮਨੁੱਖ ਸਿਰਜਿਆ ਭਾਗ ਜਾਂ ਮਨੁੱਖੀ ਵਿਵਹਾਰ ਦਾ ਸਿੱਖਿਆ ਹੋਇਆ ਭਾਗ ਹੀ ਸਭਿਆਚਾਰ ਹੈ ।[2]

ਮੱਧਕਾਲ[ਸੋਧੋ]

ਮੱਧਕਾਲ1700 ਤੋਂ ਲੈ ਕੇ ਲਗਭਗ 1900 ਤੱਕ ਦਾ ਸਮਾਂ ਮੰਨਿਆ ਜਾਂਦਾ ਹੈ। ਜੋ ਦੋ ਕਾਲਾਂ ਆਦਿ ਕਾਲ ਅਤੇ ਆਧੁਨਿਕ ਕਾਲ ਦੇ ਵਿਚਕਾਰ ਕੜੀ ਦਾ ਕੰਮ ਕਰਦਾ ਹੈ। ਇਸ ਕਾਲ ਵਿੱਚ ਗੁਰਮਤਿ ਕਾਵਿ ਧਾਰਾ, ਭਗਤੀ ਕਾਵਿ ਧਾਰਾ ਆਪਣੇ ਸਿਖ਼ਰ ਤੇ ਪਹੁੰਚਦੀ ਹਨ। ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਕ੍ਰਾਂਤੀ ਦੀ ਆਤਮਾ ਨੂੰ ਪਛਾਣਿਆ,ਉਨ੍ਹਾਂ ਕ੍ਰਾਂਤੀ ਲਹਿਰ ਨੂੰ ਹੋਰ ਉਭਰਿਆ। ਉਨ੍ਹਾਂ ਨੇ ਰਹੱਸਾਤਮਕ ਅਤੇ ਸਦਾਚਾਰਕ ਜੀਵਨ ਨੂੰ ਵਿਦਰੋਹੀ ਤੇ ਸੰਘਰਸ਼ਮਈ ਬਣਾ ਦਿੱਤਾ। ਜੋ ਪੰਜਾਬੀ ਸੁਭਾਅ ਵਿਚ ਅੱਜ ਵੀ ਕਿਤੇ ਨਾ ਕਿਤੇ ਸਮੋਇਆ ਹੋਇਆ ਹੈ ।

ਪੰਜਾਬੀ ਸਾਹਿਤ ਹੀ ਅਜਿਹਾ ਹੈ,ਜੋ ਆਦਿ ਕਾਲ'ਚੌ ਆਇਆ, ਮੱਧਕਾਲ ਨੇ ਕਬੂਲਿਆ ਤੇ ਅੱਗੋ ਆਧੁਨਿਕ ਕਾਲ ਨੂੰ ਪ੍ਰਦਾਨ ਕੀਤਾ, ਜੋ ਲੋਕ ਸੰਸਕ੍ਰਿਤੀ ਤੇ ਸਭਿਆਚਾਰ ਨੂੰ ਪ੍ਰਗਟਾਉਂਦਾ ਹੈ।[3]

ਮੱਧਕਾਲੀਨ ਪੰਜਾਬੀ ਸਭਿਆਚਾਰ ਦੇ ਪ੍ਰਮੁੱਖ ਲੱਛਣ:-[ਸੋਧੋ]

(੧) ਪੰਜਾਬੀ ਸਭਿਆਚਾਰ ਮਿਸ਼ਰਤ ਸਭਿਆਚਾਰ ਹੈ ।


(੨) ਪੰਜਾਬੀ ਸਭਿਆਚਾਰ ਅਨੇਕਤਾ ਵਿੱਚ ਏਕਤਾ ਦਾ ਪ੍ਰਤੀਕ ਹੈ ।


(੩) ਪੰਜਾਬ ਦਾ ਇਤਿਹਾਸਕ ਵਿਰਸਾ ਜਦੋ-ਜਹਿਦ ਵਾਲਾ ਰਿਹਾ ਹੈ ।


(੪) ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਰਿਹਾ ਹੈ । ਇਸ ਲਈ ਪੰਜਾਬੀ ਸਭਿਆਚਾਰ ਮੁੱਖ ਰੂਪ ਵਿੱਚ ਕਿਰਤੀ ਕਿਸਾਨ ਦਾ ਸਭਿਆਚਾਰ ਹੈ ।


(੫) ਇਹ ਮਨੁੱਖਤਾ ਲਈ ਚਨਾਣ ਮੁਨਾਰਾ ਹੈ ।


(੬) ਪੰਜਾਬ ਉਪਜਾਊ ਧਰਤੀ ਵਾਲਾ ਮੈਦਾਨੀ ਖੇਤਰ ਹੈ ।


(੭) ਪੰਜਾਬੀ ਸਭਿਆਚਾਰ ਦੇ ਸੁਭਾਅ ਵਿੱਚ ਸੇਵਾ ਕਰਨਾ, ਕਿਸੇ ਦੇ ਕੰਮ ਆਉਣਾ, ਦੁੱਖੀ ਲੋੜਵੰਦਾਂ ਤੇ ਕਮਜ਼ੋਰਾਂਂ ਦੀ ਰਾਖੀ ਕਰਨਾ ਅਤੇ ਜ਼ੁੁੁਲਮਾਂ ਨਾਲ ਟੱਕਰ ਲੈੈੈਣਾ ਰਿਹਾ ਹੈ ।


(੮) ਪੰਜਾਬ ਦਾ ਪ੍ਰਕ੍ਰਿਤਕ ਸੁੁਭਾਅ ਖ਼ੇੜਿਆ,ਹਾਸਿਆਂ,ਰੰੰਗਾਂਂ ਤੇ ਆਤਮਿਕ,ਹੁੁਲਾਰਿਆ ਨਾਲ ਨਸ਼ਿਆਉਣ ਵਾਲਾ ਹੈੈ,ਜੋ ਇਸਨੂੰ ਦੁਨੀਆਂ ਭਰ ਵਿਚ ਵਿਲੱਖਣਤਾ ਬਖ਼ਸ਼ਦੀ ਹੈ ।


(੯) ਇਸ ਪੰਜਾਬੀ ਸਭਿਆਚਾਰ ਦਾ ਆਧਾਰ ਮਾਨਵੀ ਸਾਂਝਾਂਂ ਹਨ ।


(੧੦) ਪੰਜਾਬੀ ਸਭਿਆਚਾਰ ਵਿਚ ਸਾਂਝਾ ਤੋੜਨਾ ਮਿਹਣਾ ਹੈ ।


(੧੧) ਇਸ ਦੀ ਹਰ ਰਸਮ ਤੇ ਰੀਤ ਸਰਲ ਤੇ ਖ਼ੁਸਗਵਾਰ ਹੈ ।


(੧੨)ਪੰਜਾਬੀ ਸਭਿਆਚਾਰ ਵਿਚ ਪ੍ਰਾਹੁਣਚਾਰੀ ਦਾ ਖ਼ਾਸ ਮੱਹਤਵ ਹੈ ।


(੧੩) ਪੰਜਾਬੀ ਸਭਿਆਚਾਰ ਮਾਂਵਾਂ ਠੰਢੀਆਂ ਛਾਂਵਾਂ ਦੀ ਆਤਮਿਕ ਮੱਹਤਤਾ ਸਮਝਦਾ ਹੈ ।[4]

ਮੱਧਕਾਲ ਪੰਜਾਬੀ-ਸਮਾਜਕ,ਸਭਿਆਚਾਰ ਪਰਿਪੇਖ:-[ਸੋਧੋ]

ਪੰਜਾਬੀ ਸਾਹਿਤ ਦੇ ਮੱਧਕਾਲ ਵਿਚ ਸੋਲ੍ਹਵੀਂ ਸ਼ਤਾਬਦੀ ਨੂੰ ਪੰਜਾਬੀ ਸਾਹਿਤ ਦਾ 'ਸਵਰਨ ਯੁੱਗ' ਮੰਨਿਆ ਜਾਂਦਾ ਹੈ।ਸੋਲ੍ਹਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦਿੱੱਲੀ ਸਲਤਨਤ ਦਾ ਹੀ ਭਾਗ ਸੀ । ਜਿਸ ਵਿੱਚ ਲੋਧੀ ਵੰੰਸ਼ ਦੇ ਤਿੰੰਨ ਹੁਕਮਰਾਨਾਂ ਨੇ(1451 ਤੋਂ 1517ਈ:ਤੱਕ) ਰਾਜ ਕੀਤਾ ਸੋਲ੍ਹਹਵੀਂ ਸਦੀ ਦੇ ਸ਼ੁਰੂ ਵਿੱੱ ਕਾਬਲ ਦੇ ਸ਼ਾਸ਼ਕ ਬਾਬਰ ਨੇ ਵੀ ਆਪਣੇ ਹਮਲੇ ਸ਼ੁਰੂ ਕਰ ਦਿੱਤੇ । ਇਸ ਤੋਂਂ ਬਾਅਦ ਬਾਬਰ ਨੇ ਮੁੁੁਗ਼ਲ ਰਾਜ ਦੀ ਨੀਂਂਹ ਰੱਖੀ । ਮੁੁੁਗ਼ਲ ਬਾਦਸ਼ਾਹ ਦਾ ਰਾਜ ਆਮ ਜਨਤਾ ਲਈ ਲਾਭਕਾਰੀ ਨਹੀਂਂ ਸੀ । ਇਨ੍ਹਾਂ ਕਾਰਨਾਂਂ ਕਰਕੇ ਹੀ ਆਮ ਜਨਤਾ ਵਿਦਰੋਹੀ ਬਣੀ।ਇਸ ਸਭਿਆਚਾਰਕ ਪਿਛੋਕੜ ਨੇ ਪੰਜਾਬੀ ਸਾਹਿਤ ਦੀ ਨਿਖੱੜਵੀਂਂ ਪਛਾਣ ਕਾਇਮ ਕੀਤੀ। ਇਸ ਕਾਲ ਦੇ ਅੰਤਰਗਤ ਗੁਰਮਤਿ ਕਾਵਿ ਧਾਰਾ, ਸੂੂੂਫ਼ੀ ਕਾਵਿ ਧਾਰਾ, ਕਿੱੱਸਾ ਕਾਵਿ ਧਾਰਾ, ਲੋਕਿਕ ਕਾਵਿ ਧਾਰਾ ਤੇ ਵਾਰਤਕ ਧਾਰਾ ਆਦਿ ਰਚਨਾਵਾਂਂ ਨੇ ਪੰਜਾਬੀ ਸਭਿਆਚਾਰ ਉਤੇ ਅਸਰਦਾਇਕ ਪ੍ਰਭਾਵ ਪਏ ।[5]

ਪੰਜਾਬੀ ਜੀਵਨ ਬੜਾ ਰੰਗੀਲਾ ਜੀਵਨ ਹੈ ।ਪੰਜਾਬੀ ਜੰਮਦਾ ਹੀ ਲੋਰੀਆਂ ਵਿੱਚ, ਉਹ ਲੋਰੀਆਂ ਵਿੱਚ ਹੀ ਪਲਦਾ ਹੈ , ਘੋੜੀਆਂ ਵਿੱਚ ਵਿਆਹਿਆ ਜਾਂਦਾ ਹੈ, ਢੋਲੇ ਮਾਹੀਏ ਵਿੱਚ ਜੁਆਨੀ ਦਾ ਰਸ ਮਾਣਦਾ ਹੈ,ਅੰਤ ਅਲਾਹੁਣੀਆਂ ਵਿੱਚ ਮਰ ਜਾਂਦਾ ਹੈ । ਏਥੇ ਕੁਝ ਸ਼ਗਨਾਂ ਭਰੇ ਅਜਿਹੇ ਲੋਕ ਗੀਤ ਪੇਸ਼ ਕੀਤੀ ਜਾਂਦੇ ਹਨ ,ਜੋ ਆਦਿਿ ਕਾਲ ਤੋਂ ਹੁੰਦੇ ਹੋਏ ਮੱਧਕਾਲ ਵਿੱਚ ਚਲਦੇ ਆਧੁਨਿਕ ਕਾਲ ਵਿੱਚ ਪ੍ਰਵੇੇਸ਼ ਕਰਦੇ ਹਨ ।

ਬੱਚੇ ਦੇ ਜਨਮ ਸੰਬੰਧੀ ਰੀਤਾਂ ਤੇ ਗੀਤ:-[ਸੋਧੋ]

(੧) ਨਵ ਜੰਮੇ ਬੱਚੇ ਦੀ ਲੋਹੜੀ ਮਨਾਈ ਜਾਂਦੀ ਹੈ ।

(੨) ਪੁੱਤ ਪੈਦਾ ਹੋਣ ਤੇ ਗਾਵਾਂ, ਮੱਝਾਂ ਖਰਦੀਆਂ ਜਾਂਦੀਆਂ ਹਨ । ਉਨ੍ਹਾਂ ਨੂੰ ਖ਼ੁਸ਼ੀ ਵਿਚ ਨਵੇਂ ਸੰਗਲ ਪਾਏ ਜਾਂਦੇ ਹਨ ।

'ਵੀਰ ਘਰ ਪੁੱਤ ਜੰਮਿਆ,ਬਾਪੂ ਮੱਝੀਆਂ ਦੇ ਸੰਗਲ ਘੜਾਵੇ ।'

ਆਮ ਕਰਕੇ ਮੁੰਡੇ ਦਾ ਜਨਮ ਚੰਗਾ ਤੇ ਕੁੜੀ ਦਾ ਜਨਮ ਮਾੜਾ ਸਮਝਿਆ ਜਾਂਦਾ ਹੈ । ਪੁੱਤ ਹੋਣ ਤੇ ਖ਼ੁਸ਼ੀ ਵਿੱਚ ਥਾਲੀ ਵੱਜਦੀ ਹੈ ਪਰ ਕੁੜੀ ਦੇ ਜੰਮਿਆ ਗ਼ਮੀ ਵਿੱਚ ਠੀਕਰਾ ਫੁੱਟਿਆ ਜਾਂਦਾ ਸੀ ।

'ਜਦ ਹੋਈ ਧਾਪਾਂ ਤਾਂ ਫੁਟਿਆ ਠੀਕਰਾ ,

ਜਦ ਹੋਇਆ ਸ਼ੇਰ ਤਾਂ ਵੱਜੀ ਥਾਲੀ।'

ਵਿਆਹ ਵੇਲੇ ਦੀਆਂ ਰਸਮਾਂ ਤੇ ਗੀਤ:-[ਸੋਧੋ]

ਪੰਜਾਬੀ ਸਭਿਆਚਾਰ ਵਿਚ ਵਿਆਹ ਸੰਬੰਧੀ ਅਨੇਕਾਂ ਹੀ ਰਸਮਾਂ ਨਿਭਾਈਆਂ ਜਾਂਦੀਆਂ ਹਨ । ਵਿਆਹ ਤੋਂ ਪਹਿਲਾਂ ਖੱਤਰੀ ਖੁਲ੍ਹਾ ਕੇ ਮੁੰਡੇ ਕੁੜੀ ਬਾਰੇ ਪੰਡਤ ਪਾਸੋ ਪੁੱਛਿਆ ਜਾਂਦੀ ਸੀ । ਪਹਿਲਾਂ ਰਿਸ਼ਤੇ ਜਾਤਾਂ ਵਿੱਚ ਹੀ ਕੀਤੇ ਜਾਂਦੇ ਸਨ । ਉਸ ਸਮੇਂ ਗੁਰੂਆਂ, ਭਗਤਾਂ ਤੇ ਪੀਰਾਂ ਨੇ ਵੀ ਜਾਤ-ਪਾਤ ਦਾ ਜ਼ੋੋਰਦਾਰ ਖੰਡਨ ਕੀਤਾ ।

'ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ ।'

ਵਿਆਹ ਵਾਲੇ ਦਿਨਾਂ ਵਿੱਚ ਕੁੜੀ ਮੁੁੰਡੇ ਵਾਲਿਆ ਦੇ ਘਰ ਲਗਭਗ ਇਕ ਮਹੀਨਾ ਜਾਂ ਇਕ ਹਫਤਾ ਖ਼ੁਸ਼ੀ ਦੇ ਗੀਤ ਗਾਏ ਜਾਣ ਦੀ ਰੀਤ ਪ੍ਰਚਲਿਤ ਸੀ । ਵਰ ਟੋਲਣ ਦੀ ਵਿਚੋੋੋਲਗੀ ਆਮ ਤੌਰ ਤੇ ਬ੍ਰਾਹਮਣ ਹੀ ਕਰਦਾ ਸੀ ।

ਘੋੜੀ ਚੜ੍ਹਾਵਾ:-

ਘੋੜੀ ਚੜ੍ਹਾਵੇ ਤੋਂ ਪਹਿਲਾਂ ਤੇ ਵਟਣਾ ਮਲਣ ਤੋਂ ਬਾਅਦ 'ਨਿਉਂਦਾ' ਸ਼ਰੀਕੇੇੇਚਾਰੀ ਤੇ ਰਿਸ਼ਤੇਦਾਰਾਂ ਵੱੱਲੋਂ ਪਾਇਆ ਜਾਂਦਾ ਹੈੈ ।

ਵਾਗ ਫ਼ੜਾਈ ਤੇ ਸੁਰਮਾ ਪੁਆਈ ਦੀਆਂ ਰੀਤਾਂ ਰਸਮਾਂ ਹੁੰਦੀਆਂ ਹਨ ।

ਪਾਣੀ ਵਰਨਾ:-

ਘਰ ਆਈ ਵਹੁਟੀ ਉਤੋਂ ਮੁੰਡੇ ਦੀ ਮਾਂ ਪਾਣੀ ਵਰਨ ਦੀ ਰਸਮ ਕਰਦੀ ਹੈ । ਹੋਰ ਵੀ ਚਾਚੀਆਂ, ਤਾਈਆਂ ਤੇ ਭਾਬੀਆਂ ਵੀ ਇਹ ਰਸਮ ਕਰਦੀਆਂਂ ਹਨ।

ਮਰਨ ਵੇਲੇ ਦੀਆਂ ਰਸਮਾਂ ਦੇ ਗੀਤ:-[ਸੋਧੋ]

ਪੰਜਾਬੀ ਸਭਿਆਚਾਰ ਵਿੱਚ ਮਰਨ ਦੇ ਮੌਕੇ ਉਤੇ ਅਲਾਹੁਣੀਆਂ ਦਿੱਤੀਆਂ ਜਾਂਦੀਆਂ ਹਨ । ਅਲਾਹੁਣੀ ਲੋੋੋਕ ਦਰਦ ਕਾਵਿ ਰੂਪ ਹੈ । ਮੌਤ ਉਤੇ ਕਾਂਂਤੇ ਗਏ ਗੀਤ ਵਿੱਚ ਸਿਆਪੇ ਨੂੰ 'ਅਲਾਹੁਣੀ' ਕਹਿੰਦੇ ਹਨ । ਕਿਸੇੇ ਮੁਟਿਆਰ ਨੂੰ ਦਿੱਤੀ ਜਾਂਦੀ ਅਲਾਹੁਣੀ  :

ਤੇਰਾ ਲੁਛ ਲੁਛ ਕਰਦਾ ਜਿਸਮ , ਧੀਏ ਮੋਰਨੀਏ,

ਹਾਏ ਹਾਏ ਧੀਏ ਮੋਰਨੀਏ ।

ਤੇਰੀ ਨਾਗਨ ਵਰਗੀ ਤੋਰ , ਧੀਏ ਮੋਰਨੀਏ,

ਹਾਏ ਹਾਏ ਧੀਏ ਮੋਰਨੀਏ ।[6]


ਪੰਜਾਬ ਦਾ ਭੂਗੋਲਿਕ ਸਰੂਪ:-[ਸੋਧੋ]

ਪੰਜਾਬ ਦਾ ਭੂਗੋਲਿਕ ਸਰੂਪ, ਜਿਨ੍ਹਾਂ ਬਚਿੱਤਰ, ਵੰਨ-ਸੁਵੰਨਾ, ਸੁਆਦਲਾ, ਸਾਰਥਿਕ, ਸਮਾਜਕ ਤੇ ਸੰਘਰਸ਼ਮਈ ਰਿਹਾ ਹੈ , ਉਨ੍ਹਾਂ ਹੀ ਇਸ ਦਾ ਸਭਿਆਚਾਰ ਹੈ । ਪੰਜਾਬ ਦਾ ਸਰੂਪ ਬਣਦਾ,ਵਿਗੜਦਾ,ਖੰਡਿਤ ਤੇ ਆਖੰਡ ਹੁੰਦਾ ਰਿਹਾ । ਇਸ ਪ੍ਰਕਾਰ ਦੀ ਭੂਗੋਲਿਕ ਤੇ ਰਾਜਨੀਤਿਕ ਪ੍ਰਕਿਰਿਆ ਵਿਚ ਸਭਿਆਚਾਰ ਦੇ ਮੁਹਾਂਦਰੇ ਦੀ ਆਪਣੀ ਹੀ ਇੱਕ ਵੱਖਰੀ ਨੁਹਾਰ ਬਣਦੀ ਗਈ ।[7]

ਭੂਗੋਲਿਕ ਸੀਮਾ-ਵਿਸਥਾਰ ਤੇ ਰਾਜਨੀਤਿਕ ਮੁਹਾਂਦਰਾ:-[ਸੋਧੋ]

ਅਸਲ ਵਿੱਚ ਸਮੇਂ ਸਮੇਂ ਤੇ ਪੰਜਾਬ ਦੀ ਭੂਗੋਲਿਕ ਸੀਮਾ ਤੇ ਰਾਜਨੀਤਿਕ ਮੁੁੁਹਾਂਂਦਰਾ ਬਦਲਦਾ ਹੀ ਰਿਹਾ ਹੈ । ਜਿਸ ਤੋਂਂ ਸਪੱਸ਼ਟ ਹੈ ਕਿ ਉਨ੍ਹਾਂ ਪਰਿਸਥਿਤੀਆਂ ਦੌਰਾਨ ਪੰਜਾਬ ਦੇ ਕਈ ਹੋੋੋ ਨਾਮ ਵੀ ਪ੍ਰਚਲਿਤ ਰਹੇ ਹੋਣਗੇ ਤੇ ਇਸਦੀ ਭੂਗੋਲਿਕ ਹੱਦ-ਬੰਦੀ ਵੀ ਬਦਲਦੀ ਰਹੀ ਹੋੋਵੇਗੀ । ਉਸ ਸਮੇਂ ਦੇ ਪੰਜਾਬ ਦੇ ਦੋ ਤਰ੍ਹਾਂ ਦੇ ਨਾਮ ਪ੍ਰਚਲਿਤ ਰਹੇੇ, ਇੱਕ ਦਰਿਆ ਮੂਲਕ ਨਾਮ - 'ਸਪਤ-ਸਿੰੰਧੂ' , 'ਪੰਚ-ਨਦ' , 'ਪੰਜ+ਆਬ' ਆਦਿ

ਦੂਸਰੇ ਕਬੀਲਾ ਜਾਂ ਵੰਸ਼ ਮੂਲਕ ਨਾਮ - ਵਹੀਕ , ਮਦ੍ਰ , ਉਸ਼ੀਨਰ , ਤ੍ਰਿਗਰਤ , ਕੇਕਯ ਤੇ ਪੁਰੂ ਆਦਿ ।[8]


ਯੁੱਧਾਂਂ ਦਾ ਅਖਾੜਾ:-[ਸੋਧੋ]

ਭਾਰਤ ਉੱਤੇ ਆਉਣ ਵਾਲੀ ਹਰ ਇੱਕ ਬਿਪਤਾ ਨੂੰ ਪੰਜਾਬ ਨੇ ਬੜੀ ਖ਼ੁਸ਼ੀ ਤੇ ਦਲੇਰੀ ਨਾਲ ਸਹਿਣ ਕੀਤਾ । ਬਹੁਤ ਸਾਰੇ ਇਤਿਹਸਕਾਰਾਂ ਨੇ ਤਾਂ ਪੰਜਾਬ ਨੂੰ 'ਸ਼ੇੇਰ ਦਰਵਾਜ਼ਾ' ਤੇ ਭਾਰਤ ਦੀ 'ਖੜਗ-ਭੁਜਾ' ਵੀ ਆਖਿਆ ਹੈ । ਪੰਜਾਬ ਦੀ ਧਰਤੀ 'ਤੇੇ ਹੀ 'ਨਾਗ ਜੱੱਗ' ਹੋੋੋਇਆ , ਜਿਸ ਵਿਚ ਬ੍ਰਾਹਮਣਾਂ ਤੇ ਖੱਤਰੀਆਂ ਦਾ ਵਰਗ ਸੰਘਰਸ਼ ਹੋਇਆ ਤੇ ਇੱਕ ਬਹੁਤ ਵੱਡੀ ਲੜਾਈ ਲੜੀ ਗਈ । ਜਿਸ ਨੇ ਕੌਮੀ-ਚਰਿੱਤਰ 'ਚ ਦਰਾੜ ਵੀ ਪਾਈ । ਲਗਾਤਾਰ ਇਕ ਹਜ਼ਾਰ ਵਰ੍ਹੇ ਤੱਕ ਯੂਨਾਨੀ-ਸ਼ੂਕ , ਹੂਨ , ਬੈਕਟਰੀਅਨ ਤੇ ਪਾਰਥੀਅਨ ਪੰਜਾਬ ਉੱੱਤੇ ਹਮਲਾ ਕਰਦੇ ਹਨ । ਇਸ ਪ੍ਰਕਾਰ ਹੱਲਿਆਂ, ਧੱਕਿਆਂ, ਮੁੁੁਸ਼ਕਲਾਂ ਤੇ ਮਾਰਾਂ ਨਾਲ ਪੰਜਾਬੀ ਸਭਿਆਚਾਰ ਮਰਿਆ ਨਹੀਂ,ਸਗੋਂਂ ਅਮਰ ਹੋਇਆ ਹੈ ।[9]

ਸਭਿਆਚਾਰਕ ਪਰਿਵਰਤਨ:-[ਸੋਧੋ]

ਮੱਧਕਾਲ ਦੇ ਸਭਿਆਚਾਰਕ ਪਰਿਵਰਤਨ ਵਿੱਚ ਗੁਰੂ ਸਾਹਿਬਾਨਾਂ ਨੇ ਵੱਡਮੁੱਲਾ ਯੋਗਦਾਨ ਪਾਇਆ । ਜਿਸ ਸਮੇਂ ਗੁਰੂ ਨਾਨਕ ਦੇਵ ਜੀ ਇਸ ਮਾਤ ਲੋਕ ਵਿੱਚ ਆਏ ,ਉਸ ਸਮੇਂ ਸਾਰੇ ਪਾਸੇ ਕੂਕ,ਪਾਪ,ਤੇ ਕੁਕਰਮਾਂ ਦੇ ਕਾਲੇ ਬੱਦਲ ਛਾਏ ਹੋਏ ਸਨ । ਲੋਕਾਂ ਨੂੰ ਕੋਈ ਰਹਿਬਰ ਨਜ਼ਰ ਨਹੀਂ ਸੀ ਆਉਂਦਾ । ਉਰਦੂ ਦੇ ਪ੍ਰਸਿੱਧ ਸ਼ਾਇਰ ਮੁਹੰਮਦ ਇਕਬਾਲ ਨੇ ਗੁਰੂ ਸਾਹਿਬ ਜੀ ਦੇ ਆਗਮਨ ਸੰੰਬੰਧੀ ਬੜਾ ਭਾਵ ਪੂਰਨ ਸ਼ਿਅਰ ਆਖਿਆ ਹੈ ।

"ਫਿਰ ਉਠੀ ਆਖਿਰ ਸਦਾਅ ਤੌਹੀਦ ਕੀ ਪੰਜਾਬ ਸੇ ,

ਹਿੰਦ ਕੋ ਇਕ ਮਰਦ ਏ ਕਾਮਿਲ ਨੇ ਜਗਾਇਆ ਖਾਬ ਸੇ ।"

ਭਾਈ ਗੁਰਦਾਸ ਜੀ ਵੀ ਫ਼ਰਮਾਉਂਦੇ ਹਨ:

"ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੰਧੁ ਜੱਗ ਚਾਨਣ ਹੋਆ ,

ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋੋੋਆ । "

ਲਗਭਗ ਸਾਰੇ ਗੁਰੂ ਸਾਹਿਬਾਨਾਂ ਨੇ ਉੱਤਮ ਸਭਿਆਚਾਰਕ ਮੁੱੱਲ ਵਿਧਾਨਾਂ ਨੂੰ ਧਾਰਨ ਕਰਨ ਤੇ ਜ਼ੋਰ ਦਿੱਤਾ ਹੈ । ਜਿਸ ਰਾਹੀਂ ਲੌਕਿਕਤਾ ਤੇ ਪਾਰਲੌਕਿਕਤਾ ਦੇ ਰੱਹਸਾਂ ਨੂੰ ਪਛਾਣਿਆ ਜਾ ਸਕਦਾ ਹੈ ਤੇ ਆਪਣੇੇ ਵਿਲੱਖਣ ਸਭਿਆਚਾਰ ਨੂੰ ਸਜੀਵ ਰੱਖਿਆ ਜਾ ਸਕਦਾ ਹੈ ।[10]

  1. ਜੋਸ਼ੀ, ਜੀਤ ਸਿੰਘ ਜੋਸ਼ੀ. ਸਭਿਆਚਾਰ ਅਤੇ ਲੋਕਧਾਰਾ. ਗੁਰੂ ਤੇਗ਼ ਬਹਾਦਰ, ਡਾ.ਖਾਲਸਾ ਕਾਲਜ,ਅੰਮ੍ਰਿਤਸਰ -143002: ਵਾਰਿਸ ਸ਼ਾਹ ਫਾਊਂਡੇਸ਼ਨ,42,ਡਾ.ਖਾਲਸਾ ਕਾਲਜ, ਅੰਮ੍ਰਿਤਸਰ-143002. p. 10.{{cite book}}: CS1 maint: location (link)
  2. ਜੋਸ਼ੀ, ਜੀਤ ਸਿੰਘ ਜੋਸ਼ੀ. ਸਭਿਆਚਾਰ ਅਤੇ ਲੋਕਧਾਰਾ. ਵਾਰਿਸ ਸ਼ਾਹ ਫਾਊਂਡੇਸ਼ਨ,42,ਡਾ.ਖਾਲਸਾ ਕਾਲਜ,ਅੰਮ੍ਰਿਤਸਰ-143002. pp. 10, 11.
  3. ਨਿਰਮਲ, ਪ੍ਰੋ.ਚਾਨਣ ਸਿੰਘ ਨਿਰਮਲ (1993). ਪੰਜਾਬੀ ਸਾਹਿਤ ਮੱਧਕਾਲ(1700 ਤੋਂ 1900ਤੱਕ). ਲਾਕਟ ਪ੍ਰਿੰਟਰਜ਼ ਚੈਕ ,ਬਾਬਾ ਭੌੜੀ, ਅੰਮ੍ਰਿਤਸਰ: ਮੰਗਲ ਪ੍ਰਕਾਸ਼ਨ ਅਮਰਕੋਟ ਅੰਮ੍ਰਿਤਸਰ. pp. 139, 140.
  4. ਫੁੱਲ, ਗੁਰਦਿਆਲ ਸਿੰਘ ਫੁੱਲ (1987). ਪੰਜਾਬੀ ਸਭਿਆਚਾਰ: ਇੱਕ ਦ੍ਰਿਸ਼ਟੀਕੋਣ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ. pp. 10, 11, 13, 14, 15.
  5. ਕੌਰ, ਕੰਵਲਪ੍ਰੀਤ ਕੌਰ (2004). ਮੱਧਕਾਲ ਦਾ ਪੰਜਾਬੀ ਭਾਸ਼ਾ ਵਿਗਿਆਨਕ ਪਰਿਪੇਖ. ਹਾਲ ਬਜ਼ਾਰ, ਪ੍ਰਿੰਟਵੈੱਲ,146,ਇੰਡਸਟ੍ਰੀਅਲ ਫ਼ੋਕਲ ਪੁਆਇੰਟ, ਅੰਮ੍ਰਿਤਸਰ-143006: ਰਵੀ ਸਾਹਿਤ ਪ੍ਰਕਾਸ਼ਨ ਹਾਲ ਬਜ਼ਾਰ,ਅੰਮ੍ਰਿਤਸਰ - 143006. pp. 16, 17. ISBN 81-7143-373-1.{{cite book}}: CS1 maint: location (link)
  6. ਨਿਰਮਲ, ਪ੍ਰੋ.ਚਾਨਣ ਸਿੰਘ ਨਿਰਮਲ (1993). ਪੰਜਾਬੀ ਸਾਹਿਤ ਮੱਧਕਾਲ (1700 ਤੋਂ 1900ਤੱਕ). ਲਾਕਟ ਪ੍ਰਿੰਟਰਜ਼ ਚੈਕ ਬਾਬਾ ਭੌੜੀ ਵਾਲਾ, ਅੰਮ੍ਰਿਤਸਰ: ਮੰਗਲ ਪ੍ਰਕਾਸ਼ਨ ਅਮਰ ਕੋਟ , ਅੰਮ੍ਰਿਤਸਰ. pp. 139, , 141, 142, 145, 163.
  7. ਗਾਸੋ, ਓਮ ਪ੍ਰਕਾਸ਼ ਗਾਸੋ. ਪੰਜਾਬੀ ਸਭਿਆਚਾਰ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ. pp. 25, 26.
  8. ਨੂਰ, ਜਗੀਰ ਸਿੰਘ ਨੂਰ (1997). ਪੰਜਾਬੀ ਸਭਿਆਚਾਰ ਵਿਰਸਾ. ਲਾਕਟ ਪ੍ਰਿੰਟਰਜ਼ , ਬਾਬਾ ਭੋੜੀ ਵਾਲਾ, ਅੰਮ੍ਰਿਤਸਰ-143001: ਪੰਜਾਬੀ ਸਾਹਿਤ ਤੇ ਸਭਿਆਚਾਰ ਸਦਨ ,ਫਗਵਾੜਾ. pp. 12, 13.{{cite book}}: CS1 maint: location (link)
  9. ਗਾਸੋ, ਓਮ ਪ੍ਰਕਾਸ਼ ਗਾਸੋ. ਪੰਜਾਬੀ ਸਭਿਆਚਾਰ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ. p. 27.
  10. ਨੂਰ, ਜਗੀਰ ਸਿੰਘ ਨੂਰ (1997). ਪੰਜਾਬੀ ਸਭਿਆਚਾਰਕ ਵਿਰਸਾ. ਉਪ ਦਫ਼ਤਰ-61,ਫਰੈਡਜ਼ ਕਲੋਨੀ, ਮਜੀਠਾ ਰੋਡ ,ਅੰਮ੍ਰਿਤਸਰ: ਪੰਜਾਬੀ ਸਾਹਿਤ ਤੇ ਸਭਿਆਚਾਰ ਸਦਨ,ਫਗਵਾੜਾ. pp. 114, 115, 124.{{cite book}}: CS1 maint: location (link)